ਪੱਤਰਕਾਰ ਨੂੰ ਇੱਕ ਨਿਹੰਗ ਬਾਣੇ ਵਿੱਚ ਵਿਅਕਤੀ ਵੱਲੋਂ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਜੰਡਿਆਲਾ ਗੁਰੂ (NIN NEWS): ਅੱਜ ਪੱਤਰਕਾਰ ਜੀਵਨ ਸ਼ਰਮਾ ਪੁੱਤਰ ਜੋਗਿੰਦਰ ਪਾਲ ਵਾਸੀ ਮੁਹੱਲਾ ਸ਼ੇਖਪੁਰਾ ਜੰਡਿਆਲਾ ਗੁਰੂ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਹੋਇਆਂ ਦੱਸਿਆ ਕਿ ਅੱਜ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਨੂੰ ਲਿਖਤੀ ਸਕਾਇਤ ਦਿੱਤੀ ਗਈ ਜਿਸ ਵਿੱਚ ਜੀਵਨ ਸ਼ਰਮਾ ਵੱਲੋਂ ਪ੍ਰਸ਼ਾਸ਼ਨ ਕੋਲੋਂ ਗੁਹਾਰ ਲਗਾਉਂਦਿਆਂ ਹੋਇਆਂ ਕਿਹਾ ਕਿ ਅੱਜ ਜਦੋਂ ਮੈਂ ਆਪਣੇ ਕੰਮ ਤੇ ਜਾਨ ਲਈ ਆਪਣੇ ਘਰ ਤੋਂ ਬਿਆਸ ਲਈ ਨਿਕਲਿਆ ਤਾਂ ਸ਼ੇਖੂਪੁਰ ਮੁਹੱਲੇ ਵਿੱਚ ਇੱਕ ਗੁਰਜੀਤ ਸਿੰਘ ਪੁੱਤਰ ਤੋਤਾ ਸਿੰਘ ਰਹਿੰਦਾ ਹੈ ਅਤੇ ਅੱਜ ਉਸ ਗੁਰਜੀਤ ਸਿੰਘ ਨੇ ਆਪਣੀ ਗੁੰਡਾਗਰਦੀ ਦਿਖਾਉਂਦਿਆਂ ਹੋਇਆਂ ਮੈਨੂੰ ਰਸਤੇ ਵਿੱਚ ਰੋਕ ਲਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਪਿਆ ਮੈਂ ਉਸ ਟਾਇਮ ਆਪਣੀ ਜਾਨ ਬਚਾ ਕੇ ਨਿਕਲ ਗਿਆ ਇਸ ਗੁਰਜੀਤ ਸਿੰਘ ਵੱਲੋਂ ਆਪਣੇ ਭਰਾ ਨੂੰ ਨਾਲ ਲੈਕੇ ਪਹਿਲਾਂ ਵੀ ਮੇਰੇ ਛੋਟੇ ਭਰਾ ਸੰਦੀਪ ਸ਼ਰਮਾ ਉਪਰ ਹਮਲਾ ਕੀਤਾ ਗਿਆ ਜਿਸ ਸਬੰਧੀ ਦਰਖਾਸਤ ਜੰਡਿਆਲਾ ਗੁਰੂ ਥਾਣਾ ਵਿਖੇ ਦਿੱਤੀ ਗਈ ਸੀ ਜਿਸ ਦਾ ਰਾਜ਼ੀਨਾਮਾ ਐਸ ਐਚ ਓ ਸਾਬ ਦੀ ਹਾਜ਼ਰੀ ਵਿੱਚ ਹੋ ਚੁੱਕਾ ਹੈ। ਅਤੇ ਅੱਜ ਦੁਬਾਰਾ ਇਸ ਨੇ ਮੇਰਾ ਰਸਤਾ ਰੋਕ ਕਿ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਜਿਸ ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਸ ਕੋਲੋਂ ਜਾਨ ਮਾਲ ਦਾ ਖ਼ਤਰਾ ਹੈ ਜੀਵਨ ਸ਼ਰਮਾ ਵੱਲੋਂ ਅੱਗੇ ਕਿਹਾ ਗਿਆ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪੁਲਿਸ ਦੀ ਮਿਲੀਭੁਗਤ ਕਾਰਨ ਇਹ ਗੁੰਡਾ ਗਰਦੀ ਕਰਦਾ ਹੈ।
ਗੁਰਜੀਤ ਸਿੰਘ ਆਪਣੇ ਆਪ ਨੂੰ ਨਿਹੰਗ ਸਿੰਘ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਨਿਹੰਗ ਸਿੰਘ ਲਿਆ ਕੇ ਤੁਹਾਨੂੰ ਖ਼ਤਮ ਕਰ ਦਿਆਂਗਾ । ਅੱਗੇ ਜੀਵਨ ਸ਼ਰਮਾ ਵੱਲੋਂ ਮੁੱਖ ਮੰਤਰੀ ਪੰਜਾਬ,ਮਨੁੱਖੀ ਅਧਿਕਾਰ ਕਮਿਸ਼ਨ,ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਤੇ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਨੂੰ ਫਰਿਆਦ ਕਰਦਿਆਂ ਕਿਹਾ ਕਿ ਜੇਕਰ ਮੇਰੇ ਤੇ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਵਿਚ ਗੁਰਜੀਤ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ ।