ਜਲੰਧਰ(NIN NEWS): ਜਲੰਧਰ ਦੇ ਥਾਣਾ 6 ਦੇ ਅਧੀਨ ਪੈਂਦੇ ਬੂਟਾ ਪਿੰਡ ਚ ਨਾਜਾਇਜ਼ ਤਰੀਕੇ ਨਾਲ ਬਣਾਏ ਜਾਂਦੇ ਨੇ ਇਕ ਦੇ ਦੋ ਸਿਲੰਡਰ।ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੋਰੋਨਾ ਮਹਾਂਮਾਰੀ ਕਰਕੇ ਲੋਕ ਪ੍ਰੇਸ਼ਾਨੀ ਝੱਲ ਰਹੇ ਹਨ ਉੱਥੇ ਦੂਜੇ ਪਾਸੇ ਜਲੰਧਰ ਦੇ ਬੂਟਾਂ ਪਿੰਡ ਚ ਆਮ ਲੋਕਾਂ ਦੀ ਜੇਬ੍ਹ ਨੂੰ ਇਕ ਅਜੀਬ ਤਰੀਕੇ ਨਾਲ ਕੱਟਿਆ ਜਾ ਰਿਹਾ ਹੈ ਹਰ ਵਰਗ ਦੇ ਵਿਅਕਤੀ ਲਈ ਅੱਜ ਦੇ ਦੌਰ ਚ ਪਾਣੀ ,ਬਿਜਲੀ ਅਤੇ ਰਸੋਈ ਗੈਸ ਜੀਵਨ ਦਾ ਇੱਕ ਹਿੱਸਾ ਬਣ ਚੁੱਕਾ ਹੈ।
ਜਿਵੇਂ ਕਿ ਚੰਨੀ ਸਰਕਾਰ ਮਹਿੰਗਾਈ ਨੂੰ ਕਿਤੇ ਨਾ ਕਿਤੇ ਨੱਥ ਪਾਉਣ ਨੂੰ ਫਿਰਦੀ ਹੈ ਉੱਥੇ ਹੀ ਬੂਟਾ ਪਿੰਡ ਚ ਲੋਕਾਂ ਦਾ ਸ਼ਰ੍ਹੇਆਮ ਜੇਬਾਂ ਕੱਟ ਰਹੇ ਹਨ ਮਤਲਬ ਕਹਿੰਦਾ ਹੈ ਕਿ ਇਕ ਸਿਲੰਡਰ ਤੋਂ ਕਿਵੇਂ ਬਣਦੇ ਨੇ ਦੋ ਸਿਲੰਡਰ।
ਜਾਣਕਾਰ ਦੱਸਦੇ ਹਨ ਕਿ ਇਹ ਤਿੰਨ ਭਾਈਵਾਲ ਹਨ ਪਹਿਲੇ ਦਾ ਨਾਂ ਮੰਗਾ ਤੇ ਦੂਜੇ ਦਾ ਨਾਂ ਜੇਮਸ ਤੇ ਤੀਜੇ ਨੂੰ ਲੱਡੂ ਨਾਂ ਤੋਂ ਜਾਣੇ ਜਾਂਦੇ ਹੈ ਜੋ ਕਿ ਪ੍ਰਸ਼ਾਸਨ ਦੀ ਛਤਰ ਛਾਇਆ ਹੇਠ ਇਹ ਗੋਰਖ ਧੰਦਾ ਸ਼ਰ੍ਹੇਆਮ ਚਲਾ ਰਿਹਾ ਹਨ।
ਗਲ ਇਥੇ ਨਹੀਂ ਮੁਕਦੀ ਕਈ ਚਿਟੇ ਸੂਟ ਵਾਲੇ ਕਥਿਕ ਨੇਤਾ ਅਤੇ ਫਰਜ਼ੀ ਨਾਂਵਾ ਨੰਗਾਰ ਨੂੰ ਇਹ ਸ਼ਖ਼ਸ ਵੰਗਾਰਾਂ ਵੀ ਭਰਦਾ ਹੈ।
ਹੁਣ ਲੋਕਾਂ ਨੂੰ ਆਸ ਹੈ ਕਿ ਥਾਣਾ 6 ਮੁਖੀ ਇਨ੍ਹਾਂ ਗੈਸ ਚੋਰੀ ਕਰਨ ਵਾਲਿਆਂ ਉੱਤੇ ਕਰਦੇ ਨੇ ਕੋਈ ਕਾਰਵਾਈ?