The post PART-3 ਤਹਿਸੀਲਦਾਰ ਦੇ ਕਰਿੰਦਿਆਂ, ਜੇਡੀਏ ਦੇ ਅਧਿਕਾਰੀ ਅਤੇ ਪ੍ਰਾਈਵੇਟ ਡਿਵੈਲਪਰਾਂ ਦੀ ਸ਼ਿਕਾਇਤ ਪੁਜੀ ਵਿਜੀਲੈਂਸ ਵਿਭਾਗ ਕੋਲ। first appeared on newsindianow.
]]>ਇਸੇ ਕੜੀ ਚ ਅਸੀਂ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿਖੇ ਕੱਟੀ ਗਈ ਢਿੱਲੋਂ ਕਲੋਨੀ ਬਾਰੇ ਪਰਤ-ਦਰ-ਪਰਤ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਵੇਂ ਉਹ ਭੂ ਮਾਫ਼ੀਆ ਦੀ ਪ੍ਰਾਈਵੇਟ ਡਵੈਲਪਰ ਜੇਡੀਏ ਦੇ ਅਧਿਕਾਰੀਆ ਨਾਲ ਰਲ ਕੇ ਸਰਕਾਰੀ ਨਿਯਮਾਂ ਨੂੰ ਛੀਕੇ ਤੇ ਟੰਗ ਕੇ ਆਮ ਜਨਤਾ ਨਾਲ ਕਰ ਰਹੇ ਹਨ ਧੋਖਾ।
ਅੱਜ ਦੇ ਭਾਗ 3 ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਕਿ ਕਿਵੇਂ ਇਸ ਢਿੱਲੋਂ ਕਾਲੋਨੀ ਨੂੰ ਕੱਟਣ ਵਾਲੇ ਪ੍ਰਾਈਵੇਟ ਡਵੈਲਪਰਾ ਨੇ ਆਪਣੇ ਨਾਲ ਤਹਿਸੀਲਦਾਰ ਦੇ ਕਰਿੰਦਿਆਂ ਨਾਲ ਰਲ ਕੇ ਰਜਿਸਟਰੀਆਂ ਕਰਵਾਣ ਵੇਲੇ ਵੀ ਸਰਕਾਰ ਨੂੰ ਲਗਾਇਆ ਹੈ ਲੱਖਾਂ ਦਾ ਚੁਣਾ। ਸੂਤਰਾਂ ਦੀ ਮੰਨੀਏ ਤਾਂ ਇਹ ਗੱਲ ਸਪਸ਼ਟ ਹੈ ਕਿ ਅੱਜ ਤੱਕ ਜਿੰਨੀਆਂ ਵੀ ਰਜਿਸਟਰੀਆਂ ਢਿੱਲੋਂ ਕਾਲੋਨੀ ਦੇ ਖਾਸਰੇ ਨੰਬਰਾ ਚ ਹੋਇਆ ਹਨ ਉਹ ਸਾਰੀਆਂ ਬੀਨਾ NOC ਤੋਂ ਹੋਇਆ ਹਨ।
ਇਨਾ ਹੀ ਨਹੀਂ ਸੂਤਰ ਇਹ ਵੀ ਦੱਸਦੇ ਹਨ ਕਿ ਬੀਨਾ NOC ਤੋਂ ਰਜਿਸਟਰੀਆਂ ਹੋਣਾ ਜਲੰਧਰ ਦੇ ਪਟਰਵਾਰ ਖਾਣੇ ਚ ਆਮ ਗੱਲ ਹੈ ਅਤੇ ਤਹਿਸੀਲਦਾਰ ਨਾਲ ਬਿਨਾ NOC ਤੋਂ ਰਜਿਸਟਰੀ ਕਰਨ ਦਾ ਰੇਟ 10 ਹਾਜਰ ਤੋਂ 20 ਹਾਜਰ ਮੁਲਾਜ਼ਮ ਅਨਸਰ ਤਕ ਜੋਕਿ ਆਮ ਜਨਤਾ ਕੋਲੋ ਵਸੂਲੇ ਜਾਂਦੇ ਹਨ।
ਜੇਕਰ ਅਸੀਂ ਗੱਲ ਕਰੀਏ ਢਿੱਲੋਂ ਕਾਲੋਨੀ ਦੀ ਤੇ ਇਸ ਕਾਲੋਨੀ ਚ ਹੁਣ ਤੱਕ ਕਾਫੀ ਰਜਿਸਟਰੀਆਂ ਕੀਤੀਆਂ ਗਈਆਂ ਹਨ ਉਹ ਵੀ ਬੀਨਾ NOC ਤੋਂ ਹੁਣ ਤੁਸੀਂ ਆਪ ਹੀ ਸੋਚੋ ਤੇ ਦੇਖੋ ਕਿਵੇ ਏਨਾ ਡਵੈਲਪਰਾ ਨੇ ਤਹਿਸੀਲਦਾਰ ਦੇ ਕਰਿੰਦਿਆ ਨਾਲ ਰਲ ਲਗਾਇਆ ਹੈ ਸਰਕਾਰ ਨੂੰ ਅਤੇ ਆਮ ਜਨਤਾ ਨੂੰ ਲੱਖਾਂ ਦਾ ਚੁਣਾ। ਅਗਰ ਇਸ ਦੀ ਵਿਜੀਲੈਂਸ ਜਾਂਚ ਕੀਤੀ ਜਾਵੇ ਤਾਂ ਇਸ ਕਾਲੋਨੀ ਦੀ ਆੜ ਚ ਕੀਤੀ ਗਈ ਕਰੋੜਾ ਦੀ ਹੇਰ- ਫੇਰ ਬਾਰੇ ਸਾਮਣੇ ਆ ਸਕਦਾ ਹੈ।
ਅਗਲੇ ਭਾਗ ਚ ਦੱਸਾਂਗੇ ਕਿ ਅਸਲ ਚ DTP ਰਿਪੋਰਟ ਕਿ ਕਹਿੰਦੀ ਹੈ ਢਿੱਲੋਂ ਕਾਲੋਨੀ ਬਾਰੇ।
The post PART-3 ਤਹਿਸੀਲਦਾਰ ਦੇ ਕਰਿੰਦਿਆਂ, ਜੇਡੀਏ ਦੇ ਅਧਿਕਾਰੀ ਅਤੇ ਪ੍ਰਾਈਵੇਟ ਡਿਵੈਲਪਰਾਂ ਦੀ ਸ਼ਿਕਾਇਤ ਪੁਜੀ ਵਿਜੀਲੈਂਸ ਵਿਭਾਗ ਕੋਲ। first appeared on newsindianow.
]]>