ਸ਼ੇਰ ਪੂਰ ਸ਼ੇਖੇ ਚ ਕਟੀ ਨਜਾਇਜ਼ ਕਾਲੋਨੀ,ਬਿਨਾਂ ਐਨ ਓ ਸੀ ਦੇ ਕਿਵੇਂ ਹੁੰਦੀਆਂ ਨੇ ਰਜਿਸਟਰੀਆਂ
ਸਿਆਸੀ ਦਬਾਅ ਹੇਠ ਨਹੀਂ ਹੋ ਰਹੀ ਨਜਾਇਜ਼ ਕਾਲੋਨੀ ਤੇ ਕਾਰਵਾਈ
ਅਗਲੇ ਭਾਗ ਚ ਪ੍ਰਮੁੱਖਤਾ ਦੇ ਨਾਲ ਕਈ ਵੱਡੇ ਹੋਣਗੇ ਖੁਲਾਸੇ,ਕੌਣ ਹੈ ਪੜਦੇ ਦੇ ਪਿੱਛੇ!
ਜਲੰਧਰ (NIN NEWS): ਜਲੰਧਰ ਦੇ ਹੁਸ਼ਿਆਰਪੁਰ ਰੋਡ ਵਿੱਖੇ ਪਿੰਡ ਸ਼ੇਰ ਪੂਰ ਸ਼ੇਖੇ ਚ ਇੱਕ 2 ਭਰਾਵਾਂ ਵਲੋਂ ਨਜਾਇਜ਼ ਕਾਲੋਨੀ ਕਟੀ ਗਈ ਹੈ।ਜਾਣਕਾਰ ਦਸਦੇ ਹਨ ਕਿ ਇਕ ਭਰਾ ਮਜ਼ੂਦਾ ਕੌਂਸਲਰ ਅਤੇ ਦੂਸਰਾ ਤਹਿਸਲ ਕੰਪਲੈਕਸ ਚ ਅਰਜ਼ੀਆਂ ਲਿਖਣ ਵਾਲਾ ਕਰਿੰਦਾ ਹੈ ਦੋਨਾਂ ਭਰਾਵਾਂ ਨੇ ਮਿਲਕੇ ਸ਼ੇਰ ਪੂਰ ਸ਼ੇਖੇ ਚ ਨਜਾਇਜ ਕਾਲੋਨੀ ਕਟ ਕੇ ਧੜਾ-ਧੜ ਪਲਾਟ ਵੇਚ ਰਹੇ ਹਨ।
ਇਕ ਪਾਸੇ ਤਹਿਸੀਲ ਕੰਪਲੈਕਸ ਚ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਨਹੀਂ ਹੋ ਰਹੀਆਂ ਦੂਸਰੇ ਪਾਸੇ ਸ਼ਹਿਰ ਚ ਕਈ ਨਜਾਇਜ ਕਾਲੋਨੀਆਂ ਕਟੀਆ ਜ਼ਾ ਰਹੀਆਂ ਹਨ।ਉਨ੍ਹਾਂ ਦੀਆਂ ਕਿਵੇ ਰਜਿਸਟਰੀਆਂ ਹੁੰਦੀਆਂ ਹਨ ਇਹ ਇਕ ਪਹੇਲੀ ਬਣ ਗਈ।ਜਲੰਧਰ ਚ ਕਈ ਵਾਰ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕਰਵਾਉਣ ਨੂੰ ਲੈਕੇ ਵਿਵਾਦ ਵੀ ਹੋ ਚੁਕੇ ਹਨ।ਮਾਮਲਾ ਅਖਬਾਰਾਂ ਦੀਆਂ ਸੁਰਖੀਆਂ ਬਣਨ ਦੇ ਬਾਬਜੂਦ ਵੀ ਮਜ਼ੂਦਾ ਸਰਕਾਰ ਇਸ ਉਪਰ ਐਕਸ਼ਨ ਕਿਉਂ ਨਹੀਂ ਲੈ ਰਹੀ।ਇਹ ਇੱਕ ਸਵਾਲ ਬਣਿਆ ਹੋਇਆ ਆਖਿਰ ਕਿ ਹੈ ਇਸਦੇ ਪਿੱਛੇ ਰਾਜ ਅਗਲੇ ਭਾਗ ਚ ਪ੍ਰਮੁੱਖਤਾ ਦੇ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।