ਕਈ ਪ੍ਰਸ਼ਾਸਨਿਕ ਅਧਿਕਾਰੀ ਮਾਨ ਸਰਕਾਰ ਦੇ ਚੜਣਗੇ ਅੜਿਕੇ
ਜਲੰਧਰ ਚ ਬਿਨਾ ਐਨ ਓ ਸੀ ਦੇ ਰਜਿਸਟਰੀਆ ਦਾ ਮਾਮਲਾ ਭਖਿਆ
ਜਲੰਧਰ(NIN NEWS): ਸੂਬੇ ਚ ਮਾਨ ਸਰਕਾਰ ਬਣਦਿਆਂ ਹੀ ਜਿਥੇ ਉਨ੍ਹਾਂ ਦੇ ਵਿਧਾਇਕਾਂ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਲਈ ਮਾਨ ਸਰਕਾਰ ਐਕਸ਼ਨ ਚ ਦਿੱਖ ਰਹੀ ਹੈ।ਮਾਨ ਸਰਕਾਰ ਵਲੋਂ ਇਕ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਇਕ ਵਰੇ ਤੋਂ ਵੱਧ ਕੋਈ ਵੀ ਅਧਿਕਾਰੀ ਇੱਕ ਸੀਟ ਤੇ ਕੰਮ ਨਹੀਂ ਕਰ ਸਕਦਾ।ਜਾਣਕਾਰ ਦਸਦੇ ਹਨ ਕਿ ਜਲੰਧਰ ਚ ਭੂ ਮਾਫੀਆ ਦੇ ਨਾਲ ਮਿਲਿਆ ਹੋਇਆ ਇੱਕ ਜੇਡੀਏ ਦਾ ਉੱਚ ਅਧਿਕਾਰੀ ਪਿੱਛਲੇ 4 ਵਰਿਆ ਤੋਂ ਇਕ ਹੀ ਕੁਰਸੀ ਨੂੰ ਚਿੱਚੜ ਤਰਾਂ ਚੰਮਬੜਿਆ ਹੋਇਆ ਹੈ।ਇਸ ਅਧਿਕਾਰੀ ਦਾ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੰਢ ਤਰੋਪਾ ਫਿੱਟ ਹੈ।
ਜਾਣਕਾਰ ਦਸਦੇ ਹਨ ਕਿ ਨੰਗਲ ਸਲੇਮਪੁਰ ਚ ਇਕ ਭੂ ਮਾਫੀਆ ਵਲੋਂ ਕਟੀ ਗਈ ਕਾਲੋਨੀ ਵਿਚ ਵੀ ਇਸਦਾ ਹਿੱਸਾ ਦੱਸਿਆ ਜਾਂਦਾ ਹੈ।2019 ਚ ਉਸ ਕਾਲੋਨੀ ਨੂੰ ਸਰਕਾਰੀ ਹਦਾਇਤਾਂ ਦੇ ਅਨੁਸਾਰ ਸਵਾ 3 ਏਕੜ ਦਾ ਆਰ ਜੀ ਲਾਇਸੰਸ ਇੱਕ ਵਰੇ ਲਈ ਜਾਰੀ ਹੋਇਆ ਸੀ।ਜੋਕਿ ਢਿੱਲੋਂ ਕਾਲੋਨੀ ਦੇ ਨਾਮ ਤੇ ਜਾਰੀ ਹੋਇਆ ਸੀ। 2022 ਚ ਹਜੇ ਵੀ ਤਹਿਸੀਲਦਾਰ ਨਾਲ ਮਿਲਕੇ ਢਿੱਲੋਂ ਕਾਲੋਨੀ ਲਾਇਸੰਸ ਦੇ ਨੰਬਰ ਦਾ ਹਵਾਲਾ ਦੇਕੇ ਰਜਿਸਟਰੀਆਂ ਥੋਕ ਦੇ ਭਾਅ ਚ ਹੋ ਰਹੀਆਂ ਹਨ।ਇਸ ਕਾਲੋਨੀ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ਚੰਡੀਗੜ੍ਹ ਚ ਪਹੁੰਚ ਚੁੱਕਾ ਹੈ।ਆਉਣ ਵਾਲੇ ਦਿਨਾਂ ਵਿਚ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਿਕੰਜੇ ਚ ਆ ਸਕਦੇ ਹਨ।ਜਾਣਕਾਰ ਇਹ ਵੀ ਦਸਦੇ ਹਨ ਕਿ ਇਨ੍ਹਾਂ ਦੇ ਨਾਲ ਕੁਛ ਆਪਣੇ ਆਪ ਨੂੰ ਨਾਵਾਂ ਨੰਗਾਰ ਦਸਣ ਵਾਲੇ ਲੋਕ ਵੀ ਜੁੜੇ ਹੋਏ ਹਨ।ਜਿਨ੍ਹਾਂ ਨੂੰ ਇਸ ਕਾਲੋਨੀ ਵਿਚੋਂ ਦੁਕਾਨ ਅਤੇ ਪਲਾਟ ਗਿਫ਼੍ਟ ਵਜੋਂ ਮਿਲ ਚੁੱਕਾ ਹੈ।
ਜੋ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਨਿਤ ਦਿਨ ਕੋਈ ਨਾ ਕੋਈ ਸਾਜਿਸ਼ ਘਟਦੇ ਹਨ।ਇਨ੍ਹਾਂ ਦੇ ਵਿ ਕਾਲੇ ਚਿੱਠੇ ਮੁੱਖ ਮੰਤਰੀ ਨੂੰ ਭੇਜ ਦਿੱਤੇ ਜਾ ਚੁਕੇ ਹਨ।ਜਾਣਕਾਰ ਦਸਦੇ ਹਨ ਕਿ ਨੰਗਲ ਸਲੇਮਪੁਰ ਦੀ ਕਾਲੋਨੀ ਦੇ ਮਾਲਕਾਂ ਦਾ ਸੇਵਾਦਾਰ ਇਕ ਸ਼ਰਮਾ ਨਾਮ ਨਾਲ ਜਾਨੇ ਜਾਂਦੇ ਵਿਅਕਤੀ ਨੂੰ ਕਾਲੋਨੀ ਦੀ ਪਾਵਰ ਓਫ ਟੋਰਨੀ ਮਿਲੀ ਹੋਈ ਹੈ ਅਤੇ ਇਹ ਵਿਅਕਤੀ ਤਹਿਸੀਲਦਾਰ ਨਾਲ ਮਿਲਕੇ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕਰਵਾ ਰਿਹਾ ਹੈ।ਇੱਕ ਪਾਸੇ ਸੂਬਾ ਸਰਕਾਰ ਇਮਾਨਦਾਰੀ ਦੀ ਦੁਹਾਈ ਦੇ ਰਹੀ ਹੈ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਡੱਟ ਕੇ ਲੜ ਰਹੀ ਹੈ।ਦੂਸਰੇ ਪਾਸੇ ਸੂਬਾ ਸਰਕਾਰ ਨੂੰ ਕਰੋੜਾ ਰੂ ਦਾ ਚੁਣਾ ਭੂ ਮਾਫੀਆ ਵਲੋਂ ਲਗਾਇਆ ਜਾ ਰਿਹਾ ਹੈ।ਜਾਣਕਾਰ ਦਸਦੇ ਹਨ ਕਿ ਜੇਡੀਏ ਵਿਭਾਗ ਦੀ ਮਿਲੀਭਾਗਤ ਨਾਲ ਪਿੰਡ ਸ਼ੇਖੇ ਵਿਖੇ ਇੱਕ ਹੋਰ ਭੂ ਮਾਫੀਆ ਵਲੋਂ ਨਜਾਇਜ਼ ਕਾਲੋਨੀ ਕਟੀ ਜਾ ਰਹੀ ਹੈ।