ਸ਼ਹਿਰ ‘ਚ ਤਾਇਨਾਤ ਪੁਲਿਸ ਕਮਿਸ਼ਨਰ,4 ਡੀਸੀਪੀ, 6 ਏਡੀਸੀਪੀ ਪਰ ਡਾਕੂ ਨਿਡਰ – ਰਾਜਾ।
ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕਰੇ।
ਜਲੰਧਰ (NIN NEWS): ਲੁਟੇਰਿਆਂ ਤੋਂ ਪ੍ਰੇਸ਼ਾਨ ਜਲੰਧਰ ਸ਼ਹਿਰ ‘ਚ ਲੁਟੇਰਿਆਂ ਨੇ ਇਕ ਵਾਰ ਫਿਰ ਆਪਣਾ ਦਬਦਬਾ ਦਿਖਾਉਂਦੇ ਹੋਏ ਯੂ.ਕੇ.ਬੈਂਕ ਨੂੰ ਲੁੱਟ ਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਸ਼ਹਿਰ ‘ਚ ਪੁਲਸ ਦੇ ਨਾਮ ਦਾ ਕੋਈ ਡਰ ਨਹੀਂ ਹੈ।ਇਹ ਸ਼ਬਦ ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਫਾਊਂਡੇਸ਼ਨ ਅਤੇ ਸੁਸਾਇਟੀ ਦੇ ਚੇਅਰਮੈਨ ਰਾਜਾ ਨੇ ਸ਼ਹਿਰ ‘ਚ ਵਾਪਰੀ ਲੁੱਟ-ਖੋਹ ਦੀ ਵੱਡੀ ਘਟਨਾ ‘ਤੇ ਕੀਤੀ।
ਰਾਜਾ ਨੇ ਕਿਹਾ ਕਿ ਸ਼ਹਿਰ ਵਿੱਚ ਪੁਲਿਸ ਕਮਿਸ਼ਨਰ, 4 ਡੀ.ਸੀ.ਪੀ., 6 ਏ.ਡੀ.ਸੀ.ਪੀਜ਼ ਅਤੇ ਕਈ ਐਸ.ਐਚ.ਓਜ਼ ਹੋਣ ਦੇ ਬਾਵਜੂਦ ਬੈਂਕਾਂ ਵਿੱਚ ਵੱਡੀ ਪੱਧਰ ‘ਤੇ ਲੁੱਟ-ਖਸੁੱਟ ਹੋ ਰਹੀ ਹੈ, ਜਿਸ ਦੀ ਸਿੱਧੀ ਜਿੰਮੇਵਾਰੀ ਉੱਚ ਪੁਲਿਸ ਅਧਿਕਾਰੀਆਂ ਦੀ ਹੈ, ਜਿਸ ‘ਤੇ ਸਰਕਾਰ ਨੂੰ ਉਨ੍ਹਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਰਾਜਾ ਨੇ ਕਿਹਾ ਕਿ ਜਲੰਧਰ ਪੁਲਿਸ ਵੱਲੋਂ ਲਗਾਏ ਨਾਕੇ ਅਸਲ ਵਿੱਚ ਚਲਾਨ ਕੱਟਣ ਲਈ ਹਨ ਨਾ ਕਿ ਲੁਟੇਰਿਆਂ ਨੂੰ ਫੜਨ ਲਈ।