ਜਲੰਧਰ ਦਾ ਬੋਰੀ ਹੌਸਪਿਟਲ ਮਾੜੇ ਕੰਮਾਂ ਦੇ ਕਾਰਨ ਇਕ ਵਾਰ ਫਿਰ ਆਇਆ ਚਰਚਾ।
ਜਲੰਧਰ (NIN NEWS): ਆਮ ਤੌਰ ਤੇ ਵੇਖਿਆ ਜਾਵੇ ਤਾਂ ਦੁਨੀਆ ਭਰ ਚ ਡਾਕਟਰ ਨੂੰ ਰੱਬ ਤੌਰ ਤੇ ਮੰਨਿਆ ਜਾਂਦਾ ਹੈ ਲੇਕਿਨ ਜਲੰਧਰ ਦੇ ਬੋਰੀ ਹਸਪਤਾਲ ਦੇ ਡਾਕਟਰਾਂ ਨੇ ਇਸ ਧਾਰਨਾ ਨੂੰ ਕਿਤਨਾ ਕਿਤੇ ਗ਼ਲਤ ਸਾਬਤ ਕੀਤਾ ਹੈ ਬੋਰੀ ਹੌਸਪਿਟਲ ਦਾ ਤਾਜ਼ਾ ਮਾਮਲਾ ਇਕ ਮਹਿਲਾ ਦੀ ਬੱਚੇਦਾਨੀ ਨੂੰ ਲੈ ਕੇ ਫਿਰ ਚਰਚਾ ਚ ਆਇਆ ਹੈ ਮਹਿਲਾ ਦੇ ਪਤੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਇਕ ਆਸ਼ਾ ਵਰਕਰ ਦੇ ਕਹਿਣ ਤੇ ਬੋਰੀ ਹੌਸਪਿਟਲ ਵਿਚ ਇਲਾਜ ਲਈ ਆਪਣੀ ਪਤਨੀ ਨੂੰ ਦਾਖ਼ਲ ਕਰਵਾਇਆ ਸੀ ਪੀਡ਼ਤ ਮਹਿਲਾ ਦੇ ਪਤੀ ਨੇ ਹੋਸਪਿਟਲ ਦੀ ਮੈਨੇਜਮੈਂਟ ਤੇ ਗੰਭੀਰ ਆਰੋਪ ਲਗਾਉਂਦੇ ਦੱਸਿਆ ਕਿ ਇਲਾਜ ਕਰ ਰਹੀ ਮਹਿਲਾ ਡਾ ਨੀਤਿਕਾ ਪੋਲ ਨੇ ਬਿਨਾਂ ਉਨ੍ਹਾਂ ਨੂੰ ਦੱਸਿਆ ਉਸ ਦੀ ਪਤਨੀ ਦੀ ਬੱਚੇਦਾਨੀ ਕੱਢ ਦਿੱਤੀ।
ਪਤੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਰੀ ਹੋਸਪਿਟਲ ਦੀ ਮਹਿਲਾ ਡਾਕਟਰ ਨਿਕਿਤਾ ਪੋਲ ਨਾਲ ਉਨ੍ਹਾਂ ਦੀ ਇਲਾਜ ਦੀ 25 ਹਜ਼ਾਰ ਚ ਗੱਲ ਮੁਕੰਮਲ ਹੋਈ ਸੀ ਜਿਸ ਵਿਚ ਕਿਤੇ ਵੀ ਬੱਚੇਦਾਨੀ ਨੂੰ ਲੈ ਕੇ ਡਾਕਟਰ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਇਸ ਮਹਿਲਾ ਡਾਕਟਰ ਨੇ ਆਪਣੀ ਮਰਜ਼ੀ ਨਾਲ ਮੇਰੀ ਪਤਨੀ ਦੀ ਬੱਚੇਦਾਨੀ ਕੱਢ ਦਿੱਤੀ ਜੋ ਕਿ ਭਾਰਤੀ ਏ ਮੈਡੀਕਲ ਐਕਟ ਦੇ ਤਹਿਤ ਇਕ ਸੰਗੀਨ ਅਪਰਾਧ ਹੈ ਇਸ ਤੋਂ ਬਾਅਦ ਪੀੜਤ ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਉਕਤ ਮਹਿਲਾ ਡਾਕਟਰ ਨੇ ਉਸ ਦੀ ਪਤਨੀ ਦਾ ਆਪ੍ਰੇਸ਼ਨ ਜਲਦਬਾਜ਼ੀ ਚ ਕੀਤਾ ਜਿਸ ਕਰਕੇ ਉਸ ਦੀ ਪਤਨੀ ਦੇ ਸਰੀਰ ਚ ਬਲੱਡ ਦੀ ਕਮੀ ਹੋ ਗਈ ਅਤੇ ਬਹਾਨੇ ਨਾਲ ਕਿਹਾ ਕਿ ਤੁਸੀਂ ਖੂਨ ਦਾ ਦਾਨ ਕਰੋ ਜਦ ਕਿ ਉਕਤ ਮਹਿਲਾ ਡਾਕਟਰ ਵੱਲੋਂ ਮੇਰੀ ਪਤਨੀ ਦੀ ਬੱਚੇਦਾਨੀ ਪਹਿਲੇ ਹੀ ਕੱਢੀ ਜਾ ਚੁੱਕੀ ਸੀ ਪਰ ਸਾਨੂੰ ਧੋਖੇ ਚ ਰੱਖ ਕੇ ਆਪ੍ਰੇਸ਼ਨ ਕਾਰਨ ਤੁਹਾਡੀ ਪਤਨੀ ਦੇ ਸਰੀਰ ਵਿਚ ਖੂਨ ਦੀ ਕਮੀ ਹੋ ਗਈ ਹੈ ਜਦਕਿ ਅਸਲ ਗੱਲ ਹੋਰ ਸੀ।
ਆਖ਼ਰ ਚ ਪੀਡ਼ਤ ਮਹਿਲਾ ਦੇ ਪਤੀ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈਗੀ ਪੁਲਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਲਦ ਇਨਸਾਫ ਮਿਲੇਗਾ।
ਅਗਲੇ ਭਾਗ ਚ ਦੱਸਾਂਗੇ ਬੋਰੀ ਹਸਪਤਾਲ ਦੇ ਮਾਲਕਾਂ ਨੇ ਕਿਵੇਂ ਹਸਪਤਾਲ ਦੀ ਆੜ ਚ ਕਈ ਜਾਣਾ ਨਾ ਖੇਡ ਕੇ ਸਿੱਖਿਆ ਜਗਤ ਚ ਆਪਣੇ ਪੈਰ ਪਸਾਰੇ ਹਨ।