ਕਿ RI INN ਹੋਟਲ ਚ ਦਿੰਤੇ ਜਾਂਦੇ ਹਨ, ਨਬਾਲਿਕ ਨੂੰ ਵੀ ਕਮਰੇ?

ਜਲੰਧਰ(NIN NEWS):ਸ਼ਹਿਰ ਦੇ ਵਿਚੋਂ ਵਿੱਚ ਬਨਾਇਆ ਗਿਆ ਨਾਜਾਇਜ ਹੋਟਲ R1 INN ਦੇ ਕਿਸੇ ਸੁਨਣ ਨੂੰ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੇ ਹਨ। ਇਕ ਪਾਸੇ ਇਸ ਹੋਟਲ ਦੇ ਮਾਲਕ ਨੇ ਆਉਣ ਵਾਲੇ T-20 ਵਰਲਡ ਕੱਪ ਚ ਮੋਟੇ ਪੈਸੇ ਕਮਾਉਣ ਲਈ ਸ਼ਹਿਰ ਦੇ ਨਾਮੀ ਬੁੱਕੀਆਂ ਤੋਂ ਮੋਟੇ ਪੈਸੇ ਲੈਕੇ ਹੋਟਲ ਚ ਕਮਰੇ ਬੁਕ ਕਰਨੇ ਸ਼ੁਰੂ ਦਿੱਤੇ ਹਨ ।
ਦੂਜੇ ਪਾਸੇ ਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ R1 INN ਹੋਟਲ ਚ ਨਬਾਲਿਕ ਮੁੰਡੇ-ਕੁੜੀਆਂ ਨੂੰ ਕਮਰੇ ਦਿਤੇ ਜਾਂਦੇ ਹਨ, ਜੋਕਿ ਵੇਖਿਆ ਜਾਵੇ ਤਾਂ ਕਾਨੂੰਨ ਅਪਰਾਧ ਹੈ, ਮੁਹੱਲੇ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਹੋਟਲ ਦੀ ਖੁਫੀਆ ਜਾਂਚ ਕੀਤੀ ਜਾਵੇ ਤਾਂ ਇਹ ਵੀ ਸਾਹਮਣੇ ਆ ਸਕਦਾ ਕਿ ਮਾਲਕ ਦੇ ਨਾਲ ਜਾਣ ਪਛਾਣ ਹੈ ਤਾਂ ਕਿਸੇ ਨੂੰ ਇਸ ਹੋਟਲ ਦਾ ਸਟਾਫ ਬੀਨਾ ਆਇ.ਡੀ. ਪ੍ਰੂਫ਼ ਲੀਤੇ ਵੀ ਕਮਰਾ ਦੇ ਦਿਤਾ ਜਾਂਦਾ ਹੈ, ਇਸ ਗੱਲ ਚ ਕੀਨੀ ਸੱਚਾਈ ਹੈ ਇਹ ਤਾਂ ਉਦੋਂ ਹੀ ਪਤਾ ਲੱਗੇਗਾ ਜਦ ਜਲੰਧਰ ਪੁਲਿਸ ਪ੍ਰਸ਼ਾਸਨ ਇਸ ਦੀ ਜਾਂਚ ਕਰੇਗਾ।

ਪਰ ਅੱਜ ਤੱਕ ਇਸ ਹੋਟਲ ਦੀ ਜਾਂਚ ਨਾ ਕਰਨਾ ਜਲੰਧਰ ਪੁਲਿਸ ਪ੍ਰਸ਼ਾਸਨ ਤੇ ਵੀ ਕਈ ਸਵਾਲ ਖੜੇ ਕਰਦਾ ਹੈ। ਹੁਣ ਵੇਖਣ ਇਹ ਹੋਵੇਗਾ ਕਿ , ਕਿ ਪੁਲਿਸ ਇਸ ਹੋਟਲ ਦੇ ਮਾਲਿਕ ਤੇ ਹੋਟਲ ਦੀ ਜਾਂਚ ਕਰ ਸੱਚ ਲੋਕਾਂ ਦੇ ਸਮਾਣੇ ਲਿਆਵੇਗਾ ਯਾ ਇਸ ਹੋਟਲ ਦਾ ਮਾਲਿਕ ਇੰਜ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਰਹੇਗਾ?

ਤੁਹਾਨੂੰ ਦੱਸ ਦੇਈਏ ਕਿ ਇਹ R1 INN ਹੋਟਲ ਨਾਜਾਇਜ ਬਣਾਇਆ ਹੋਇਆ ਹੈ, ਇਸ ਹੋਟਲ ਦਾ ਨਾਂ ਤਾਂ ਨਕਸ਼ਾ ਨਗਰ ਨਿਗਮ ਵਲੋਂ ਪਾਸ ਕੀਤਾ ਗਿਆ ਹੈ ਤੇ ਨਾ ਹੀ ਪੰਜਾਬ ਮੁਨਿਸਿਪਾਲ ਕਾਰਪੋਰੇਸ਼ਨ ਐਕਟ ਦੇ ਹਿਸਾਬ ਨਾਲ ਇਸ ਨੂੰ ਮਨਜ਼ੂਰੀ ਦਿਤੀ ਜਾ ਸਕਦੀ ਹੈ।

ਸੂਤਰ ਦੱਸਦੇ ਹਨ ਕਿ ਇਸ ਹੋਟਲ ਦੇ ਮਾਲਿਕ ਦੀ ਸ਼ਹਿਰ ਚ’ ਇਲੈਕਟ੍ਰਾਨਿਕ ਸਮਾਨਾਂ ਦੀ ਚੇਨ ਹੈ, ਜਿਸ ਕਰਕੇ ਇਸ ਹੋਟਲ ਦੇ ਮਾਲਿਕ ਦੀ ਰਾਜਨੈਤਿਕ ਗਾਲਿਆਰੇ ਚ ਵੀ ਦਬਦਬਾ ਹੈ ਜਿਸ ਕਰਕੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਵਲੋਂ ਪਹਿਲੇ ਦਿਨ ਤੋਂ ਇਸ ਨਾਜਾਇਜ ਹੋਟਲ ਤੇ ਕੋਈ ਕਾਰਵਾਹੀ ਨਹੀਂ ਕੀਤੀ ਗਈ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਇਸ ਹੋਟਲ ਚ ਹਰ ਉਹ ਗੈਰ-ਕਾਨੂੰਨੀ ਕੰਮ ਚਾਲ ਰਾਹੇ ਹਨ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਸੂਤਰ ਦੱਸਦੇ ਹਨ ਇਸ R1 INN ਹੋਟਲ ਦਾ ਮਾਲਕ ਇਹ ਸਭ ਕੁਝ ਇਕ ਰਾਜ ਨੇਤਾ ਦੀ ਸ਼ਹਿ ਤੇ ਸਰੇਆਮ ਕਰ ਰਿਹਾ ਹੈ।
ਅੱਗੇ ਸ਼ਹਿਰ ਚ ਇਸ ਗੱਲ ਦੀ ਵੀ ਕਾਫੀ ਖੁਸਰ ਪੁਸਰ ਹੋ ਰਹੀ ਹੈ ਕਿ ਇਸ ਨਾਜਾਇਜ ਹੋਟਲ ਨੂੰ ਬਣਨ ਦੇਣ ਲਈ ਨਗਰ ਨਿਗਮ ਜਲੰਧਰ ਦੇ ਇੱਕ ਉੱਚ ਅਧਿਆਕਰੀ ਨੂੰ ਮੂੰਹ ਬੰਦ ਰੱਖਣ ਲਈ ਮੋਟੇ ਪੈਸੇ ਇਸ ਹੋਟਲ ਦੇ ਮਾਲਕ ਦੇ ਚਹਿਤੇ ਨੇਤਾ ਨੂੰ ਵਿਚੋਲਾ ਬਾਣੇ ਕੇ ਚੜ੍ਹਾਏ ਗਈ ਹਨ।
ਅਗਲੇ ਭਾਗ ਚ ਇਸ R1 INN ਹੋਟਲ ਦੇ ਮਾਲਿਕ ਇਲੈਕਟ੍ਰਾਨਿਕ ਦੇ ਸਮਾਨ ਚ ਹੇਰ ਫੇਰ ਕਰਕੇ ਬਣਾਇਆ ਹੋਟਲ ਦਾ ਮਾਲਕ ਅਤੇ ਇਸਦੇ ਚਹਿਤੇ ਨੇਤਾ ਦੀ ਵੀ ਖੋਲੀ ਜਾਵੇਗੀ ਪੋਲ, ਤੇ ਉਸ ਨਗਰ ਨਿਗਮ ਜਲੰਧਰ ਦੇ ਉਚ ਅਧਿਆਕਰੀ ਨੇ ਕਿੰਨੇ ਪੈਸੇ ਲੈਕੇ ਵੇਚਿਆ ਆਪਣਾ ਈਮਾਨ ਇਹ ਵੀ ਦੱਸਾਗੇ।