ਜਲੰਧਰ ਵੈਸਟ ਦੀ ਰਾਜਨੀਤੀ ਚ ਆਇਆ ਸਿਆਸੀ ਭੂਚਾਲ
ਵਿਧਾਨਸਭਾ ਚੋਣਾਂ ਤੋਂ ਪਹਿਲਾਂ ਹੀ ਸ਼ੀਤਲ ਅੰਗੂਰਾਲ ਨੇ ਛੱਡੀ ਭਾਜਪਾ ਆਪ ਚ ਸ਼ਾਮਿਲ
ਜਲੰਧਰ (NIN NEWS, ਰਾਜੀਵ ਧਾਮੀ) ਵਿਧਾਨਸਭਾ ਹਲਕਾ ਜਲੰਧਰ ਵੈਸਟ ਚ ਰਾਜਨੀਤਿਕ ਭੂਚਾਲ ਆ ਗਿਆ ਹੈ।ਭਾਜਪਾ ਦੇ ਤੇਜ਼ ਧਰਾਰ ਨੇਤਾ ਸ਼ੀਤਲ ਅੰਗੂਰਾਲ ਨੇ ਅੱਜ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ।ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸਹਾਇਕ ਪ੍ਰਭਾਰੀ ਰਾਘਵ ਛਡਾ ਨੇ ਸਰੋਪਾ ਪਾਕੇ ਪਾਰਟੀ ਅੰਦਰ ਸ਼ਾਮਿਲ ਕਰ ਲਿਆ।ਸ਼ੀਤਲ ਅੰਗੂਰਾਲ ਦਾ ਆਪ ਵਿਚ ਸ਼ਾਮਿਲ ਹੁੰਦੀਆਂ ਹੀ ਜਲੰਧਰ ਵੈਸਟ ਦੀ ਰੀੜ ਦੀ ਹੱਡੀ ਕਮਜ਼ੋਰ ਹੋ ਗਈ।ਸ਼ੀਤਲ ਅੰਗੂਰਾਲ ਆਪਣੇ ਨਾਲ ਭਾਜਪਾ ਟਿਕਟ ਤੋਂ ਚੋਣ ਲੜ ਚੁੱਕੇ ਲੀਡਰਾਂ ਨੂੰ ਵੀ ਆਪਣੇ ਨਾਲ ਆਪ ਵਿਚ ਲੈ ਗਏ।
ਸ਼ੀਤਲ ਅੰਗੂਰਾਲ ਦਾ ਆਪ ਵਿਚ ਜਾਣ ਨਾਲ ਵਿਧਾਨਸਭਾ ਹਲਕਾ ਜਲੰਧਰ ਵੈਸਟ ਅੰਦਰ ਰਾਜਨੀਤਿਕ ਭੂਚਾਲ ਦੇ ਝਟਕੇ ਲਗਨੇ ਸ਼ੁਰੂ ਹੋ ਗਏ ਹਨ।ਪਾਰਟੀ ਚ ਸ਼ਾਮਿਲ ਹੋਣ ਤੋਂ ਬਾਦ ਉਨ੍ਹਾਂ ਦੇ ਨਿਵਾਸ ਸਥਾਮ ਤੇ ਪੂਜਣ ਤੇ ਸ਼ੀਤਲ ਅੰਗੂਰਾਲ ਦੇ ਸਮਰਥਕਾਂ ਵਲੋਂ ਗਰਮਜੋਸ਼ੀ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ।ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਜਪਾ ਛੱਡ ਆਪ ਚ ਸ਼ਾਮਿਲ ਹੋਏ ਤੇਜ਼ਧਰਾਰ ਨੇਤਾ ਨੇ ਆਖਿਆ ਕਿ ਮੈਂ ਇੱਕ ਸਿਆਲਕੋਟੀ ਫੈਮਲੀ ਦੇ ਨਾਲ ਜੁੜਿਆ ਹੋਇਆ ਹਾਂ ਅਤੇ ਜਲੰਧਰ ਵੈਸਟ ਚ ਅੱਧੇ ਨਾਲੋਂ ਵੱਧ ਲੋਕ ਸਿਆਲਕੋਟੀ ਹਨ।
ਉਨ੍ਹਾਂ ਨੇ ਆਖਿਆ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਅਤੇ ਜਲੰਧਰ ਚ ਵੀ ਆਪ ਦਾ ਅਸੀਂ ਜ਼ਮੀਨੀ ਪੱਧਰ ਤੋਂ ਪ੍ਰਚਾਰ ਕਰਾਂਗੇ ਅਤੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਵਾਗੇ।2017 ਚ ਕਾਂਗਰਸ ਪਾਰਟੀ ਤੋਂ ਸੁਸ਼ੀਲ ਰਿੰਕੂ,ਭਾਜਪਾ ਤੋਂ ਮਹਿੰਦਰ ਭਗਤ ਅਤੇ ਆਮ ਆਦਮੀ ਪਾਰਟੀ ਤੋਂ ਦਰਸ਼ਨ ਲਾਲ ਭਗਤ ਵੈਸਟ ਹਲਕੇ ਤੋ ਚੋਣ ਲੜੇ ਸੀ।ਜਿਨ੍ਹਾਂ ਵਿਚੋਂ ਕਾਂਗਰਸ ਪਾਰਟੀ ਦੇ ਜੇਤੂ ਸੁਸ਼ੀਲ ਰਿੰਕੂ ਰਹੇ ਸੀ।ਹੁਣ ਅਕਾਲੀ ਬਸਪਾ ਨੇ ਸਭਤੋਂ ਪਹਿਲਾਂ ਅਨਿਲ ਕੁਮਾਰ ਮੀਣਿਆਂ ਨੂੰ ਹਲਕਾ ਇੰਚਾਰਜ ਲਗਾਇਆ ਹੋਇਆ ਹੈ ਅਤੇ ਭਾਜਪਾ ਨੇ ਹਜੇ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਅਤੇ ਨਾ ਹੀ ਆਪ ਨੇ ਕਾਂਗਰਸ ਨੇ ਵੀ ਹਜੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਕਿ ਇਸ ਹਲਕੇ ਤੋ ਚੋਣ ਕੌਣ ਲੜੇਗਾ ਇਸ ਹਲਕੇ ਤੋ ਮਜੂਦਾ ਵਿਧਾਇਕ ਸੁਸ਼ੀਲ ਰਿੰਕੂ,ਕੌਂਸਲਰ ਪਵਨ ਕੁਮਾਰ,ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ,ਸਾਬਕਾ ਟਰਾਂਸਪੋਰਟ ਮੰਤਰੀ ਮਹਿੰਦਰ ਕੇਪੀ ਨੇ ਵੀ ਟਿਕਟ ਅਪਲਾਈ ਕੀਤੀ ਹੈ।ਹਲਕੇ ਅੰਦਰ ਲੋਕ ਆਪਣੇ ਵੱਖਰੇ-ਵੱਖਰੇ ਵਿਚਾਰ ਦੇ ਰਹੇ ਹਨ ਕਿ ਇਸ ਵਾਰ ਵੈਸਟ ਹਲਕੇ ਚ ਮਹਿੰਦਰ ਸਿੰਘ ਕੇਪੀ ਦੀ ਆਉਣ ਦੀ ਤਿਆਰੀ ਹੈ ਇਹ ਅਫਵਾਹਾਂ ਹਲਕੇ ਅੰਦਰ ਚਲ ਰਹੀਆਂ ਹਨ ਜਿਸਦਾ ਜਵਾਬ ਮਜੂਦਾ ਵਿਧਾਇਕ ਸੁਸ਼ੀਲ ਰਿੰਕੂ ਨੇ ਇਕ ਸਮਾਗਮ ਦੋਰਾਨ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਲੋਕਾਂ ਨੇ ਮਿਨੂੰ ਆਪਣਾ ਫਿਲਡਬੈਕ ਦੇਕੇ ਕਾਂਗਰਸ ਪਾਰਟੀ ਦੀ ਟਿਕਟ ਦਵਾਈ ਸੀ।ਹੁਣ ਵੀ ਲੋਕ ਮੇਰੇ ਹੱਕ ਚ ਅੱਗੇ ਨਾਲੋਂ ਵੀ ਵੱਧ ਫ਼ੀਲਡਬੈਕ ਦਿੱਤਾ ਹੈ।ਇਹ ਟਿਕਟ ਮਿਨੂੰ ਨਹੀਂ ਮੇਰੇ ਹਲਕੇ ਦੇ ਲੋਕਾਂ ਨੂੰ ਮਿਲੀ ਸੀ ਅਤੇ ਹੁਣ ਵੀ ਮੇਰੇ ਹਲਕੇ ਦੇ ਲੋਕਾਂ ਨੂੰ ਹੀ ਮਿਲਣੀ ਹੈ ਜਿਸ ਨੂੰ ਮੈਂ ਤੁਹਾਡੇ ਸਹਿਯੋਗ ਨਾਲ ਜਿੱਤਕੇ ਮੁੱਖ ਮੰਤਰੀ ਚਰਨਜੀਤ ਚੰਨੀ ਕਾਂਗਰਸੀ ਸੁਪਰੀਮੋ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਝੋਲੀ ਚ ਪਾਵਾਂਗਾ।
ਦੂਜੇ ਪਾਸੇ 2017 ਚ ਭਾਜਪਾ ਦੀ ਟਿਕਟ ਤੇ ਚੋਣ ਲੜ ਚੁੱਕੇ ਮਹਿੰਦਰ ਭਗਤ ਨੇ ਵੀ ਇਕ ਨਿਜ਼ੀ ਪੈਲਸ ਵਿਚ ਬੂਥ ਸੰਮੇਲਨ ਕਰ ਭਾਜਪਾ ਦੇ ਸੀਨੀਅਰ ਅਧਿਕਾਰੀਆਂ ਸਾਹਮਣੇ ਆਪਣਾ ਸ਼ਕਤੀ ਪ੍ਰਦਰਸ਼ਨ ਦਸਿਆ ਅਤੇ 2022 ਦੀਆਂ ਚੋਣਾਂ ਦੀਆਂ ਤਿਆਰੀਆਂ ਚ ਜੁਟੇ ਹੋਏ ਹਨ।2017 ਦੀਆਂ ਵਿਧਾਨਸਭਾ ਚੋਣਾਂ ਚ ਮਹਿੰਦਰ ਭਗਤ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਤੋਂ ਹਾਰ ਗਏ ਸਨ ਅਤੇ ਦੂਸਰੇ ਨੰਬਰ ਤੇ ਰਹੇ।ਉਸ ਵਕਤ ਆਪ ਚ ਸ਼ਾਮਿਲ ਹੋਏ ਭਾਜਪਾ ਆਗੂ ਸ਼ੀਤਲ ਅੰਗੂਰਾਲ ਨੇ ਮਹਿੰਦਰ ਭਗਤ ਦੀ ਚੋਣ ਮਹਿਮ ਚ ਪੂਰਾ ਯੋਗਦਾਨ ਪਾਇਆ ਸੀ।ਪਰ ਚੋਣਾਂ ਦਾ ਵਉਗਲ ਵਜਦੀਆਂ ਹੀ ਸ਼ੀਤਲ ਅੰਗੂਰਾਲ ਭਾਜਪਾ ਨੂੰ ਛੱਡ ਆਪ ਚ ਸ਼ਾਮਿਲ ਹੋ ਗਏ।ਜਲੰਧਰ ਵੈਸਟ ਹਲਕੇ ਚ ਇਸ ਵਾਰ ਤਕਰੋਣਾ ਮੁਕਾਬਲਾ ਹੋਏਗਾ ਤੇ ਪੁਲਿਸ ਨੂੰ ਵੀ ਇਸ ਹਲਕੇ ਚ ਪੁਖਤਾ ਇੰਤਜ਼ਾਮ ਕਰਨੇ ਹੋਣਗੇ ਤਾਂਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋ ਸਕੇ।ਕਿਉਂਕਿ ਇਸ ਹਲਕੇ ਚ ਤਕਰੋਣਾ ਮੁਕਾਬਲਾ ਹੋਣ ਕਾਰਨ ਰਾਜਨੀਤਿਕ ਪਾਰਟੀਆਂ ਆਪਸ ਵਿੱਚ ਟਕਰਾਵ ਸਕਦੀਆਂ ਹਨ।