ਥਾਣਾ 8 ਦੀ ਪੁਲਿਸ ਨੇ ਦੋ ਚੋਰਾਂ ਨੂੰ ਕੀਤਾ ਕਾਬੂ।

ਜਲੰਧਰ(NIN NEWS):ਮਾਨਯੋਗ ਸ੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋ ਮਾੜੇ ਅਨਸਰਾਂ ਨੂੰ ਕਾਬੂ ਕਰਨ ਸੰਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸੁਹੇਲ ਮੀਰ, IPS, ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸਾਹਿਬ ਜੋਨ-1 ਜਲੰਧਰ ਤੇ ਸ਼੍ਰੀ ਸੁਖਜਿੰਦਰ ਸਿੰਘ, PPS, ਏ.ਸੀ.ਪੀ ਨੋਰਥ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਐਸ.ਆਈ ਮੁਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਡਵੀਜਨ ਨੰ:8 ਜਲੰਧਰ ਦੀ ਅਗਵਾਈ ਹੇਠ ਅੱਜ ਐਸ.ਆਈ ਸੁਰਿੰਦਰ ਸਿੰਘ ਨੰ: 1412 ਸਮੇਤ ਸਾਥੀ ਕਰਮਚਾਰੀਆ ਦੇ ਟਰਾਂਸਪੋਰਟ ਨਗਰ ਜਲੰਧਰ ਮੋਜੂਦ ਸੀ ਕਿ ਉਸ ਪਾਸ ਖੂਫੀਆ ਇਤਲਾਹ ਮਿਲੀ ਕਿ ਤੇਜਿੰਦਰ ਕੁਮਾਰ ਉਰਫ ਹੈਪੀ ਪੁੱਤਰ ਲੇਟ ਪਰਮਜੀਤ ਵਾਸੀ ਪਿੰਡ ਰਾਏਪੁਰ ਰਸੂਲਪੁਰ ਜਲੰਧਰ ਅਤੇ ਪਵਨ ਕੁਮਾਰ ਉਰਫ ਝਾਓ ਪੁੱਤਰ ਹਰਮੇਸ਼ ਕੁਮਾਰ ਵਾਸੀ ਮਕਾਨ ਨੰ: 19ਲ ਬੈਕਸਾਈਡ ਸੋਡਲ ਮੰਦਰ ਸੋਡਲ ਨਗਰ ਜਲੰਧਰ ਜੋ ਚੋਰੀਆ ਕਰਨ ਦੇ ਆਦਿ ਹਨ ਅਤੇ ਇਨ੍ਹਾਂ ਵਲੋ ਚੋਰੀ ਕੀਤੀਆ ਲੋਹੇ ਦੀਆਂ ਪਾਈਪਾਂ ਅਤੇ ਹੋਰ ਸਮਾਨ ਵੇਚਣ ਲਈ ਗੁੱਜਾ ਪੀਰ ਰੋਡ ਵਿਖੇ ਕਬਾੜੀਆ ਲੱਭ ਰਹੇ ਹਨ, ਜਿਸ ਤੇ ਐਸ.ਆਈ ਸੁਰਿੰਦਰ ਸਿੰਘ ਨੰ:1412/ਜਲੰਧਰ ਨੇ ਸਾਥੀ ਕਰਮਚਾਰੀਆ ਨਾਲ ਰੇਡ ਕਰਕੇ ਇਨ੍ਹਾਂ ਪਾਸੋ ਚੋਰੀ ਸ਼ੁਦਾ 06 ਸ਼ਟਰਿੰਗ ਪਾਈਪਾ,02 ਗਾਡਰ ਲੋਹਾ, ਸਮੇਤ ਲੋਹਾ ਤਾਰ ਬ੍ਰਾਮਦ ਕਰਕੇ ਉਕਤਾਨ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰ: 33 ਮਿਤੀ
11.02.2022 ਅ/ਧ 379,411,34 ਭ:ਦ ਥਾਣਾ ਡਵੀਜਨ ਨੰ: 8 ਜਲੰਧਰ ਦਰਜ ਰਜਿਸਟਰ ਕੀਤਾ
ਗਿਆ। ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਅਤੇ ਹੋਰ ਵਾਰਦਾਤਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਗ੍ਰਿਫਤਾਰ ਦੋਸ਼ੀ ਦਾ ਨਾਮ:
1. ਤੇਜਿੰਦਰ ਕੁਮਾਰ ਉਰਫ ਹੈਪੀ ਪੁੱਤਰ ਲੇਟ ਪਰਮਜੀਤ ਵਾਸੀ ਪਿੰਡ ਰਾਏਪੁਰ ਰਸੂਲਪੁਰ ਜਲੰਧਰ
2. ਪਵਨ ਕੁਮਾਰ ਉਰਫ ਝਾਓ ਪੁੱਤਰ ਹਰਮੇਸ਼ ਕੁਮਾਰ ਵਾਸੀ ਮਕਾਨ ਨੰ: 198 ਬੈਕਸਾਈਡ ਸੋਡਲ ਮੰਦਰ
ਸੋਡਲ ਨਗਰ ਜਲੰਧਰ।
ਬਾਮਦਗੀ:
1. ਚੋਰੀ ਸ਼ੁਦਾ ਸ਼ਟਰਿੰਗ ਪਾਈਪਾਂ =06
2. ਗਾਡਰ ਲੋਹਾ ਸਮੇਤ ਤਾਰ = 02