Uncategorizedई-पेपरटेक्नोलॉजीराष्ट्रीय

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਐਮ.ਏ. ਇਕਨਾਮਿਕਸ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਜਲੰਧਰ (ਰਵੀ ਕੁਮਾਰ): ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਐਮ.ਏ. ਇਕਨਾਮਿਕਸ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਮੇਘਾ ਸੋਬਤੀ ਨੇ ਯੂਨੀਵਰਸਿਟੀ ਵਿਚੋਂ 500 ਵਿਚੋਂ 357 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚ ਤੀਜਾ ਸਥਾਨ ਅਤੇ ਪੂਜਾ ਮਾਹੀ ਨੇ 340 ਅੰਕ ਪ੍ਰਾਪਤ ਕਰਕੇ 13ਵਾਂ ਸਥਾਨ ਹਾਸਲ ਕੀਤਾ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਪਰੋ. ਜਸਰੀਨ ਕੌਰ ਨੇ ਇਸ ਮੌਕੇ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਵਿਦਿਆਰਥੀਆਂ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਨੂੰ ਅਤੇ ਕਾਲਜ ਦੇ ਵਧੀਆ ਪੜ੍ਹਾਈ ਦੇ ਵਾਤਾਵਰਣ ਨੂੰ ਦਿੱਤਾ। ਇਸ ਮੌਕੇ ਪ੍ਰੋ. ਨਵਦੀਪ ਕੌਰ ਮੁਖੀ ਕਾਮਰਸ ਵਿਭਾਗ, ਡਾ. ਸਰਬਜੀਤ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਰੀਤੀਕਾ ਸ਼ਰਮਾ ਵੀ ਹਾਜ਼ਰ ਸਨ।

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button
Light
Dark