ਹਾਊਸਿੰਗ ਬੋਰਡ ਕਾਲੋਨੀ ਚ ਲੱਗ ਰਹੇ ਨਾਜਾਇਜ ਗਟੇ ਨੂੰ ਮੌਕੇ ਤੇ ਰੋਕਿਆ ਗਿਆ।
ਨਗਰ ਨਿਗਮ ਜਲੰਧਰ ਵੱਲੋਂ ਜਲਦ ਕੀਤੀ ਜਾਵੇਗੀ ਕਾਰਵਾਈ, ਨੋਟਿਸ ਕੀਤੇ ਗਏ ਜਾਰੀ।
ਜਲੰਧਰ (ਰਾਜੀਵ ਧਾਮੀ): ਗੱਲ ਕਰਦੇ ਆਂ ਪੰਜਾਬ ਦੇ ਵਿੱਚ ਲੱਗ ਰਹੇ ਨਜਾਇਜ ਤਰੀਕੇ ਦੇ ਨਾਲ ਮੁਹੱਲਿਆਂ ਅਤੇ ਬਣ ਰਹੀਆਂ ਕਲੋਨੀਆਂ ਦੇ ਵਿੱਚ ਨਜਾਇਜ਼ ਗੇਟਾਂ ਦੀ ਜੋ ਆਮ ਰਸਤਿਆਂ ਦੇ ਵਿੱਚ ਨਜਾਇਜ਼ ਤੌਰ ਤੇ ਮੁਹੱਲਿਆਂ ਦੇ ਵਿੱਚ ਇੱਕ ਸੁਸਾਇਟੀਆਂ ਬਣਾ ਕੇ ਹਰ ਇੱਕ ਸਿੱਧੇ ਜਾਣ ਵਾਲੇ ਰਸਤਿਆਂ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਫਰੰਟ ਦੇ ਉੱਪਰ ਗੇਟ ਲਗਾ ਕੇ ਪੂਰੀ ਹੀ ਕਲੋਨੀਆਂ ਜਾਂ ਮੁਹੱਲਿਆਂ ਨੂੰ ਸੰਪੂਰਨ ਬੰਦ ਕਰ ਦਿੱਤਾ ਜਾ ਰਿਹਾ ਹੈ।
ਜੋ ਨਜਾਇਜ਼ ਹੈ ਪੰਜਾਬ ਦੇ ਜਿਲਾ ਜਲੰਧਰ ਦੀ ਗੱਲ ਕਰ ਰਹੇ ਜਿੱਥੇ ਹਰ ਤੀਸਰੇ ਮੋਡ ਦੇ ਉੱਪਰ ਨਜਾਇਜ ਤਰੀਕੇ ਦੇ ਨਾਲ ਬਿਨਾਂ ਨਗਰ ਨਿਗਮ ਜਲੰਧਰ ਦੀ ਮਨਜ਼ੂਰੀ ਲਏ ਕਲੋਨੀਆਂ ਦੇ ਬਾਹਰ ਮੇਨ ਸੜਕਾਂ ਦੇ ਉੱਪਰ ਹੀ ਨਜਾਇਜ਼ ਤਰੀਕੇ ਦੇ ਨਾਲ ਗੇਟ ਲਗਾਏ ਜਾ ਰਹੇ ਹਨ।
ਜਿਸ ਦੀ ਸ਼ਿਕਾਇਤ ਗਲੋਬਲ ਹਿਊਮਨ ਰਾਈਟਸ ਵੈਲਫੇਅਰ ਸੋਸਾਇਟੀ ਟਰਸਟ ਰਜਿਸਟਰ ਵੱਲੋਂ ਨਗਰ ਨਿਗਮ ਜਲੰਧਰ ਅਤੇ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ ਗਈ ਹੈ । ਗਲੋਬਲ ਹਿਊਮਨ ਰਾਈਟਸ ਵੈਲਫੇਅਰ ਸੋਸਾਇਟੀ ਦੇ ਪੰਜਾਬ ਪ੍ਰਧਾਨ ਅਤੇ ਉਹਨਾਂ ਦੇ ਨਾਲ ਡਿਸਟਰਿਕਟ ਚੀਫ ਐਂਟੀ ਕਰਪਸ਼ਨ ਸੈਲ ਵਿਸ਼ਾਲ ਵਿਨਾਇਕ ਜੀ ਨੇ ਜਾਣਕਾਰੀ ਦਿੱਤੀ ਗਈ ਜਿਲ੍ਹਾ ਜਲੰਧਰ ਦੇ ਵਿੱਚ ਤਕਰੀਬਨ ਹਰ ਉਹ ਰਸਤੇ ਦੇ ਵਿੱਚ ਜੋ ਸਿੱਧਾ ਇੱਕ ਰਸਤੇ ਤੋਂ ਦੂਸਰੇ ਰਸਤੇ ਨੂੰ ਮਿਲਦਾ ਹੈ ਉਸ ਜਗ੍ਹਾ ਦੇ ਵਿੱਚ ਨਜਾਇਜ਼ ਤਰੀਕੇ ਦੇ ਨਾਲ ਲੋਹੇ ਦੇ ਗੇਡ ਲਗਾਏ ਜਾ ਰਹੇ ਹਨ ਜੋ ਪੂਰੀ ਤਰਹਾਂ ਨਜਾਇਜ਼ ਹੈ।
ਨਗਰ ਨਿਗਮ ਜਲੰਧਰ ਨੂੰ ਇਸ ਦੀ ਸ਼ਿਕਾਇਤ ਉਹਨਾਂ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਜਲਦ ਸਾਰੇ ਹੀ ਜਲੰਧਰ ਦੇ ਵਿੱਚ ਲੱਗੇ ਗਏ ਗੇਟਾਂ ਨੂੰ ਕਾਰਵਾਈ ਕਰਵਾ ਕੇ ਉਤਾਰਿਆ ਜਾਵੇਗਾ ਅਤੇ ਗਲੋਬਲ ਹਿਊਮਨ ਰਾਈਟਸ ਵੈਲਫੇਅਰ ਸੋਸਾਇਟੀ ਦੇ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਜੇਕਰ ਨਗਰ ਨਿਗਮ ਜਲੰਧਰ ਵੱਲੋਂ ਇਸ ਨਜਾਇਜ਼ ਤਰੀਕੇ ਦੇ ਨਾਲ ਲੱਗੇ ਗੇਟਾਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਤਾਂ ਸਾਡੀ ਸੰਸਥਾ ਦੇ ਵੱਲੋਂ ਨਗਰ ਨਿਗਮ ਜਲੰਧਰ ਦੇ ਕਾਰਵਾਈ ਨਾ ਕਰਨ ਵਾਲੇ ਮੁਲਾਜ਼ਮਾਂ ਦੇ ਉੱਪਰ ਲੋਕਪਾਲ ਚੰਡੀਗੜ ਤੋਂ ਕਾਰਵਾਈ ਕਰਵਾਈ ਜਾਵੇਗੀ।
ਜਾਣਕਾਰੀ ਸਾਂਝੀ ਕਰਦੇ ਉਹਨਾਂ ਨੇ ਦੱਸਿਆ ਕਿ ਜਲੰਧਰ ਦੇ ਪ੍ਰਸਿੱਧ ਗੀਤਾ ਮੰਦਰ ਦੇ ਨਾਲ ਵਾਲੀ ਗਲੀ ਦੇ ਵਿੱਚ ਲੱਗੇ ਦੋ ਨਜਾਇਜ਼ ਗੇਟ ਜਲੰਧਰ ਦੇ ਬੰਬੇ ਕਲੋਨੀ ਦੇ ਵਿੱਚ ਲੱਗੇ ਨੇ ਨਜਾਇਜ਼ ਗੇਟ। ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਲੱਗ ਰਹੇ ਨਜਾਇਜ਼ ਗੇਟ । ਤੁਹਾਨੂੰ ਦਾਸ ਦਾਈਏ ਕਿ ਹੋਸ਼ੁਇੰਗ ਬੋਰਡ ਕਾਲੋਨੀ ਚ ਲੱਗ ਰਹੇ ਨਾਜਾਇਜ ਗੇਟਾਂ ਦੇ ਕੰਮ ਨੂੰ ਨਗਰ ਨਿਗਮ ਜਲੰਧਰ ਵਲੋਂ ਰੋਕ ਦਿੱਤਾ ਗਿਆ ਹੈ। ਫਰੈਂਡਸ ਕਲੋਨੀ ਦੇ ਵਿੱਚ ਲਗਾਏ ਗਏ ਪਰਮਾਨੈਂਟ ਬੰਦ ਕੀਤੇ ਗੇਟ ਅਤੇ ਹੋਰ ਜੋ ਜਲੰਧਰ ਦੇ ਵਿੱਚ ਨਜਾਇਜ਼ ਤੌਰ ਤੇ ਇਹ ਰਸਤਿਆਂ ਨੂੰ ਬੰਦ ਕਰਕੇ ਗੇਟ ਨਜਾਇਜ਼ ਤਰੀਕੇ ਦੇ ਨਾਲ ਲਗਾਏ ਗਏ ਹਨ ਉਹਨਾਂ ਸਾਰੇ ਹੀ ਨਜਾਇਜ਼ ਗੇਟਾਂ ਨੂੰ ਜਲਦ ਉਤਾਰਿਆ ਜਾਵੇਗਾ। ਇਸ ਖਬਰ ਦੇ ਅਗਲੇ ਭਾਗ ਦੇ ਵਿੱਚ ਅਸੀਂ ਆਪ ਜੀ ਨੂੰ ਨਜਾਇਜ਼ ਤਰੀਕੇ ਦੇ ਨਾਲ ਲੱਗੇ ਹੋਏ ਗੇਟਾਂ ਦੇ ਉੱਪਰ ਕਾਰਵਾਈ ਦੀਆਂ ਤਸਵੀਰਾਂ ਦੇ ਨਾਲ ਖਬਰ ਪ੍ਰਕਾਸਿਤ ਕਰਕੇ ਦਿਖਾਵਾਂਗੇ।