ਜਲੰਧਰ ਦੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਅਖਿਲ ਭਾਰਤੀ ਸ਼ਿਵ ਸੈਨਾ ਰਾਸ਼ਟਰਵਾਦੀ ਦੇ ਪੰਜਾਬ ਪ੍ਰਧਾਨ ਵਿਨੇ ਕਪੂਰ ਨੇ ਖੜ੍ਹੇ ਕੀਤੇ ਸਵਾਲ?
ਜਲੰਧਰ (NIN NEWS): ਆਮ ਆਦਮੀ ਸਰਕਾਰ ਦੇ ਸਖਤ ਨਿਰਦੇਸ਼ਾਂ ਦੇ ਬਾਵਜੂਦ ਚ ਨਿਯਮਾਂ ਨੂੰ ਤਾਕ ਤੇ ਰੱਖ ਕੇ ਬੰਬੇ ਨਗਰ ਦੇ ਸਾਹਮਣੇ ਕੁਝ ਭੂ ਮਾਫੀਆ ਦੇ ਲੋਕਾਂ ਵੱਲੋਂ ਕੱਟੀ ਜਾ ਰਹੀ ਹੈ ਧੜੱਲੇ ਨਾਲ ਨਾਜਾਇਜ਼ ਕਲੋਨੀ ਸੂਤਰਾਂ ਦੀ ਮੰਨੀਏ ਤਾਂ ਇਸ ਕਾਲੋਨੀ ਨੂੰ ਕਈ ਵਾਰ ਨੋਟਿਸ ਵੀ ਜਾਰੀ ਹੋ ਚੁੱਕੇ ਹਨ ਪਰ ਭੂ ਮਾਫੀਆ ਦੇ ਲੋਕਾਂ ਵੱਲੋਂ ਸਰਕਾਰੀ ਨੋਟਿਸਾਂ ਨੂੰ ਵੀ ਦਰਕਿਨਾਰ ਕਰ ਕੇ ਧੜੱਲੇ ਨਾਲ ਇਸ ਨਾਜਾਇਜ਼ ਕਾਲੋਨੀ ਚ ਕੰਮ ਚੱਲ ਰਿਹਾ ਹੈ ਨਿਯਮਾਂ ਦੇ ਅਨੁਸਾਰ ਕਿਸੇ ਵੀ ਕਾਲੋਨੀ ਨੂੰ ਪਾਸ ਕਰਾਉਣ ਲਈ 60 ਫੁੱਟ ਚੌੜੀਆਂ ਸੜਕਾਂ ਸੀਵਰ ਟਰੀਟਮੈਂਟ ਪਲਾਂਟ ਅਤੇ ਗ੍ਰੀਨ ਬੈਲਟ ਹੋਣਾ ਜ਼ਰੂਰੀ ਹੈ ਪਰ ਇਸ ਕਾਲੋਨੀ ਚ ਇਹੋ ਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੂਤਰ ਇਹ ਵੀ ਦੱਸਦੇ ਹਨ ਕਿ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਇਸ ਕਲੋਨੀ ਚ ਬਹੁਤ ਵੱਡਾ ਗੇਟ ਬਣਾ ਕੇ ਲੱਖਾਂ ਦਾ ਖਰਚ ਕੀਤਾ ਗਿਆ ਹੈ ਤਾਂ ਕੀ ਇਹ ਲੱਗ ਸਕੇ ਇਹ ਕਾਲੋਨੀ ਅਪਰੂਵਡ ਹੈ
ਦੂਜੇ ਪਾਸੇ ਅਖਿਲ ਭਾਰਤੀ ਸ਼ਿਵ ਸੈਨਾ ਰਾਸ਼ਟਰਵਾਦੀ ਦੇ ਪੰਜਾਬ ਪ੍ਰਧਾਨ ਵਿਨੇ ਕਪੂਰ ਨੇ ਸਿੱਧੇ ਸਿੱਧੇ ਨਗਰ ਨਿਗਮ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਤੇ ਤੇ ਆਰੋਪ ਲਾਉਂਦੇ ਹੋਏ ਕਿਹਾ ਹੈ ਕਿ ਇਸ ਨਾਜਾਇਜ਼ ਕਾਲੋਨੀ ਦੀ ਸ਼ਿਕਾਇਤ ਦਿੱਤੀਆਂ ਹੋਇਆ ਇਕ ਹਫ਼ਤਾ ਤੂੰ ਉੱਪਰ ਹੋ ਚੁੱਕਾ ਹੈ ਅੱਜ ਤਕ ਉਨ੍ਹਾਂ ਦੀ ਦਿੱਤੀ ਹੋਈ ਸ਼ਿਕਾਇਤ ਤੇ ਕਾਰਵਾਈ ਨਹੀਂ ਹੋਈ ਜਿਸ ਤੋਂ ਇਹ ਜਾਪਦਾ ਹੈ ਕਿ ਨਗਰ ਨਿਗਮ ਦੇ ਇੰਸਪੈਕਟਰ ਤੋਂ ਲੈ ਕੇ ਉੱਚ ਅਧਿਕਾਰੀਆਂ ਤੋਂ ਸਭ ਦੀ ਭੂ ਮਾਫੀਆ ਨਾਲ ਕੋਈ ਨਾਲ ਮਿਲੀਭੁਗਤ ਜਿਸ ਕਾਰਨ ਉਨ੍ਹਾਂ ਦੀ ਸ਼ਿਕਾਇਤ ਦਿੱਤੀ ਗਈ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਗੇ ਉਨ੍ਹਾਂ ਦਾ ਕਹਿਣਾ ਹੈ ਕਿ ਸੰਬੰਧਿਤ ਏਟੀਪੀ ਨੂੰ ਜਦ ਵੀ ਆਪਣੀ ਸ਼ਿਕਾਇਤ ਕੀਤੀ ਇਸ ਸੰਬੰਧਿਤ ਬਾਰੇ ਪੁੱਛਿਆ ਉਨ੍ਹਾਂ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ ਅਤੇ ਸ਼ਿਕਾਇਤਕਰਤਾ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਗਿਆ ਜਿਸ ਤੋਂ ਇਹ ਜਾਪਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ
ਆਖਰ ਚ ਸ਼ਿਕਾਇਤਕਰਤਾ ਵਿਨੇ ਕਪੂਰ ਵੱਲੋਂ ਸਖ਼ਤ ਸ਼ਬਦਾਂ ਚ ਇਹ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਨਗਰ ਨਿਗਮ ਦੇ ਭ੍ਰਿਸ਼ਟ ਅਧਿਕਾਰੀਆਂ ਦੀ ਪੋਲ ਖੋਲ੍ਹੀ ਜਾਏਗੀ।