PART-1 ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿੱਚ ਜੇਡੀਏ ਅਧਿਕਾਰੀਆਂ ਅਤੇ ਪ੍ਰਾਈਵੇਟ ਡਵੈਲਪਰ ਕਿਵੇ ਕਰ ਰਹੇ ਸਰਕਾਰ ਨਾਲ ਧੋਖਾ?

ਜਲੰਧਰ (NIN NEWS): ਵੈਸੇ ਤਾਂ ਆਏ ਦਿਨ ਜੇਡੀਏ ਦੇ ਅਧਿਕਾਰੀ ਕਿਸੇ ਨਾ ਕਿਸੇ ਕਾਂਡ ਨੂੰ ਲੈ ਕੇ ਸ਼ਹਿਰ ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਪਰ ਇਸ ਵਾਰ ਜੇਡੀਏ ਦੇ ਅਧਿਕਾਰੀਆਂ ਵਲੋਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸਰਕਾਰ ਨਾਲ ਇਹੋ ਜਿਹਾ ਖੇਡ ਖੇਡਿਆ ਹੈ ਜਿਸ ਨੂੰ ਸੁਣ ਕੇ ਆਮ ਜਨਤਾ ਦੇ ਨਾਲ ਨਾਲ ਸਰਕਾਰ ਦੀ ਵੀ ਰਾਤਾਂ ਦੀ ਨੀਂਦ ਉਡ ਜਾਵੇਗੀ।

ਇਹ ਖੇਡ ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿੱਚ 3.25 ਏਕੜ ਜ਼ਮੀਨ ਤੋਂ ਸ਼ੁਰੂ ਹੋਇਆ ਜਿਸ ਨੂੰ ਪੁੱਡਾ ਦੇ ਅਧਿਕਾਰੀਆਂ ਨੇ ਪ੍ਰਾਈਵੇਟ ਡਵੈਲਪਰਾ ਨਾਲ ਰਲ ਕੇ “ਢਿੱਲੋਂ ਕੋਲਿਨੀ” ਦਾ ਨਾਮ ਦਿਤਾ ਹੋਇਆ ਹੈ, ਇਸ ਨੂੰ ਰਾਤੋ ਰਾਤ 3.25 ਏਕੜ ਤੋਂ 11 ਏਕੜ ਦਾ ਪ੍ਰੋਜੇਕਟ ਬਣਾ ਦਿਤਾ ਗਿਆ ਹੈ।

ਗੱਲ ਇਥੇ ਹੀ ਖ਼ਤਮ ਨਹੀਂ ਹੋ ਜਾਂਦੀ ਇਹ ਸ਼ਾਤਰ ਲੋਕ ਸਰਕਾਰ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਇਹ ਕਹਿ ਕੇ ਪਲਾਟ ਵੇਚ ਰਹੇ ਹਨ ਕਿ ਇਹ ਪ੍ਰੋਜੈਕਟ ਸਰਕਾਰ ਵਲੋਂ ਮਨਜੂਰ ਸ਼ੁਦਾ ਹੈ ਪਰ ਹਕੀਕਤ ਕੁਝ ਹੋਰ ਹੀ ਹੈ।
ਏਨਾ ਲੋਕਾਂ ਨੇ ਜੇਡੀਏ ਦੇ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਨਿਜੀ ਫ਼ਾਇਦੇ ਲਈ ਇਹੋ ਜਿਹਾ ਚੱਕਰਵਿਊ ਰਚਿਆ ਹੈ ਜੋ ਆਮ ਲੋਕਾਂ ਦੀ ਸਮਜ ਤੋਂ ਬਾਹਰ ਸੀ ।

ਪਰ ਇਹ ਭੁ ਮਾਫੀਆ ਦੇ ਲੋਕਾਂ ਵੱਲੋਂ ਤਿਆਰ ਕੀਤੇ ਗਏ ਇਸ ਕਾਂਡ ਦੀ ਪਰਤ ਦਰ ਪਰਤ ਅਸੀ ਆਮ ਜਨਤਾ ਦੇ ਸਾਮਣੇ ਖੋਲਾਂਗੇ।
ਭਾਗ 2 ਚ ਦੱਸਾਂਗੇ ਕਿ ਕੌਣ ਕੌਣ ਇਸ ਢਿੱਲੋਂ ਕਾਲੋਨੀ ਦੀ ਆੜ ਚ ਸਰਕਾਰ ਅਤੇ ਆਮ ਜਨਤਾ ਨੂੰ ਲਗਾ ਰਿਹਾ ਹੈ ਕਰੋੜਾਂ ਦਾ ਚੁਣਾ।