
ਜਲੰਧਰ (NIN NEWS): ਵੈਸੇ ਤਾਂ ਜ਼ਿਲ੍ਹਾ ਜਲੰਧਰ ਚ ਸੈਂਕਡ਼ਿਆਂ ਦੇ ਹਿਸਾਬ ਨਾਲ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ, ਜੇਕਰ ਗੱਲ ਕਰੀਏ ਜਲੰਧਰ ਦੇ ਲੰਮਾ ਪਿੰਡ ਚੌਕ ਦੇ ਨੇਡ਼ੇ ਪੈਂਦੇ ਪਿੰਡ ਸ਼ੇਖੇ ਦੀ ਉੱਥੇ ਕੁਝ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਕਿ ਸੂਤਰ ਦੱਸਦੇ ਹਨ ਕਿ ਇਸ ਪਿੰਡ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਕਾਲੋਨੀਆਂ ਨਾਜਾਇਜ਼ ਕੱਟੀਆਂ ਜਾ ਰਹੀਆਂ ਜਾਣਕਾਰ ਦੱਸਦੇ ਹਨ ਕਿ ਇਨ੍ਹਾਂ ਤਿੰਨਾਂ ਚੋਂ ਇਕ ਕਲੋਨੀ ਕੱਟਣ ਵਾਲਾ ਇੱਕ ਸਾਬਕਾ ਮੰਤਰੀ ਦਾ ਖਾਸਮ ਖਾਸ ਹੈ ਜਾਣਕਾਰ ਵੀ ਦੱਸਦੇ ਹਨ ਕਿ ਇਸ ਸਾਬਕਾ ਮੰਤਰੀ ਦਾ ਖਾਸਮ ਖਾਸ ਨਗਰ ਨਿਗਮ ਦੇ ਕਿਸੇ ਵਾਰਡ ਦਾ ਕੌਂਸਲਰ ਵੀ ਹੈ ਇੱਥੇ ਇਹ ਕਹਾਵਤ ਸੱਚ ਹੁੰਦੀ ਹੈ ਕਿ ਘਰ ਦਾ ਭੇਤੀ ਲੰਕਾ ਢਾਹੇ।

ਦੱਸਿਆ ਜਾਂਦਾ ਹੈ ਕਿ ਜੇਡੀਏ ਦੇ ਅਧਿਕਾਰੀਆਂ ਵੱਲੋਂ ਖਾਨਾਪੂਰਤੀ ਕਰਨ ਲਈ ਦੋ ਵਾਰ ਇਸ ਕਲੋਨੀ ਉੱਤੇ ਕਾਰਵਾਈ ਵੀ ਕੀਤੀ ਗਈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ ਉਕਤ ਨਾਜਾਇਜ਼ ਕਲੋਨੀ ਦੇ ਵਿੱਚ ਅਜੇ ਵੀ ਧੜਾ ਧੜ ਕੰਮ ਚੱਲ ਰਿਹਾ ਹੈ ਅਤੇ ਆਮ ਜਨਤਾ ਨੂੰ ਧੋਖੇ ਨਾਲ ਪਲਾਟ ਵੇਚੇ ਜਾ ਰਹੇ ਹਨ।

ਅਗਲੇ ਭਾਗ ਚ ਬਿਨਾਂ ਐੱਨ ਓ ਸੀ ਤੋਂ ਕੀਤੀਆਂ ਗਈਆਂ ਰਜਿਸਟਰੀਆਂ ਨਾਲ ਪ੍ਰਕਾਸ਼ਿਤ ਕਰਾਂਗੇ।