ਜਲੰਧਰ ਦਾ ਆਰਟੀਏ ਦਫਤਰ ਸਦਾ ਹੀ ਰਹਿੰਦਾ ਹੈ ਸੁਰਖੀਆਂ ਵਿੱਚ ਜਿਥੇ ਪ੍ਰਾਈਵੇਟ ਕਰਿੰਦਿਆਂ ਦੇ ਨਾਲ ਚੱਲਦਾ ਹੈ ਏਜੰਟਾਂ ਦਾ ਰਾਜ।
ਜਲੰਧਰ(ਰਵੀ ਕੁਮਾਰ):ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਟਰੈਕ ਦਾ ਸੁਪਰਵਾਈਜ਼ਰਹੋਣ ਦੇ ਬਾਵਜੂਦ ਪਿਛਲੇ ਕਈ ਮਹੀਨਿਆਂ ਤੋਂ ਆਰਟੀਏ ਦਫਤਰ ਵਿਚ ਆਪਣੀ ਪਹੁੰਚ ਦਾ ਫਾਇਦਾ ਚੁਕਦੇ ਆ ਬੈਠ ਰਿਹਾ ਆਰਟੀਏ ਦਫਤਰ ਦੇ ਵਿਚ ਦੇ ਵਿਚ।
ਅੱਜ ਜਦੋਂ ਸਾਡੀ ਟੀਮ ਉਥੇ ਪਹੁੰਚੀ ਤਾਂ ਉਹਨਾਂ ਨੇ ਉਸ ਵਿਅਕਤੀ ਤੋਂ ਪੁੱਛਿਆ ਕਿ ਤੁਹਾਡਾ ਇੱਥੇ ਕੀ ਕੰਮ ਹੈ ਤਾਂ ਉਸ ਵੱਲੋਂ ਕਿਹਾ ਗਿਆ ਕਿ ਮੇਰੇ ਆਰਡਰ ਕਲਰਕ ਨਾਲ ਹਨ ਉਸ ਦੇ ਨਾਲ ਬੈਠੇ ਕਲਰਕ ਨੇ ਕਿਹਾ ਇਹ ਇਥੇ ਬੈਠ ਸਕਦਾ ਹੈ ਸਰਕਾਰੀ ਕਲਰਕ ਬੈਠਾ ਇਕ ਪਾਸੇ ਤੇ ਸੁਸਾਇਟੀ ਦਾ ਸੁਪਰਵਾਈਜ਼ਰ ਬੈਠਾ ਸਰਕਾਰੀ ਕਲਰਕ ਦੀ ਸੀਟ ਤੇ ਇਹ ਜੋ ਆਪਣੇ ਆਪ ਨੂੰ ਸੁਪਰਵਾਈਜ਼ਰ ਦੱਸਦਾ ਹੈ।
ਜੇਕਰ ਇਹ ਟਰੈਕ ਦਾ ਸੁਪਰਵਾਈਜ਼ਰ ਹੈ ਤਾਂ ਇਸ ਨੂੰ ਅਕਸਰ ਹੀ ਆਰਟੀਏ ਦਫਤਰ ਵਿਚ ਬੈਠੀਆਂ ਦੇਖਿਆ ਜਾਂਦਾ ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਇਸ ਦਾ ਏਜੰਟਾਂ ਨਾਲ ਵੀ ਕਾਫੀ ਮੇਲਜੋਲ ਹੈ ਪ੍ਰਸ਼ਾਸ਼ਨ ਤੇ ਸੁਆਲੀਆ ਨਿਸ਼ਾਨ ਉੱਠਦਾ ਜੇਕਰ ਇਸ ਦੀ ਡਿਊਟੀ ਟਰੈਕ ਤੇ ਹੈ ਤਾਂ ਇਹ ਹਰ ਸਮੇਂ ਆਰਟੀਏ ਦਫਤਰ ਵਿਖੇ ਕੀ ਕਰਦਾ ਹੈ ਇੱਕ ਪਾਸੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਗਾਏ ਗਏ ਹਨ ਹਰ ਜਗ੍ਹਾ ਤੇ ਬੋਰਡ ਦੂਸਰੇ ਪਾਸੇ ਇਸ ਤਰ੍ਹਾਂ ਦੇ ਵਿਅਕਤੀਆਂ ਕਰਕੇ ਪੈ ਰਿਹਾ ਹੈ ਮਾੜਾ ਅਸਰ ਹੁਣ ਦੇਖਣਾ ਇਹ ਹੈ ਕਿ ਇਹ ਆਪਣੀ ਡਿਊਟੀ ਵਾਲੀ ਜਗ੍ਹਾ ਤੇ ਡਿਊਟੀ ਕਰਦਾ ਹੈ ਜਾਂ ਇਸੇ ਤਰ੍ਹਾਂ ਆਪਣੀ ਮਨ ਮਰਜੀ ਨਾਲ ਕਰੇਗਾ ਡਿਊਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕੇ ਇਕ ਹੱਥ ਦੇ ਦੂਜੇ ਪਾਸੇ ਅਪਰੂਵਲ ਲੈ ਇਸ ਵਿਅਕਤੀ ਵੱਲੋਂ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਕਈ ਆਰ ਟੀ ਏ ਸਾਹਿਬ ਦੀਆਂ ਹੋ ਚੁੱਕੀਆਂ ਹਨ ਬਦਲਿਆ ਪਰ ਬਾਵਜੂਦ ਇਸਦੇ ਇਹ ਵਿਅਕਤੀ ਇਥੇ ਹੀ ਟਿਕਿਆ ਹੋਇਆ ਹੈ।
ਕਿਉਂਕਿ ਹਰ ਇਕ ਸਾਹਿਬ ਦਾ ਇਹ ਲਾਡਲਾ ਬਣ ਜਾਂਦਾ ਹੈ ਬਾਕੀ ਦੱਸਾਂਗੇ ਅਗਲੇ ਭਾਗ ਵਿੱਚ