The post ਕੰਨੁ ਬੋਲਾ,ਸਿਰੁ ਗੰਜਾ ਨੇ ਬੈੰਕ ਚੋਂ ਲਿਆ 4 ਕਰੋੜ ਤੋਂ ਵੱਧ ਦਾ ਕਰਜ਼ਾ,ਭਾਈਵਾਲਾਂ ਨਾਲ ਰਲਕੇ ਕਰਜੇ ਵਾਲੀ ਜ਼ਮੀਨ ਚ ਕਟੀ ਕਾਲੋਨੀ ਵੇਚੇ ਪਲਾਟ। first appeared on newsindianow.
]]>ਜਲੰਧਰ (NIN NEWS): ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀਆਂ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰ ਕਾਨੂੰਨੀ ਧੰਧਾ ਕਰਨ ਵਾਲਿਆਂ ਦੇ ਖਿਲਾਫ ਸਖ਼ਤੀ ਦੇ ਨਾਲ ਐਕਸ਼ਨ ਲੈ ਰਹੇ ਹਨ ਅਤੇ ਉਨ੍ਹਾਂ ਨੇ ਆਪਣਾ ਇਕ ਹੈਲਪਲਾਈਨ ਨੰਬਰ 9501200200 ਵੀ ਜਾਰੀ ਕੀਤਾ ਹੈ।ਇਸ ਨੰਬਰ ਤੇ ਕੋਈ ਵੀ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਇਸ ਨੰਬਰ ਤੇ ਉਸਦੀ ਵੀਡੀਓ ਜਾਂ ਆਡੀਓ ਭੇਜ ਦਿਓ ਤਾਂ ਸਰਕਾਰ ਇਸ ਉਪਰ ਸਖਤੀ ਨਾਲ ਐਕਸ਼ਨ ਲਵੇਗੀ।ਇਹ ਸ਼ਬਦ ਕੁਛ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੇ ਸਨ।ਜਲੰਧਰ ਸ਼ਹਿਰ ਅੰਦਰ ਪ੍ਰਸ਼ਾਸਨ ਦੀ ਨੱਕ ਥਲੇ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਕਿਵੇਂ ਹੋ ਰਹੀਆ ਹਨ।ਇਸ ਦਾ ਖੁਲਾਸਾ ਪਹਿਲਾ ਵੀ ਅਸੀਂ ਕਰ ਚੁੱਕੇ ਹਾਂ ਜਾਣਕਾਰ ਦਸਦੇ ਹਨ ਕਿ ਇਕ ਕੇ ਨਾਮ ਦਾ ਵਸਿਕਾ ਨਵੀਸ ਜੋ ਤਹਿਸੀਲਦਾਰਾ ਨਾਲ ਕਥਿਕ ਤੋਰ ਤੇ ਮਿਲਕੇ ਭੂਮ ਮਾਫੀਆ ਵਲੋਂ ਕਟੀਆ ਗਈਆਂ ਨਜਾਇਜ਼ ਕਾਲੋਨੀਆਂ ਦੀਆਂ ਰਜਿਸਟਰੀਆਂ ਬਿਨਾ ਐਨ ਓ ਸੀ ਦੇ ਕਰਵਾਉਂਦਾ ਹੈ।ਜਾਣਕਾਰ ਦਸਦੇ ਹਨ ਕਿ ਪਹਿਲਾਂ 10 ਹਜ਼ਾਰ ਰੁ ਇੱਕ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਦਾ ਲਿਆ ਜਾਂਦਾ ਸੀ ਅਤੇ ਹੁਣ ਆਪ ਸਰਕਾਰ ਬਣਨ ਤੋਂ ਬਾਦ ਹੁਣ ਇਸਦਾ ਰੇਟ ਵਧਾਕੇ 15 ਹਜ਼ਾਰ ਰੂ ਕਰ ਦਿੱਤਾ ਹੈ।
ਕਿਸੇ ਦੇ ਡਰ ਖੌਫ ਤੋਂ ਬਿਨਾਂ ਇਹ ਖੁਲੇਆਮ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਕਰ ਰਹੇ ਹਨ।ਨੰਗਲ ਸਲੇਮਪੁਰ ਵਾਲੀ ਨਜਾਇਜ਼ ਕਾਲੋਨੀ ਦੇ ਵਿਚ ਵੀ ਇਸ ਵਸੀਕਾ ਨਵੀਸ ਦਾ ਪੂਰਾ ਹੱਥ ਹੈ।ਇਸ ਨੇ ਕਾਲੋਨੀ ਕੱਟਣ ਵਾਲੇ ਮਾਲਿਕਾ ਦੇ ਸੇਵਾਦਾਰ ਸ਼ਰਮਾ ਦੇ ਨਾਮ ਨਾਲ ਜਾਨੇ ਜਾਂਦੇ ਵਿਅਕਤੀ ਦੇ ਨਾਮ ਪਾਵਰ ਔਫ ਟੋਰਨੀ ਕਰਵਾਈ ਹੋਈ ਹੈ ਜੋ ਹਜੇ ਵੀ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਕਰਵਾ ਰਿਹਾ ਹੈ।ਇਸ ਕਾਲੋਨੀ ਦੀਆ ਸ਼ਿਕਾਇਤਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਕੀਤੀਆਂ ਗਈਆਂ ਫਿਰ ਵੀ ਕੋਈ ਕਰਵਾਓ ਕਿਉਂ ਨਹੀਂ।ਇੱਕ ਪਾਸੇ ਆਪ ਸਰਕਾਰ ਲੋਕਾਂ ਨੂੰ ਇਹ ਵਿਸ਼ਵਾਸ ਦਿਲਵਾਉਂਦੀ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲੀਆਂ ਦੇ ਉਪਰ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ।ਪਰ ਜਲੰਧਰ ਸ਼ਹਿਰ ਚ ਪ੍ਰਸ਼ਾਸਨ ਦੇ ਨੱਕ ਥੱਲੇ ਭ੍ਰਿਸ਼ਟਾਚਾਰ ਦਾ ਪੂਰਾ ਬੋਲ ਬਾਲਾ ਹੈ।ਇਸ ਘੜੀ ਚ ਕਈ ਪ੍ਰਸ਼ਾਸਨਿਕ ਅਧਿਕਾਰੀਆ ਦਾ ਵੀ ਹੱਥ ਹੈ।ਜਿਨ੍ਹਾਂ ਨੂੰ ਭੂਮ ਮਾਫੀਆ ਵਲੋਂ ਹਿੱਸਾ ਪਹੁੰਚਦਾ ਹੈ।
ਕੇ ਅੱਖਰ ਵਾਲਾ ਵਸਿਕਾ ਨਵੀਸ ਅੱਜ ਕੱਲ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਦ ਸਿੱਧਾ ਸਾਧਾਂ ਅਤੇ ਕੈਂਚੀ ਚਪਲ ਪਾਕੇ ਸਧਾਰਨ ਇਨਸਾਨ ਬਣਕੇ ਤਹਿਸੀਲ ਚ ਆਉਂਦਾ ਹੈ।ਅੱਜ ਤੋ ਕੁਛ ਦਿਨ ਪਹਿਲਾਂ ਜਦ ਇਸਦਾ ਕਾਲਾ ਚਿੱਠਾ ਇਕ ਐਸ ਡੀ ਐਮ ਨੇ ਖੋਲਿਆ ਸੀ।ਜਾਣਕਾਰ ਦਸਦਾ ਹਨ ਕਿ ਉਹ ਐਸ ਡੀ ਐਮ ਟਰੇਨਿੰਗ ਤੇ ਆਇਆ ਹੋਇਆ ਸੀ ਅਤੇ ਉਸ ਨੇ ਟ੍ਰੇਨਿੰਗ ਸਮੇਂ ਹੀ ਕਈ ਵੱਡੇ ਮਗਰਮਛਾ ਦੀ ਫਾਈਲਾ ਖੁਲਵਾ ਲਈਆਂ ਸਨ।ਜਾਣਕਾਰ ਦਸਦੇ ਹਨ ਕਿ ਪਹਿਲਾਂ ਜਲੰਧਰ ਸ਼ਹਿਰ ਚ 2 ਨਸ਼ਾ ਤਸਕਰਾਂ ਦੇ ਨਾਲ ਸਬੰਧ ਰੱਖਣ ਵਾਲੀ ਜੈ ਵੀਰੂ ਦੀ ਜੋੜੀ ਚਰਚਾ ਚ ਸੀ।ਹੁਣ ਭੂਮ ਮਾਫੀਆ ਦੇ ਕਾਰੋਬਾਰ ਨੂੰ ਅਗੇ ਵਧਾਉਣ ਲਈ ਜੈ ਵੀਰੂ ਦੀ ਨਵੀਂ ਜੋੜੀ ਨੇ ਜਨਮ ਲੈ ਲਿਆ ਹੈ।ਜੋ ਅਕਸਰ ਵਿਵਾਦਾਂ ਵਿਚ ਰਹਿੰਦੀ ਹੈ।
ਅਗਲੇ ਭਾਗ ਚ ਜਲੰਧਰ ਦ ਇੱਕ ਭੂਮ ਮਾਫੀਆ ਜੋ ਕੰਨੁ ਬੋਲਾ,ਸਿਰੁ ਗੰਜਾ ਜਿਸਨੇ ਕਾਲਾ ਸੰਘ ਰੋਡ ਦੇ ਕੋਲ ਕਾਲੋਨੀ ਨਾਇਜਰਾ ਨਾਲ ਮਿਲਕੇ ਇੱਕ ਕਾਲੋਨੀ ਕਟੀ ਹੋਈ ਹੈ ਅਤੇ ਉਸ ਕਾਲੋਨੀ ਦਾ ਕਰੋੜਾ ਦਾ ਲੋਨ ਵੀ ਬੈੰਕ ਚੋ ਲੈ ਲਿਆ ਹੈ ਅਤੇ ਲੋਕਾਂ ਨੂੰ ਘੱਟ ਭਾਵ ਤੇ ਪਲਾਟ ਵੇਚ ਕੇ ਰਜਿਸਟਰੀਆਂ ਵੀ ਕਰਵਾ ਰਿਹਾ ਹੈ।
The post ਕੰਨੁ ਬੋਲਾ,ਸਿਰੁ ਗੰਜਾ ਨੇ ਬੈੰਕ ਚੋਂ ਲਿਆ 4 ਕਰੋੜ ਤੋਂ ਵੱਧ ਦਾ ਕਰਜ਼ਾ,ਭਾਈਵਾਲਾਂ ਨਾਲ ਰਲਕੇ ਕਰਜੇ ਵਾਲੀ ਜ਼ਮੀਨ ਚ ਕਟੀ ਕਾਲੋਨੀ ਵੇਚੇ ਪਲਾਟ। first appeared on newsindianow.
]]>The post ਲੈ ਵਈ ਨੰਗਲ ਸਲੇਮਪੁਰ ਦੀ ਕਾਲੋਨੀ ਚ ਵਸਿਕਾ ਨਵੀਸ ਅਤੇ ਸੇਵਾਦਾਰ ਆਪਣੇ ਮਾਲਿਕਾ ਪ੍ਰਤੀ ਨਿਭਾ ਰਿਹਾ ਹੈ ਪੂਰੀ ਸੇਵਾ! first appeared on newsindianow.
]]>ਜਲੰਧਰ (NIN NEWS): ਜਲੰਧਰ ਚ ਨੰਗਲ ਸਲੇਮਪੁਰ ਚ ਭੂਮ ਮਾਫੀਆ ਵਲੋਂ ਕਟੀ ਗਈ ਨਜਾਇਜ਼ ਕਾਲੋਨੀ ਦਾ ਮਾਮਲਾ ਦਿਨੋਂ ਦਿਨ ਅੱਗ ਦੀ ਤਰ੍ਹਾਂ ਭਖਦਾ ਜਾ ਰਿਹਾ ਹੈ।ਜਾਣਕਾਰ ਦਸਦੇ ਹਨ ਕਿ ਇਸ ਕਾਲੋਨੀ ਦੇ ਮਲਿਕਾ ਵਲੋਂ ਸਵਾ ਤਿਨ ਏਕੜ ਜ਼ਮੀਨ ਦਾ ਆਰਜੀ ਲਾਇਸੰਸ ਲਿਆ ਹੋਇਆ ਸੀ। ਉਨ੍ਹਾਂ ਦਾ ਸੇਵਾਦਾਰ ਸ਼ਰਮਾ ਨਾਮ ਦਾ ਇੱਕ ਵਿਅਕਤੀ ਕੇ ਅੱਖਰ ਵਾਲੇ ਅਰਜ਼ੀ ਵਸਿਕਾ ਨਵੀਸ ਨਾਲ ਮਿਲਕੇ ਨਜਾਇਜ਼ ਕਾਲੋਨੀ ਦੀਆਂ ਰਜਿਸਟਰੀਆਂ ਬਿਨਾ ਐਨ ਓ ਸੀ ਦੇ ਤਹਿਸੀਲਦਾਰ ਕੋ ਅਲਾਰਟ ਕਰਵਾਕੇ ਪਲਾਟ ਵੇਚ ਰਹੇ ਹਨ।ਇਸ ਕਾਲੋਨੀ ਦੀ ਸ਼ਿਕਾਇਤ ਮੁੱਖ ਮੰਤਰੀ ਦੇ ਦਰਬਾਰ ਚੰਡੀਗੜ੍ਹ ਵਿਖੇ ਪਹੁੰਚ ਚੁਕੀ ਹੈ, ਕਿਸੇ ਵੇਲੇ ਵੀ ਇਸ ਕਾਲੋਨੀ ਮੈਨੇਜਰਾਂ ਦੇ ਉਤੇ ਸਰਕਾਰ ਦਾ ਸ਼ਿਕੰਜ਼ਾ ਕਸਿਆ ਜ਼ਾ ਸਕਦਾ ਹੈ।
ਜਾਣਕਾਰ ਦਸਦੇ ਹਨ ਕਿ ਸ਼ਰਮਾ ਅਤੇ ਕੇ ਅੱਖਰ ਵਾਲੇ ਵਸਿਕਾ ਨਵੀਸ ਨੂੰ ਲੋਕ ਛੋਲੇ ਫਿਲਮ ਵਾਲੀ ਜੈ ਵੀਰੂ ਦੀ ਜੋੜੀ ਨਾਲ ਜਾਣਨਾ ਸ਼ੁਰੂ ਕਰ ਦਿੱਤਾ ਹੈ।ਲੋਕਾਂ ਦਾ ਕਹਿਣਾ ਹੈ ਕਿ ਕੇ ਅੱਖਰ ਵਾਲਾ ਵਸਿਕਾ ਨਵੀਸ ਗਲਤ ਢੰਗ ਨਾਲ ਰਜਿਸਟਰੀਆਂ ਕਰਵਾਉਣ ਵਿਚ ਹਮੇਸ਼ਾ ਚਰਚਾ ਚ ਰਹਿੰਦਾ ਹੈ ਅਤੇ ਮੋਟੀ ਕਮਾਈ ਆਪ ਕਰਦਾ ਹੈ ਅਤੇ ਤਹਿਸੀਲਦਾਰਾ ਨੂੰ ਵੀ ਕਰਵਾਉਂਦਾ ਹੈ ਜਿਸਦਾ ਮੋਟਾ ਹਿੱਸਾ ਕੁਛ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਜ਼ਾ ਰਿਹਾ ਹੈ।ਸਾਡੇ ਵਿਸ਼ੇਸ਼ ਪ੍ਰਤੀਨਿਧੀ ਵਲੋਂ ਇਕਠੀ ਕੀਤੀ ਗਈ ਜਾਣਕਾਰੀ ਨੂੰ ਲਗਾਤਾਰ ਭਾਗਾਂ ਦੇ ਵਿਚ ਰੂ-ਬ-ਰੂ ਕੀਤਾ ਜ਼ਾ ਰਿਹਾ ਹੈ।ਜੇਡੀਏ ਦੇ ਅਧਿਕਾਰੀਆਂ ਦੀ ਮਿਲੀਭਾਤ ਦੇ ਬਿਨਾਂ ਦਿਹਾਤੀ ਏਰੀਏ ਚ ਨਜਾਇਜ਼ ਕਾਲੋਨੀਆਂ ਨਹੀਂ ਕਟੀਆ ਜ਼ਾ ਸਕਦੀਆਂ। ਸਾਡੇ ਵਿਸ਼ੇਸ਼ ਪ੍ਰਤੀਨਿਧੀ ਨੇ ਪਿੰਡ ਸ਼ੇਖੇ ਵਿੱਖੇ ਜਦ ਦੌਰਾ ਕੀਤਾ ਤਾਂ ਉਥੇ ਇਨ੍ਹਾਂ ਭੂਮ ਮਾਫੀਆ ਵਲੋਂ ਇਥੇ ਵੀ ਕਾਲੋਨੀ ਕਟ ਦਿਤੀ ਗਈ ਹੈ।ਜਿਸਦੀ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਸਬੂਤਾਂ ਦੇ ਅਧਾਰ ਤੇ ਭੇਜ ਦਿੱਤੀ ਗਈ ਹੈ।
ਕੁਛ ਦਿਨ ਪਹਿਲਾਂ ਜਲੰਧਰ ਦੇ ਇੱਕ ਸਮਾਜ ਸੇਵੀ ਵਲੋਂ ਇਕ ਤਹਿਸੀਲਦਾਰ ਉਤੇ ਭ੍ਰਿਸ਼ਟਾਚਾਰ ਦੇ ਆਰੋਪ ਵੀ ਲਗਾਏ ਗਏ ਸਨ।ਸਮਾਜ ਸੇਵਕ ਵਲੋਂ ਇਹ ਵੀ ਕਿਹਾ ਗਿਆ ਸੀ ਕਿ ਬਿਨਾ ਐਨ ਓਸੀ ਦੇ ਜਲੰਧਰ ਚ ਕਿਸੇ ਡਰ ਖੌਫ ਤੋਂ ਬਿਨਾਂ ਰਜਿਸਟਰੀਆਂ ਧੜਾ-ਧੜ ਹੋ ਰਹੀਆ ਨੇ।ਜਾਣਕਾਰਾ ਦਾ ਕਹਿਣਾ ਹੈ ਕਿ ਜਲੰਧਰ ਚ 2 ਆਪ ਦੇ ਵਿਧਾਇਕ ਲੋਕਾਂ ਨੇ ਚੁਣੇ ਕੇ ਵਿਧਾਨਸਭਾ ਚ ਭੇਜੇ ਨੇ ਕਿ ਸ਼ਹਿਰ ਅੰਦਰ ਚਕ ਰਹੇ ਨਜਾਇਜ਼ ਕਾਰੋਬਾਰ ਬੰਦ ਹੋਣਗੇ।ਨੋਰਥ ਹਲਕੇ ਚ ਨਜਾਇਜ ਕਾਲੋਨੀਆਂ ਬੰਦ ਹੋਣ ਦੀ ਬਜਾਏ ਹੋਰ ਕਾਲੋਨੀਆਂ ਭੂਮ ਮਾਫੀਆ ਵਲੋਂ ਦਿਨੋ-ਦਿਨ ਕਟੀਆ ਜ਼ਾ ਰਹੀਆ ਹਨ।ਜਿਸਦਾ ਹਿੱਸਾ ਕੁਛ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਹੁੰਚ ਰਿਹਾ ਹੈ।ਅਗਲੇ ਭਾਗ ਚ ਕੌਣ ਅਧਿਕਾਰੀ ਕਿੰਨਾ ਪੈਸਾ ਅਤੇ ਕਿੰਨਾ ਹਿੱਸਾ ਰੱਖਦੇ ਨੇ ਭੂਮ ਮਾਫੀਆ ਦਾ ਹੋਵੇਗਾ ਖੁਲਾਸਾ।
The post ਲੈ ਵਈ ਨੰਗਲ ਸਲੇਮਪੁਰ ਦੀ ਕਾਲੋਨੀ ਚ ਵਸਿਕਾ ਨਵੀਸ ਅਤੇ ਸੇਵਾਦਾਰ ਆਪਣੇ ਮਾਲਿਕਾ ਪ੍ਰਤੀ ਨਿਭਾ ਰਿਹਾ ਹੈ ਪੂਰੀ ਸੇਵਾ! first appeared on newsindianow.
]]>The post ਨੰਗਲ ਸਲੇਮਪੁਰ ਚ ਤਾਂ ਨਾਜਾਇਜ਼ ਕਾਲੋਨੀ ਕਟੀ ਹੀ ਸੀ ਹੁਣ ਸ਼ੇਖੇ ਚ ਵੀ ਜੇਡੀਏ ਦੇ ਵਿਭਾਗ ਨਾਲ ਮਿਲ ਇਕ ਨਾਜਾਇਜ਼ ਕਾਲੋਨੀ ਹੋਰ ਕਟ ਦਿੱਤੀ first appeared on newsindianow.
]]>ਜਲੰਧਰ(NIN NEWS): ਸੂਬੇ ਚ ਮਾਨ ਸਰਕਾਰ ਬਣਦਿਆਂ ਹੀ ਜਿਥੇ ਉਨ੍ਹਾਂ ਦੇ ਵਿਧਾਇਕਾਂ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਲਈ ਮਾਨ ਸਰਕਾਰ ਐਕਸ਼ਨ ਚ ਦਿੱਖ ਰਹੀ ਹੈ।ਮਾਨ ਸਰਕਾਰ ਵਲੋਂ ਇਕ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਇਕ ਵਰੇ ਤੋਂ ਵੱਧ ਕੋਈ ਵੀ ਅਧਿਕਾਰੀ ਇੱਕ ਸੀਟ ਤੇ ਕੰਮ ਨਹੀਂ ਕਰ ਸਕਦਾ।ਜਾਣਕਾਰ ਦਸਦੇ ਹਨ ਕਿ ਜਲੰਧਰ ਚ ਭੂ ਮਾਫੀਆ ਦੇ ਨਾਲ ਮਿਲਿਆ ਹੋਇਆ ਇੱਕ ਜੇਡੀਏ ਦਾ ਉੱਚ ਅਧਿਕਾਰੀ ਪਿੱਛਲੇ 4 ਵਰਿਆ ਤੋਂ ਇਕ ਹੀ ਕੁਰਸੀ ਨੂੰ ਚਿੱਚੜ ਤਰਾਂ ਚੰਮਬੜਿਆ ਹੋਇਆ ਹੈ।ਇਸ ਅਧਿਕਾਰੀ ਦਾ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੰਢ ਤਰੋਪਾ ਫਿੱਟ ਹੈ।
ਜਾਣਕਾਰ ਦਸਦੇ ਹਨ ਕਿ ਨੰਗਲ ਸਲੇਮਪੁਰ ਚ ਇਕ ਭੂ ਮਾਫੀਆ ਵਲੋਂ ਕਟੀ ਗਈ ਕਾਲੋਨੀ ਵਿਚ ਵੀ ਇਸਦਾ ਹਿੱਸਾ ਦੱਸਿਆ ਜਾਂਦਾ ਹੈ।2019 ਚ ਉਸ ਕਾਲੋਨੀ ਨੂੰ ਸਰਕਾਰੀ ਹਦਾਇਤਾਂ ਦੇ ਅਨੁਸਾਰ ਸਵਾ 3 ਏਕੜ ਦਾ ਆਰ ਜੀ ਲਾਇਸੰਸ ਇੱਕ ਵਰੇ ਲਈ ਜਾਰੀ ਹੋਇਆ ਸੀ।ਜੋਕਿ ਢਿੱਲੋਂ ਕਾਲੋਨੀ ਦੇ ਨਾਮ ਤੇ ਜਾਰੀ ਹੋਇਆ ਸੀ। 2022 ਚ ਹਜੇ ਵੀ ਤਹਿਸੀਲਦਾਰ ਨਾਲ ਮਿਲਕੇ ਢਿੱਲੋਂ ਕਾਲੋਨੀ ਲਾਇਸੰਸ ਦੇ ਨੰਬਰ ਦਾ ਹਵਾਲਾ ਦੇਕੇ ਰਜਿਸਟਰੀਆਂ ਥੋਕ ਦੇ ਭਾਅ ਚ ਹੋ ਰਹੀਆਂ ਹਨ।ਇਸ ਕਾਲੋਨੀ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ਚੰਡੀਗੜ੍ਹ ਚ ਪਹੁੰਚ ਚੁੱਕਾ ਹੈ।ਆਉਣ ਵਾਲੇ ਦਿਨਾਂ ਵਿਚ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਿਕੰਜੇ ਚ ਆ ਸਕਦੇ ਹਨ।ਜਾਣਕਾਰ ਇਹ ਵੀ ਦਸਦੇ ਹਨ ਕਿ ਇਨ੍ਹਾਂ ਦੇ ਨਾਲ ਕੁਛ ਆਪਣੇ ਆਪ ਨੂੰ ਨਾਵਾਂ ਨੰਗਾਰ ਦਸਣ ਵਾਲੇ ਲੋਕ ਵੀ ਜੁੜੇ ਹੋਏ ਹਨ।ਜਿਨ੍ਹਾਂ ਨੂੰ ਇਸ ਕਾਲੋਨੀ ਵਿਚੋਂ ਦੁਕਾਨ ਅਤੇ ਪਲਾਟ ਗਿਫ਼੍ਟ ਵਜੋਂ ਮਿਲ ਚੁੱਕਾ ਹੈ।
ਜੋ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਨਿਤ ਦਿਨ ਕੋਈ ਨਾ ਕੋਈ ਸਾਜਿਸ਼ ਘਟਦੇ ਹਨ।ਇਨ੍ਹਾਂ ਦੇ ਵਿ ਕਾਲੇ ਚਿੱਠੇ ਮੁੱਖ ਮੰਤਰੀ ਨੂੰ ਭੇਜ ਦਿੱਤੇ ਜਾ ਚੁਕੇ ਹਨ।ਜਾਣਕਾਰ ਦਸਦੇ ਹਨ ਕਿ ਨੰਗਲ ਸਲੇਮਪੁਰ ਦੀ ਕਾਲੋਨੀ ਦੇ ਮਾਲਕਾਂ ਦਾ ਸੇਵਾਦਾਰ ਇਕ ਸ਼ਰਮਾ ਨਾਮ ਨਾਲ ਜਾਨੇ ਜਾਂਦੇ ਵਿਅਕਤੀ ਨੂੰ ਕਾਲੋਨੀ ਦੀ ਪਾਵਰ ਓਫ ਟੋਰਨੀ ਮਿਲੀ ਹੋਈ ਹੈ ਅਤੇ ਇਹ ਵਿਅਕਤੀ ਤਹਿਸੀਲਦਾਰ ਨਾਲ ਮਿਲਕੇ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕਰਵਾ ਰਿਹਾ ਹੈ।ਇੱਕ ਪਾਸੇ ਸੂਬਾ ਸਰਕਾਰ ਇਮਾਨਦਾਰੀ ਦੀ ਦੁਹਾਈ ਦੇ ਰਹੀ ਹੈ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਡੱਟ ਕੇ ਲੜ ਰਹੀ ਹੈ।ਦੂਸਰੇ ਪਾਸੇ ਸੂਬਾ ਸਰਕਾਰ ਨੂੰ ਕਰੋੜਾ ਰੂ ਦਾ ਚੁਣਾ ਭੂ ਮਾਫੀਆ ਵਲੋਂ ਲਗਾਇਆ ਜਾ ਰਿਹਾ ਹੈ।ਜਾਣਕਾਰ ਦਸਦੇ ਹਨ ਕਿ ਜੇਡੀਏ ਵਿਭਾਗ ਦੀ ਮਿਲੀਭਾਗਤ ਨਾਲ ਪਿੰਡ ਸ਼ੇਖੇ ਵਿਖੇ ਇੱਕ ਹੋਰ ਭੂ ਮਾਫੀਆ ਵਲੋਂ ਨਜਾਇਜ਼ ਕਾਲੋਨੀ ਕਟੀ ਜਾ ਰਹੀ ਹੈ।
The post ਨੰਗਲ ਸਲੇਮਪੁਰ ਚ ਤਾਂ ਨਾਜਾਇਜ਼ ਕਾਲੋਨੀ ਕਟੀ ਹੀ ਸੀ ਹੁਣ ਸ਼ੇਖੇ ਚ ਵੀ ਜੇਡੀਏ ਦੇ ਵਿਭਾਗ ਨਾਲ ਮਿਲ ਇਕ ਨਾਜਾਇਜ਼ ਕਾਲੋਨੀ ਹੋਰ ਕਟ ਦਿੱਤੀ first appeared on newsindianow.
]]>The post ਭੂ-ਮਾਫੀਆ ਦਾ ਜਲੰਧਰ ਚ ਬੋਲ ਬਾਲਾ ਨੰਗਲ ਸਲੇਮਪੁਰ ਚ ਕਟੀ ਕਾਲੋਨੀ ਤੇ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ! first appeared on newsindianow.
]]>ਜਲੰਧਰ(NIN NEWS): ਲੋਕਾਂ ਨੇ ਬਡ਼ੀ ਹੀ ਉਮੀਦਵਾਰਾਂ ਅਤੇ ਚਾਵਾਂ ਸਦਰਾ ਦੇ ਨਾਲ ਇਸ ਵਾਰ ਪੂਰੇ ਪੰਜਾਬ ਅੰਦਰ ਝਾੜੂ ਫੇਰ ਮਾਨ ਸਰਕਾਰ ਬਣਾਈ ਸੀ ਕਿ ਸੂਬੇ ਭਰ ਚ ਭ੍ਰਿਸ਼ਟਾਚਾਰ ਅਤੇ ਭੂਮ ਮਾਫੀਆ ਦਾ ਖਾਤਮਾ ਹੋਵੇਗਾ।ਖਾਤਮਾ ਹੋਣ ਦੀ ਬਜਾਏ ਜਲੰਧਰ ਸ਼ਹਿਰ ਚ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਦੀ ਕਥਿਕ ਮਿਲੀਭਾਤ ਕਾਰਨ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਹੋ ਰਹੀਆਂ ਹਨ।
ਕਾਂਗਰਸ ਪਾਰਟੀ ਦੇ ਨਾਲ ਸਬੰਧਿਤ ਲੋਕਾਂ ਦੀਆਂ ਕਾਲੋਨੀਆਂ ਤੇ ਕਾਰਵਾਹੀ ਕੀਤੀ ਜਾ ਰਹੀ ਹੈ।ਜਾਣਕਾਰ ਦਸਦੇ ਹਨ ਕਿ ਤਹਿਸੀਲਦਾਰ 1 ਵਲੋਂ ਜੇਡੀਏ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮਿਲਕੇ ਨਜਾਇਜ਼ ਕਾਲੋਨੀਆਂ ਦੀ ਬਿਨਾਂ ਐਨ ਓ ਸੀ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ।ਜਾਣਕਾਰ ਦਸਦੇ ਹਨ ਕਿ ਡੀਡ ਰਾਈਟਰ ਕਪੂਰ ਨਾਮ ਦੇ ਵਿਅਕਤੀ ਵਲੋਂ ਤਹਿਸੀਲਦਾਰ 1 ਨਾਲ ਮਿਲਕੇ ਨੰਗਲ ਸਲੇਮਪੁਰ ਚ ਭੂਮ ਮਾਫੀਆ ਵਲੋਂ ਨਜਾਇਜ਼ ਕਾਲੋਨੀ ਕਟੀ ਗਈ ਹੈ।ਉਸਦੀਆਂ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ।
ਅੱਜ ਇੱਕ ਵਿਯਕਤੀ ਨੇ ਆਪਣਾ ਨਾਮ ਛਪਵਾਉਣ ਦੀ ਸ਼ਰਤ ਵਿਚ ਦਸਿਆ ਕਿ ਪਹਿਲਾਂ 10ਹਜ਼ਾਰ ਰੂ ਬਿਨਾਂ ਐਨ ਓ ਸੀ ਦੇ ਰਜਿਸਟਰੀ ਕਰਵਾਉਣ ਦੇ ਲਗਦਾ ਸੀ।ਪਰ ਹੁਣ ਜਲੰਧਰ ਚ ਮਾਨ ਸਰਕਾਰ ਆਉਣ ਤੇ 15 ਹਜ਼ਾਰ ਰੂ ਰਜਿਸਟਰੀ ਦਾ ਲਗ ਰਿਹਾ ਹੈ।
ਕਿਤੇ ਤਾਂ ਦਾਲ ਵਿਚ ਕਾਲਾ ਕੁਛ ਲਗ ਹੀ ਰਿਹਾ ਹੈ।ਪਹਿਲਾ ਵੀ ਅਸੀਂ ਪਾਠਕਾਂ ਨੂੰ ਭੂਮ ਮਾਫੀਆ ਦੇ ਖੁਲਾਸੇ ਕਰ ਚੁਕੇ ਹਾਂ ਤੇ ਨੰਗਲ ਸਲੇਮਪੁਰ ਦਾ ਮਾਮਲਾ ਮੁੱਖ ਮੰਤਰੀ ਦਰਬਾਰ ਚ ਪਹੁੰਚਣ ਦੇ ਬਾਬਜੂਦ ਵੀ ਜਲੰਧਰ ਦਾ ਪ੍ਰਸ਼ਾਸਨ ਅੱਖਾਂ ਤੇ ਪਟੀ ਅਤੇ ਕੰਨਾਂ ਚ ਰੂੰ ਦੇਕੇ ਸੋਂ ਰਿਹਾ ਹੈ।
The post ਭੂ-ਮਾਫੀਆ ਦਾ ਜਲੰਧਰ ਚ ਬੋਲ ਬਾਲਾ ਨੰਗਲ ਸਲੇਮਪੁਰ ਚ ਕਟੀ ਕਾਲੋਨੀ ਤੇ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ! first appeared on newsindianow.
]]>The post ਨੰਗਲ ਸਲੇਮਪੁਰ ਚ ਭੂ-ਮਾਫੀਆ ਵਲੋਂ ਕਟੀ ਨਜਾਇਜ਼ ਕਾਲੋਨੀ ਦਾ ਮਾਮਲਾ ਚੰਡੀਗੜ੍ਹ ਮੁੱਖ ਮੰਤਰੀ ਦੇ ਦਰਬਾਰ ਚ ਪਹੁੰਚਿਆ first appeared on newsindianow.
]]>ਜਲੰਧਰ (NIN NEWS): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਛੇੜੀ ਗਈ ਜੰਗ ਨੂੰ ਪੂਰੇ ਪੰਜਾਬ ਵਿੱਚ ਲੋਕਾਂ ਵਲੋਂ ਸਮਰਥਨ ਦਿਤਾ ਜਾ ਰਿਹਾ ਹੈ।ਦੂਸਰੇ ਪਾਸੇ ਜਲੰਧਰ ਚ ਪ੍ਰਸ਼ਾਸਨ ਦੀ ਨੱਕ ਥੱਲੇ ਭੂਮ ਮਾਫੀਆ ਵਲੋਂ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕਰਵਾਈਆ ਜਾ ਰਹੀਆਂ ਹਨ ਜਿਸਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਨੂੰ ਕੀਤੀ ਜਾ ਚੁੱਕੀ ਹੈ।ਜਾਣਕਾਰ ਦਸਦੇ ਹਨ ਕਿ ਜਲੰਧਰ ਚ ਤਹਿਸੀਲਦਾਰ 1 ਵਲੋਂ ਬਿਨਾ ਐਨ ਓ ਦੀ ਦੀਆਂ ਰਜਿਸਟਰੀਆਂ ਕਰਕੇ ਮੋਟੀ ਕਮਾਈ ਕੀਤੀ ਗਈ ਹੈ।ਜਿਸਦਾ ਖੁਲਾਸਾ ਬੀਤੇ ਦਿਨੀਂ ਪੱਤਰਕਾਰ ਵਾਰਤਾ ਵਿਚ ਕੁਛ ਸਮਾਜ ਸੇਵਿਕਾ ਵਲੋਂ ਕੀਤਾ ਗਿਆ ਸੀ।
ਉਨ੍ਹਾਂ ਵਲੋਂ ਆਰੋਪ ਲਗਾਇਆ ਗਿਆ ਸੀ ਕਿ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ।ਇਕ ਪਾਸੇ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਛੇੜੀ ਹੋਈ ਹੈ।ਦੂਸਰੇ ਪਾਸੇ ਜਲੰਧਰ ਦੇ ਪ੍ਰਸ਼ਾਸਨ ਦੇ ਨੱਕ ਥਲੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ।ਕਿਸੇ ਦੇ ਡਰ ਖੌਫ ਤੋਂ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ।ਜਿਸਦਾ ਮੋਟਾ ਹਿੱਸਾ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਥਿਕ ਤੋਰ ਤੇ ਪਹੁੰਚਦਾ ਹੈ।ਇਸ ਮਾਮਲੇ ਦੀ ਸ਼ਿਕਾਇਤ ਹੋਣ ਦੇ ਬਾਬਜੂਦ ਵੀ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ।ਲੋਕਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਦਾ ਸੱਤਾ ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਇਹ ਗਰੰਟੀ ਦਿੱਤੀ ਸੀ ਕਿ ਪੂਰੇ ਪੰਜਾਬ ਭਰ ਚ ਭ੍ਰਿਸ਼ਟਾਚਾਰ ਜੜ ਤੋਂ ਖਤਮ ਕੀਤਾ ਜਾਵੇਗਾ।ਪਰ ਸਰਕਾਰ ਬਦਲ ਗਈ ਕੰਮ ਓਵੇਂ ਦੇ ਓਵੇਂ ਹੀ ਚਲ ਰਹੇ ਹਨ।ਅਗਲੇ ਭਾਗ ਚ ਨੰਗਲ ਸਲੇਮਪੁਰ ਚ ਨਜਾਇਜ਼ ਬਣੀ ਕਾਲੋਨੀ ਦਾ ਪੂਰਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪਹੁੰਚ ਗਿਆ ਹੈ।ਉਸਦਾ ਖੁਲਾਸਾ ਕੀਤਾ ਜਾਵੇਗਾ।
The post ਨੰਗਲ ਸਲੇਮਪੁਰ ਚ ਭੂ-ਮਾਫੀਆ ਵਲੋਂ ਕਟੀ ਨਜਾਇਜ਼ ਕਾਲੋਨੀ ਦਾ ਮਾਮਲਾ ਚੰਡੀਗੜ੍ਹ ਮੁੱਖ ਮੰਤਰੀ ਦੇ ਦਰਬਾਰ ਚ ਪਹੁੰਚਿਆ first appeared on newsindianow.
]]>The post ਨੰਗਲ ਸਲੇਮਪੁਰ ਚ ਨਜਾਇਜ਼ ਕਾਲੋਨੀ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਚ ਪਹੁੰਚਿਆ first appeared on newsindianow.
]]>ਦੀਵੇ ਥਲੇ ਹਨੇਰਾ,ਪ੍ਰਸ਼ਾਸਨ ਦੀ ਨੱਕ ਥਲੇ ਭ੍ਰਿਸ਼ਟਾਚਾਰ ਦਾ ਬੋਲ-ਬਾਲਾ
ਜਲੰਧਰ(NIN NEWS): ਪੰਜਾਬ ਪ੍ਰਦੇਸ਼ ਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਜਨਤਾ ਨੇ ਇਸ ਵਾਰ ਪੂਰੇ ਪੰਜਾਬ ਚ ਝਾੜੂ ਫੇਰ ਦਿੱਤਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਬਹੁਮਤ ਦੇ ਨਾਲ ਬਣਾ ਦਿੱਤੀ।ਪੂਰੀਆ ਉਮੀਦਾਂ ਦੇ ਨਾਲ ਜਨਤਾ ਆਸਾ ਲਗਾ ਕੇ ਬੈਠੀ ਹੈ ਕਿ ਸੂਬੇ ਅੰਦਰ ਭ੍ਰਿਸ਼ਟਾਚਾਰ ਜੜ ਤੋਂ ਖਤਮ ਹੋਵੇਗਾ।ਪਰ ਪ੍ਰਸ਼ਾਸਨ ਦੀ ਨੱਕ ਥੱਲੇ ਹਜੇ ਵੀ ਬਿਨਾਂ ਐਨ ਓ ਸੀ ਤੂੰ ਰਜਿਸਟਰੀਆਂ ਹੋ ਰਹੀਆਂ ਹਨ।ਭੂ ਮਾਫੀਆ ਦੇ ਲੋਕ ਜੀਡੀਏ ਦੇ ਅਧਿਕਾਰੀਆਂ ਅਤੇ ਜਲੰਧਰ ਦੇ ਤਹਿਸੀਲਦਾਰ 1 ਦੀ ਮਿਲੀ ਭਗਤ ਨਾਲ ਨੰਗਲ ਸਲੇਮਪੁਰ ਚ ਆਮ ਜਨਤਾ ਨੂੰ ਇਹ ਕਹਿ ਕੇ ਪਲਾਟ ਵੇਚੇ ਜਾ ਰਹੇ ਹਨ ਕਿ ਉਨ੍ਹਾਂ ਦਾ ਪ੍ਰੋਜੈਕਟ ਜੇਡੀਏ/ਪੁੱਡਾ ਵਲੋਂ ਮੰਜੂਰਸ਼ੁਦਾ ਹੈ।ਲੋਕਾਂ ਨੂੰ ਭੂ ਮਾਫੀਆ ਵਲੋਂ ਧੋਖਾ ਦੇਕੇ ਕਰੋੜਾ ਰੂ ਦਾ ਚੁਣਾ ਲਗਾਇਆ ਜਾ ਰਿਹਾ ਹੈ।ਇੱਕ ਆਰ ਟੀ ਆਈ ਦੇ ਜਵਾਬ ਚ ਜੇਡੀਏ ਦੇ ਅਧਿਕਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਭਾਗ ਵਲੋ ਪਿੰਡ ਨੰਗਲ ਸਲੇਮਪੁਰ ਚ ਕਿਸੇ ਵੀ ਅਣ-ਅਧਿਕਾਰਤ ਕਾਲੋਨੀ ਨੂੰ ਕੋਈ ਵੀ ਲਾਇਸੰਸ ਨਹੀਂ ਦਿੱਤਾ ਗਿਆ ਹੈ।
ਉਸਦੇ ਬਾਵਜੂਦ ਵੀ ਬਿਨਾਂ ਕਿਸੇ ਡਰ ਖੌਫ ਭੂ ਮਾਫੀਆ ਧੜਾ-ਧੜ ਮਿਲੀਭਾਗਤ ਨਾਲ ਪਲਾਟ ਕਟ ਕੇ ਵੇਚ ਰਹੇ ਹਨ।ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਚਲਾਈ ਗਈ ਮਹਿਮ ਨੂੰ ਜਲੰਧਰ ਦੇ ਭੂ ਮਾਫੀਆ ਸ਼ੀਕੇ ਟੰਗਡੀਆ ਹੋਇਆ ਇਹ ਗੋਰਖਧੰਧਾ ਧੜਾ-ਧੜ ਕਰ ਰਹੇ ਹਨ।ਲੋਕਾਂ ਨੇ ਬੜੀਆਂ ਹੀ ਉਮੀਦਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਪੂਰੀ ਬਹੁਮਤ ਨਾਲ ਸੂਬੇ ਚ ਜਿਤਾਇਆ ਸੀ ਕਿ ਸੂਬੇ ਚ ਭ੍ਰਿਸ਼ਟਾਚਾਰ ਦਾ ਖਾਤਮਾ ਹੋਏਗਾ।ਪਰ ਨੰਗਲ ਸਲੇਮਪੁਰ ਚ ਕੁਛ ਭੂ ਮਾਫੀਆ ਦੇ ਲੋਕ ਜਿਥੇ ਜੇਡੀਏ ਅਤੇ ਪੁੱਡਾ ਮੰਜੂਰਸ਼ੁਦਾ ਦਾ ਪਲਾਟ ਕਹਿ ਕੇ ਲੋਕਾਂ ਦੇ ਨਾਲ ਧੋਖਾ ਕਰ ਰਹੇ ਹਨ।ਉਥੇ ਹੀ ਇਨ੍ਹਾਂ ਭੂਮ ਮਾਫੀਆ ਦੇ ਨਾਲ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭਾਗਤ ਹੈ।ਜਾਣਕਾਰ ਦਸਦੇ ਹਨ ਕਿ ਭੂ ਮਾਫੀਆ ਦੇ ਨਾਲ ਸਬੰਧਿਤ ਕੁਛ ਲੋਕ ਇਨ੍ਹੇ ਸ਼ਾਤਿਰ ਨੇ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਨੂੰ ਵੀ ਕਰੋੜਾ ਦਾ ਚੁਣਾ ਲਗਾ ਚੁੱਕੇ ਹਨ
ਇਹ ਸ਼ਾਤਿਰ ਭੂ ਮਾਫੀਆ ਦੇ ਲੋਕਾਂ ਨੇ ਅਸਲ ਚ ਕਿ ਕੀਤਾ ਹੈ ?
ਰਜਿਸਟਰੀਆਂ ਇਨ੍ਹਾਂ ਨੇ ਕਰਵਾ ਲਈਆ ਹਨ ਅਤੇ ਸਬ ਬਿਨਾਂ ਐਨ ਓ ਸੀ ਤੋਂ ਹੀ ਹੋ ਗਈਆ ਹਨ।ਜਾਣਕਾਰ ਦਸਦੇ ਹਨ ਕਿ ਬਿਨਾਂ ਐਨ ਓ ਸੀ ਤੋਂ ਹੋਇਆ ਇਨ੍ਹਾਂ ਰਜਿਸਟਰੀਆਂ ਚ ਤਹਿਸੀਲਦਾਰ 1 ਵਲੋਂ ਮੋਟੀ ਰਕਮ ਵਸੂਲੀ ਗਈ ਹੈ।ਜਿਸ ਨਾਲ ਸਰਕਾਰ ਨੂੰ ਤਾਂ ਸਿੱਧਾ ਸਿੱਧਾ ਕਰੋੜਾ ਦਾ ਤਾਂ ਚੁਣਾ ਲਗ ਗਿਆ।ਇਲਾਕੇ ਦੇ ਲੋਕਾਂ ਨੇ ਇਸ ਮਾਮਲੇ ਨੂੰ ਮੁੱਖ ਮੰਤਰੀ ਦੇ ਧਿਆਨ ਚ ਲਿਆਉਂਦੀਆਂ ਹੋਇਆ ਇਹ ਮੰਗ ਕੀਤੀ ਹੈ ਕਿ ਬਿਨਾਂ ਐਨ ਓ ਸੀ ਦੇ ਕੀਤੀਆਂ ਰਜਿਸਟਰੀਆਂ ਦੀ ਪੜਤਾਲ ਵਿਜੀਲੈਂਸ ਵਿਭਾਗ ਤੋਂ ਕਰਵਾਈ ਜਾਵੇ ਅਤੇ ਆਰੋਪਿਆ ਦੇ ਖਿਲਾਫ ਮਾਮਲਾ ਦਰਜ਼ ਕਰ ਕਾਰਵਾਈ ਕੀਤੀ ਜਾਵੇ।ਤਾਂਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੇ ਵਿਸ਼ਵਾਸ ਬਣਿਆ ਰਹੇ।ਜਾਣਕਾਰ ਦਸਦੇ ਹਨ ਕਿ ਜਿੰਨੀਆਂ ਵੀ ਰਜਿਸਟਰੀਆਂ ਇਕ ਆਟੋਰਨੀ ਹੋਲਡਰ ਵਲੋਂ ਕਰਵਾਈਆਂ ਗਈਆਂ ਹਨ ਉਨ੍ਹਾਂ ਉਪਰ ਜੇਡੀਏ ਦਾ ਇਕ ਲਾਇਸੈਂਸ ਦਾ ਵੇਰਵਾ ਪਾਇਆ ਹੋਇਆ ਹੈ ਜੋ ਕਿ ਅਸਲ ਚ ਕਿਸੇ ਹੋਰ ਦੇ ਨਾਮ ਤੇ ਜਾਰੀ ਹੈ।ਜਾਣਕਾਰ ਦਸਦੇ ਹਨ ਕਿ ਪਟਵਾਰ ਖਾਣੇ ਦੇ ਰਿਕਾਰਡ ਦੇ ਮੁਤਾਬਿਕ ਜਿਸ ਜ਼ਮੀਨ ਦੇ ਰਕਬੇ ਚੋ ਇਹ ਪਲਾਟ ਵੇਚੇ ਜਾ ਰਹੇ ਹਨ ਉਹ ਸਿੰਚਾਈ ਵਾਲੀ ਐਗਰੀਕਲਚਰ ਜ਼ਮੀਨ ਹੈ।ਇਸ ਮਾਮਲੇ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਹੋਣਾ ਨੂੰ ਕੀਤੀ ਗਈ ਹੈ।ਸ਼ਿਕਾਇਤ ਕਰਤਾ ਨੇ ਵਡੇ ਪੱਧਰ ਤੇ ਤਹਿਸੀਲਦਾਰ ਨ ਮਿਲਕੇ ਕਰਵਾਈਆ ਰਜਿਸਟਰੀਆਂ ਦੀ ਪੂਰੀ ਜਾਣਕਾਰੀ ਵੀ ਸ਼ਿਕਾਇਤ ਚ ਕੀਤੀ ਗਈ ਹੈ।
The post ਨੰਗਲ ਸਲੇਮਪੁਰ ਚ ਨਜਾਇਜ਼ ਕਾਲੋਨੀ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਚ ਪਹੁੰਚਿਆ first appeared on newsindianow.
]]>The post ਜਲੰਧਰ ਦੇ ਨੰਗਲ ਸਲੇਮਪੁਰ ਚ ਕਟੀ ਗਈ ਨਾਜਾਇਜ਼ ਢਿੱਲੋਂ ਕਾਲੋਨੀ ਦੀਆ ਰਜਿਸਟਰੀਆਂ ਤੇ ਲਗਾਈ ਗਾਈ ਰੋਕ। first appeared on newsindianow.
]]>ਇੰਨਾ ਹੀ ਨਹੀਂ ਸੂਤਰਾਂ ਦੀ ਗੱਲ ਮੰਨੀਏ ਤਾਂ ਇਹਨਾਂ ਸ਼ਾਤਰ ਲੋਕਾਂ ਨੇ ਸਰਕਾਰ ਨੂੰ ਚੂਨਾ ਲਗਾਇਆ ਹੈ ਨਾ ਤਾਂ ਇਨ੍ਹਾਂ ਲੋਕਾਂ ਨੇ ਕਿਸੇ ਸਰਕਾਰੀ ਮਹਿਕਮੇ ਤੋਂ ਕਿਸੇ ਤਰੀਕੇ ਦੀ ਪ੍ਰਵਾਨਗੀ ਹਾਸਲ ਕੀਤੀ ਹੈ ਅਤੇ ਨਾ ਹੀ ਕਿਸੇ ਸਰਕਾਰੀ ਮਹਿਕਮੇ ਨੂੰ ਕਿਸੇ ਤਰੀਕੇ ਦੀ ਫੀਸ ਤਾਰੀ ਹੈ।
ਅੱਗੇ ਤੁਹਾਨੂੰ ਦੱਸ ਦੇਈਏ ਇਸ ਜ਼ਮੀਨ ਦੇ ਪਲਾਟ ਨੂੰਭੂ ਮਾਫ਼ੀਆ ਦੇ ਲੋਕ ਵੇਚ ਰਹੇ ਹਨ ਉਹ ਸਿੰਚਾਈ ਵਾਲੀ ਜ਼ਮੀਨ ਹੈ, ਪਰ ਇਹ ਭੂ ਮਾਫ਼ੀਆ ਦੇ ਲੋਕ ਇੰਨੇ ਬੇਖੌਫ ਤੇ ਨਿਡਰ ਹਨ ਇਹਨਾਂ ਨੂੰ ਕਾਨੂੰਨ ਦਾ ਜ਼ਰਾ ਵੀ ਡਰ ਨਹੀਂ ਹੈ ਕਿਉਂਕਿ ਇਹਨਾਂ ਭੂ-ਮਾਫੀਆ ਦੇ ਲੋਕਾਂ ਦੀ ਕਿਤੇ ਨਾ ਕਿਤੇ ਸੈਟਿੰਗ ਜੇਡੀਏ ਦੇ ਉਚ-ਅਧਿਕਾਰੀਆਂ, ਜਲੰਧਰ ਦੇ ਪਟਵਾਰ ਖਾਨੇ ਚ ਕਮ ਕਰਦੇ ਤਹਿਸੀਲਦਾਰ-1 ਅਤੇ ਉਸ ਦੇ ਕਰਿੰਦਿਆਂ ਨਾਲ ਹੋਣ ਕਰਕੇ ਇਨ੍ਹਾਂ ਭੂ -ਮਾਫ਼ੀਆ ਦੇ ਲੋਕਾਂ ਨੂੰ ਕਾਨੂੰਨ ਦਾ ਖ਼ੌਫ਼ ਨਹੀਂ ਸਤਾਉਂਦਾ ਇਸ ਲਈ ਇਹ ਬਿਨਾਂ ਕਿਸੇ ਡਰ ਤੋਂ ਸਿੰਚਾਈ ਵਾਲੀ ਜ਼ਮੀਨ ਆਮ ਜਨਤਾ ਨੂੰ ਪਲਾਟਾਂ ਦੇ ਰੂਪ ਚ ਵੇਚਕੇ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ ਅਤੇ ਸਰਕਾਰ ਦੇ ਖਜ਼ਾਨੇ ਨੂੰ ਕਿਤੇ ਨਾ ਕਿਤੇ ਮੋਟਾ ਟੀਕਾ ਲਗਾ ਰਹੇ ਹਨ।
ਅੱਗੇ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਕਾਂਡ ਦੀ ਸ਼ਿਕਾਇਤ ਜਲੰਧਰ ਦੇ ਐਸ.ਡੀ.ਐਮ(SDM) ਕੋਲ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਢਿੱਲੋਂ ਕਲੋਨੀ ਦੀਆਂ ਰਜਿਸਟਰੀਆਂ ਉਪਰ ਰੋਕ ਲਗਾ ਦਿੱਤੀ ਹੈ ਅਤੇ ਐਸ ਡੀ ਐਮ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਕਿ ਇਸ ਕਾਂਡ ਦੀ ਕੁਝ ਹੀ ਦਿਨਾਂ ਵਿਚ ਇਨਕੁਆਰੀ ਮੁਕੰਮਲ ਕਰਕੇ ਕਾਨੂੰਨ ਮੁਤਾਬਕ ਹਰ ਇਕ ਦੋਸ਼ੀ ਉਪਰ ਬਰਾਬਰ ਕਾਰਵਾਈ ਕੀਤੀ ਜਾਵੇਗੀ।
The post ਜਲੰਧਰ ਦੇ ਨੰਗਲ ਸਲੇਮਪੁਰ ਚ ਕਟੀ ਗਈ ਨਾਜਾਇਜ਼ ਢਿੱਲੋਂ ਕਾਲੋਨੀ ਦੀਆ ਰਜਿਸਟਰੀਆਂ ਤੇ ਲਗਾਈ ਗਾਈ ਰੋਕ। first appeared on newsindianow.
]]>The post ਮੋਟੀ ਕਮਾਈ ਦਾ ਸਵਾਦ ਲੈਣ ਲਈ ਜਲੰਧਰ-1 ਦੇ ਤਹਿਸੀਲਦਾਰ ਬੀਨਾ “NOC” ਤੋ ਕਰ ਰਹੇ ਨੇ ਰਜਿਸਟਰੀਆਂ! first appeared on newsindianow.
]]>ਸਰਕਾਰ ਦੀਆਂ ਸਖਤ ਹਦੇਤਾ ਦੇ ਭਾਵਜੂਦ ਜਲੰਧਰ 1 ਦੇ ਤਹਿਸੀਲਦਾਰ ਨੇ ਬਿਨਾ ਕਿਸੀ ਛਾਣ ਬੀਨ ਦੇ ਜਲੰਧਰ ਦੇ ਨੰਗਲ ਸਲੇਮਪੁਰ ਚ ਬਣਾਈ ਜਾ ਰਹੀ ਅਣ ਅਧਿਕਰਿਤ “ਢਿੱਲੋਂ ਕਾਲੋਨੀ” ਦੀਆ ਰਜਿਸਟਰੀਆਂ ਬਿਨਾ NOC ਦੇ ਕੀਤਾ ਗਈ ਹਨ
ਇਹ ਸਿਲਸਿਲਾ ਇਥੇ ਹੀ ਨਹੀਂ ਰੁਕਿਆ ਕਿਉਕਿ ਤਹਿਸੀਲਦਾਰ ਸਾਬ ਅਜੇ ਵੀ ਇਸ ਢਿੱਲੋਂ ਕਾਲੋਨੀ ਦੀਆਂ ਰਜਿਸਟਰੀਆਂ ਬੀਨਾ NOC ਤੋਂ ਕਰ ਰਹੇ ਹਨ ਨੇ।
ਤਹਿਸੀਲਦਾਰ ਸਾਬ੍ਹ ਲਾਲ ਥੇਲੀਆ ਦੇ ਚੱਕਰ ਚ ਇਹ ਵੀ ਭੁੱਲ ਗਏ ਕਿ ਉਹ ਕੁਛ ਭੂ ਮਾਫੀਆ ਦੇ ਲੋਕਾਂ ਦਾ ਫੈਦਾ ਕਰਨ ਦੇ ਚੱਕਰ ਚ ਆਮ ਜਨਤਾ ਦੇ ਨਾਲ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਆ ਜਾਓ ਹੁਣ ਤੁਹਾਨੂੰ ਦੱਸੀਏ ਕਿ ਕਿਵੇਂ M ਆਖਰ ਵਾਲੇ ਦੋ ਵਿਯਕਤੀਆ ਵਲੋਂ ਜੇਡੀਏ ਦੇ ਅਧਿਕਾਰੀਆਂ ਦੀ ਮਿਲੀਭਾਗਤ ਸਰਕਾਰ ਨਾਲ ਆਪਣੇ ਨਿਜੀ ਸਵਾਰਥ ਲਈ ਸਰਕਾਰ ਨੂੰ ਲਗਾ ਰਹੇ ਨੇ ਕਰੋੜਾਂ ਦਾ ਚੁਣਾ। ਇਹ ਦੋ M ਨਾਮ ਦੇ ਵਿਅਕਤੀ ਇੰਨੇ ਸ਼ਾਤਰ ਹਨ ਕਿ ਇਨ੍ਹਾਂ ਨੇ ਇਕ ਬੋਗਸ ਡਵੈਲਪਰ ਕੰਪਨੀ ਬਣਾ ਕੇ ਇਹ ਸਾਰਾ ਚੱਕਰਵਿਊ ਰਚਿਆ ਹੈ ਸੂਤਰ ਦੱਸਦੇ ਹਨ ਕਿ ਇਨਾਂ ਦੋਵਾਂ “M” ਆਖਰ ਵਾਲੇ ਵਿਕਤੀਆਂ ਦਾ ਸਰਗਨਾ “N” ਆਖਰ ਵਾਲਾ ਸ਼ਾਤਰ ਵਿਅਕਤੀ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਇਸ “N” ਅਤੇ “M” ਆਖਰ ਵਾਲਿਆਂ ਦੀ ਜੇਡੀਏ ਦੇ ਉਚ ਅਧਿਕਾਰੀਆਂ ਨਾਲ ਚੰਗਾ ਤਾਲ ਮੇਲ ਹੋਣ ਕਾਰਨ ਇਨ੍ਹਾਂ ਵਲੋਂ ਵੇਚੇ ਜਾ ਰਹੇ ਨਾਜਾਇਜ਼ ਕਾਲੋਨੀ ਚ ਨਾਜਾਇਜ਼ ਪਲਾਟਾ ਤੇ ਅੱਜ ਤੱਕ ਕੋਈ ਠੋਸ ਕਰਵਾਹੀ ਨਹੀਂ ਕੀਤੀ ਗਈ ਤੇ ਨਾਲ ਹੀ ਅੱਜ ਤੱਕ ਜੇਡੀਏ ਵਿਭਾਗ ਵਲੋ ਇਨ੍ਹਾਂ ਉੱਪਰ ਕੋਈ FIR ਦਰਜ ਨਹੀਂ ਕਰਵਾਈ ਗਈ ਹੈ, ਕੋਈ ਵੀ ਕਰਵਾਹੀ ਨਾ ਕਰਨ ਪਿੱਛੇ ਕਿ ਕਾਰਨ ਹੈ ਇਹ ਜੇਡੀਏ ਦੇ ਉਚ ਅਧਿਕਾਰੀ ਹੀ ਦੱਸ ਸਕਦੇ ਹਨ ਜਿਨ੍ਹਾਂ ਨੇ ਆਪਣੇ ਮੂੰਹ ਚ ਲਾਚੀਆਂ ਪਾ ਕ ਆਪਣਾ ਮੂੰਹ ਬੰਦ ਕੀਤਾ ਹੋਇਆ ਹੈ।
ਅਗਲੇ ਭਾਗ ਚ ਇਨਾਂ ਵਲੋਂ ਕੀਤੇ ਕਰੋੜਾ ਦੇ ਫਰਾਡ ਦੇ ਦਸਤਾਵੇਜ਼ ਕੀਤੇ ਜਾਣਗੇ ਜਨਤਕ।
The post ਮੋਟੀ ਕਮਾਈ ਦਾ ਸਵਾਦ ਲੈਣ ਲਈ ਜਲੰਧਰ-1 ਦੇ ਤਹਿਸੀਲਦਾਰ ਬੀਨਾ “NOC” ਤੋ ਕਰ ਰਹੇ ਨੇ ਰਜਿਸਟਰੀਆਂ! first appeared on newsindianow.
]]>The post Part-2 ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਚ ਜੇਡੀਏ ਅਧਿਕਾਰੀਆਂ ਅਤੇ ਪ੍ਰਾਈਵੇਟ ਡਵੈਲਪਰ 3.25 ਏਕੜ ਨੂੰ 11 ਏਕੜ ਕਰਕੇ ਕਿਵੇ ਵੇਚ ਰਿਹਾ ਪਲਾਟ? first appeared on newsindianow.
]]>ਅੱਜ ਦੇ ਭਾਗ ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿੱਚ ਇੱਕ ਪ੍ਰਾਈਵੇਟ ਡਵੈਲਪਰ ਤੇ ਜੇਡੀਏ ਅਧਿਕਾਰੀਆਂ ਨਾਲ ਰਲ ਕੇ ਸਰਕਾਰਾਂ ਨੂੰ ਲਗਾ ਰਹੇ ਨੇ ਕਰੋੜਾਂ ਦਾ ਚੂਨਾ ਇੰਨਾ ਹੀ ਨਹੀਂ ਇਹ ਪ੍ਰਾਈਵੇਟ ਡਵੈਲਪਰ ਆਮ ਜਨਤਾ ਨੂੰ ਇਹ ਕਹਿ ਕੇ ਪਲਾਟ ਵੇਚ ਰਹੇ ਨੇ ਕਿ ਇਹ ਕਲੋਨੀ ਜੇਡੀਏ ਵੱਲੋਂ ਮਨਜ਼ੂਰ ਸ਼ੁਦਾ ਹੈ ਪਰ ਜ਼ਮੀਨੀ ਹਕੀਕਤ ਇਸ ਤੋਂ ਉਲਟ ਹੈ।
ਜੇਡੀਏ ਰਿਕਾਰਡ ਦੇ ਮੁਤਾਬਕ ਗੱਲ ਕੀਤੀ ਜਾਵੇ ਤਾਂ ਨੰਗਲ ਸਲੇਮਪੁਰ ਵਿੱਚ ਪੈਂਦੀ ਢਿੱਲੋਂ ਕਲੋਨੀ ਸਾਲ 2019 ਵਿਚ ਰਜਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਵੱਲੋਂ 3.25 ਏਕੜ (15730 ਵਰਗ ਗਜ) ਲਈ ਫਾਇਲ ਲਗਾਈ ਗਈ ਸੀ ਉਕਤ ਦੋਹਾਂ ਵਿਅਕਤੀਆਂ ਵੱਲੋਂ ਨਜਾਇਜ਼ ਕਲੋਨੀ ਨੂੰ ਜਾਇਜ਼ ਕਰਨ ਲਈ ਫੀਸ ਵੀ ਜਮ੍ਹਾਂ ਕਰਵਾਈ ਗਈ ਸੀ।
ਪਰ ਰਾਤੋ ਰਾਤ ਇਹ ਸਵਾ 3 ਏਕੜ ਦੀ ਕਲੋਨੀ ਕਿਵੇਂ ਜ਼ਿਆਦਾ ਰਕਬੇ ਚ ਤਬਦੀਲ ਹੋ ਗਈ ਇਸ ਦਾ ਜਵਾਬ ਤਾਂ ਜੇਡੀਏ ਦੇ ਅਧਿਕਾਰੀ ਯੁਕਤ ਪ੍ਰਾਈਵੇਟ ਡਵੈਲਪਰ ਹੀ ਦੇ ਸਕਦਾ ਹੈ!
ਦੋਸਤੋ ਇਹਨਾਂ ਲੋਕਾਂ ਨੇ ਜੇਡੀਏ ਦੇ ਅਧਿਕਾਰੀਆਂ ਨਾਲ ਮਿਲ ਕੇ ਸਵਾ ਤਿੰਨ ਏਕੜ(3.25) ਦੀ ਕਲੋਨੀ ਨੂੰ 11 ਏਕੜ ਕਰ ਦਿਤਾ।
ਇਹ ਸਿਲਸਿਲਾ ਇਥੇ ਹੀ ਖ਼ਤਮ ਨਹੀਂ ਹੁੰਦਾ, ਅਗਲੇ ਭਾਗ ਚ ਦੱਸਣਗੇ ਕਿ ਕਿਵੇਂ ਜਲੰਧਰ-1 ਦੇ ਤਹਿਸੀਲਦਾਰ ਵਲੋਂ ਬੀਨਾ NOC ਦੇ ਇਸ ਕਾਲੋਨੀ ਦੀਆਂ ਰਜਿਸਟਰੀਆ ਕੀਤਿਆਂ ਅਤੇ ਇਥੇ ਫਿਰ ਇਨ੍ਹਾਂ ਸ਼ਾਤਰ ਭੁ ਮਾਫੀਆ ਦੇ ਲੋਕਾਂ ਨੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਸਰਕਾਰ ਨੂੰ ਚੂਨਾ ਲਗਾਇਆ, ਬਣੇ ਰਹੋ ਸਾਡੇ ਨਾਲ।
The post Part-2 ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਚ ਜੇਡੀਏ ਅਧਿਕਾਰੀਆਂ ਅਤੇ ਪ੍ਰਾਈਵੇਟ ਡਵੈਲਪਰ 3.25 ਏਕੜ ਨੂੰ 11 ਏਕੜ ਕਰਕੇ ਕਿਵੇ ਵੇਚ ਰਿਹਾ ਪਲਾਟ? first appeared on newsindianow.
]]>The post PART-1 ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿੱਚ ਜੇਡੀਏ ਅਧਿਕਾਰੀਆਂ ਅਤੇ ਪ੍ਰਾਈਵੇਟ ਡਵੈਲਪਰ ਕਿਵੇ ਕਰ ਰਹੇ ਸਰਕਾਰ ਨਾਲ ਧੋਖਾ? first appeared on newsindianow.
]]>ਇਹ ਖੇਡ ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿੱਚ 3.25 ਏਕੜ ਜ਼ਮੀਨ ਤੋਂ ਸ਼ੁਰੂ ਹੋਇਆ ਜਿਸ ਨੂੰ ਪੁੱਡਾ ਦੇ ਅਧਿਕਾਰੀਆਂ ਨੇ ਪ੍ਰਾਈਵੇਟ ਡਵੈਲਪਰਾ ਨਾਲ ਰਲ ਕੇ “ਢਿੱਲੋਂ ਕੋਲਿਨੀ” ਦਾ ਨਾਮ ਦਿਤਾ ਹੋਇਆ ਹੈ, ਇਸ ਨੂੰ ਰਾਤੋ ਰਾਤ 3.25 ਏਕੜ ਤੋਂ 11 ਏਕੜ ਦਾ ਪ੍ਰੋਜੇਕਟ ਬਣਾ ਦਿਤਾ ਗਿਆ ਹੈ।
ਗੱਲ ਇਥੇ ਹੀ ਖ਼ਤਮ ਨਹੀਂ ਹੋ ਜਾਂਦੀ ਇਹ ਸ਼ਾਤਰ ਲੋਕ ਸਰਕਾਰ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਇਹ ਕਹਿ ਕੇ ਪਲਾਟ ਵੇਚ ਰਹੇ ਹਨ ਕਿ ਇਹ ਪ੍ਰੋਜੈਕਟ ਸਰਕਾਰ ਵਲੋਂ ਮਨਜੂਰ ਸ਼ੁਦਾ ਹੈ ਪਰ ਹਕੀਕਤ ਕੁਝ ਹੋਰ ਹੀ ਹੈ।
ਏਨਾ ਲੋਕਾਂ ਨੇ ਜੇਡੀਏ ਦੇ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਨਿਜੀ ਫ਼ਾਇਦੇ ਲਈ ਇਹੋ ਜਿਹਾ ਚੱਕਰਵਿਊ ਰਚਿਆ ਹੈ ਜੋ ਆਮ ਲੋਕਾਂ ਦੀ ਸਮਜ ਤੋਂ ਬਾਹਰ ਸੀ ।
ਪਰ ਇਹ ਭੁ ਮਾਫੀਆ ਦੇ ਲੋਕਾਂ ਵੱਲੋਂ ਤਿਆਰ ਕੀਤੇ ਗਏ ਇਸ ਕਾਂਡ ਦੀ ਪਰਤ ਦਰ ਪਰਤ ਅਸੀ ਆਮ ਜਨਤਾ ਦੇ ਸਾਮਣੇ ਖੋਲਾਂਗੇ।
ਭਾਗ 2 ਚ ਦੱਸਾਂਗੇ ਕਿ ਕੌਣ ਕੌਣ ਇਸ ਢਿੱਲੋਂ ਕਾਲੋਨੀ ਦੀ ਆੜ ਚ ਸਰਕਾਰ ਅਤੇ ਆਮ ਜਨਤਾ ਨੂੰ ਲਗਾ ਰਿਹਾ ਹੈ ਕਰੋੜਾਂ ਦਾ ਚੁਣਾ।
The post PART-1 ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿੱਚ ਜੇਡੀਏ ਅਧਿਕਾਰੀਆਂ ਅਤੇ ਪ੍ਰਾਈਵੇਟ ਡਵੈਲਪਰ ਕਿਵੇ ਕਰ ਰਹੇ ਸਰਕਾਰ ਨਾਲ ਧੋਖਾ? first appeared on newsindianow.
]]>