ਟਰੇਡ ਯੂਨੀਅਨਾ ਦੀ ਸਾਂਝੀ ਐਕਸ਼ਨ ਕਮੇਟੀ ਨੇ ਸਾੜਿਆ ਭਗਵੰਤ ਮਾਨ ਦਾ ਪੁਤਲਾ।
ਜਲੰਧਰ (ਰਵੀ ਕੁਮਾਰ) ਟਰੇਡ ਯੂਨੀਅਨਾ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਅੱਜ ਜਲੰਧਰ ਦੇ ਸੰਤੋਖਪੁਰਾ ਤੋਂ ਇੱਕ ਰੋਸ਼ ਰੈਲੀ ਕੱਢੀ ਗਈ ਇਹ ਰੈਲੀ ਪੰਜਾਬ ਸਰਕਾਰ ਵੱਲੋਂ ਕੰਮ ਦਿਹਾੜੀ ਸਮਾਂ 8 ਘੰਟੇ ਤੋਂ 12 ਘੰਟੇ ਕਰਨ ਦੇ ਖਿਲਾਫ ਕੱਢੀ ਗਈ। ਇਸ ਵਿੱਚ ਭਾਰੀ ਗਿਣਤੀ ਵਿੱਚ ਮਜ਼ਦੂਰਾਂ ਨੇ ਹਿੱਸਾ ਲਿਆ। ਇਹ ਰੋਸ ਰੈਲੀ ਸੰਤੋਖਪੁਰਾ ਦੇ ਵਿੱਚੋਂ ਹੁੰਦੀ ਹੋਈ ਪਠਾਨਕੋਟ ਬਾਈਪਾਸ ਚੌਂਕ ਤੇ ਜਾ ਕੇ ਭਗਵੰਤ ਮਾਨ ਦੇ ਪੁਤਲਾ ਸਾੜਨ ਨਾਲ ਖਤਮ ਹੋਈ ਇਸ ਮੌਕੇ ਤੇ ਬੋਲਦਿਆਂ ਹੋਇਆਂ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਹਰੀ ਮੁਨੀ ਸਿੰਘ (ਸੀ ਟੀ ਯੂ) ਕਾਮਰੇਡ ਰਾਜੇਸ਼ ਥਾਪਾ (ਏਟਕ) ਅਤੇ ਕਾਮਰੇਡ ਰਾਮ ਕਿਸ਼ਨ ( ਸੀ ਟੀ ਯੂ) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਜ਼ਦੂਰਾਂ ਨਾਲ ਕੰਮ ਦਿਹਾੜੀ ਸਮਾਂ ਵਧਾ ਕੇ ਧੋਖਾ ਕੀਤਾ ਹੈ ।
ਸ਼ਹੀਦ ਭਗਤ ਸਿੰਘ ਦਾ ਇਹ ਸਰਕਾਰ ਸਿਰਫ ਨਾ ਵਰਤ ਰਹੀ ਹੈ ਅਸਲ ਵਿੱਚ ਇਹ ਲੋਕ ਪੂੰਜੀਪਤੀਆਂ ਦੇ ਗੁਲਾਮ ਬਣੇ ਹੋਏ ਹਨ ਅਤੇ ਉਹਨਾਂ ਲਈ ਹੀ ਕੰਮ ਕਰ ਰਹੇ ਹਨ। ਇਹ ਸਰਕਾਰ ਕਹਿੰਦੀ ਤੇ ਹੈ ਕਿ ਅਸੀਂ ਆਮ ਆਦਮੀ ਦੀ ਸਰਕਾਰ ਹਾਂ ਪਰ ਇਹ ਖਾਸ ਲੋਕਾਂ ਵਾਸਤੇ ਹੀ ਕੰਮ ਕਰ ਰਹੀ ਹੈ । ਬੁਲਾਰਿਆਂ ਨੇ ਬੋਲਦਿਆਂ ਹੋਇਆਂ ਚਿਤਾਵਨੀ ਦਿੱਤੀ ਕੀ ਜੇਕਰ ਸਰਕਾਰ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਪੰਜਾਬ ਵਿੱਚ ਇੱਕ ਵੱਡਾ ਅੰਦੋਲਨ ਕੀਤਾ ਜਾਵੇਗਾ ਜਿਸ ਵਿੱਚ ਵੱਖ-ਵੱਖ ਟਰੇਡ ਯੂਨੀਅਨਾ ਦੇ ਨਾਲ ਗੱਲਬਾਤ ਕਰਕੇ ਅਗਲੀ ਰਣਨੀਤੀ ਬਣਾਈ ਜਾਵੇਗੀ।
ਇਸ ਮੌਕੇ ਜਵਾਹਰ ਚੌਰਸੀਆ, ਚਤੁੱਰਪਾਲ ਸਿੰਘ ,ਸ਼ੰਬੂ ਚੌਹਾਨ ,ਓਪਿੰਦਰ ਯਾਦਵ ,ਭੋਲਾ ਪ੍ਰਸਾਦ ,ਓਮਕਾਰ ਸਿੰਘ ,ਊਦਲ ਯਾਦਵ ,ਬੀਦੁਰ ਥਾਪਾ ,ਪਰਲਹਾਦ ਕੁਸ਼ਵਾਹਾ, ਪਾਰਵਤੀ ,ਕੰਚਨ ਸਿੰਘ ,ਬਿੰਦੂ ਯਾਦਵ ,ਊਸਾ਼ ਦੇਵੀ, ਸੀਮਾ ਦੇਵੀ ਆਦਿ ਨੇ ਵੀ ਸੰਬੋਧਨ ਕੀਤਾ।