
ਰਬੜ ਪਨੀਰ ਵੇਚਣ ਵਾਲਿਆਂ ਦੀ ਸ਼ਿਕਾਇਤ ਫੂਡ ਐਂਡ ਹੈਲਥ ਡਿਪਟੀ ਡਾਇਰੈਕਟਰ ਚੰਡੀਗੜ੍ਹ ਪਹੁੰਚੀ
ਜਲੰਧਰ( NIN NEWS ): ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਗਲੇ ਭਾਗ ਚ ਤੁਹਾਨੂੰ ਰਬੜ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਦੇ ਬਾਰੇ ਜਾਗਰੂਕ ਕੀਤਾ ਜਾਏਗਾ।
ਜਲੰਧਰ ਵੈਸਟ ਦੇ ਘਣੀ ਆਬਾਦੀ ਆਬਾਦੀ ਵਾਲੇ ਇਲਾਕੇ ਚ ਇਸ ਰਬੜ ਪਨੀਰ ਬਣਾਉਣ ਦੀ ਫੈਕਟਰੀ ਦਿਨ ਰਾਤ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ! ਸੂਤਰ ਇਹ ਦੱਸਦੇ ਹਨ ਕਿ ਇਸ ਰਬੜ ਪਨੀਰ ਦੀ ਸਪਲਾਈ ਪੂਰੇ ਪੰਜਾਬ ਚ ਦਿੱਤੀ ਜਾਂਦੀ ਹੈ ਜਾਣਕਾਰੀ ਇਹ ਵੀ ਦੱਸਦੇ ਹਨ ਕਿ ਇਹ ਰਬੜ ਪਨੀਰ ਵੱਡੇ ਵੱਡੇ ਹੋਟਲਾਂ ਅਤੇ ਢਾਬਿਆਂ ਤੇ ਪਰੋਸਿਆ ਜਾਂਦਾ ਹੈ

ਸ਼ਹਿਰ ਦੀ ਇੱਕ ਜਾਗਰੂਕ ਸੰਸਥਾ ਵੱਲੋਂ ਸ਼ਹਿਰ ਚ ਥਾਂ ਥਾਂ ਤੇ ਵਿਕ ਰਹੇ ਰਬੜ ਪਨੀਰ ਦੇ ਸੰਬੰਧ ਵਿਚ ਜੋ ਸ਼ਿਕਾਇਤ ਕੀਤੀ ਗਈ ਸੀ ਉਹ ਡਿਪਟੀ ਡਾਇਰੈਕਟਰ ਹੈਲਥ ਅਤੇ ਫੂਡ ਚੰਡੀਗਡ਼੍ਹ ਕੋਲ ਪਹੁੰਚ ਚੁੱਕੀ ਹੈ ਹੁਣ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਜਾਂ ਫੇਲ੍ਹ ਹੁੰਦੀ ਜਾਂ ਪਾਸ?
ਅਗਲੇ ਭਾਗ ਚ ਦੱਸਿਆ ਜਾਏਗਾ ਕਿ ਅਸਲੀ ਪਨੀਰ ਤੇ ਰਬੜ ਪਨੀਰ ਕੀ ਹੈ ਹੋਲਸੇਲ ਰੇਟ ਅਤੇ ਕਿਹੜੇ ਕਿਹੜੇ ਹੋਟਲਾਂ ਅਤੇ ਮਸ਼ਹੂਰ ਢਾਬਿਆਂ ਤੇ ਵਰਤਿਆ ਜਾਂਦਾ ਹੈ ਇਹ ਰਬੜ ਪਨੀਰ