ਪੰਜਾਬ ਦੀ ਜ਼ਮੀਨ ਵਿਕਰੀ ’ਤੇ ਵੱਡਾ ਸਵਾਲ! 17.42. 31 ਕਰੋੜ ਦਿਖਾਇਆ, ਅਸਲ ਸੌਦਾ 53.91.49 ਕਰੋੜ ਦਾ? — ਪਰਮਜੀਤ ਬਾਘਾ ਜੋਹਲ, ਭਾਜਪਾ ਆਗੂ

ਪੰਜਾਬ ਦੀ ਜ਼ਮੀਨ ਵਿਕਰੀ ’ਤੇ ਵੱਡਾ ਸਵਾਲ! 17.42. 31 ਕਰੋੜ ਦਿਖਾਇਆ, ਅਸਲ ਸੌਦਾ 53.91.49 ਕਰੋੜ ਦਾ? — ਪਰਮਜੀਤ ਬਾਘਾ ਜੋਹਲ, ਭਾਜਪਾ ਆਗੂ
ਚੰਡੀਗੜ੍ਹ/ਮੋਹਾਲੀ: ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਸੈਕਟਰ-62 ਅਤੇ ਮੋਹਾਲੀ ਸਮੇਤ ਵੱਖ-ਵੱਖ ਥਾਵਾਂ ’ਤੇ ਸਰਕਾਰੀ ਜ਼ਮੀਨਾਂ ਤੇ ਪ੍ਰਾਪਰਟੀਆਂ ਦੀ ਵਿਕਰੀ ਨੂੰ ਲੈ ਕੇ ਭਾਜਪਾ ਆਗੂ ਪਰਮਜੀਤ ਬਾਘਾ ਜੋਹਲ ਨੇ ਪੰਜਾਬ ਸਰਕਾਰ ਤੋਂ ਪੂਰਾ ਹਿਸਾਬ ਜਨਤਕ ਕਰਨ ਦੀ ਮੰਗ ਕੀਤੀ ਹੈ।
ਪਰਮਜੀਤ ਬਾਘਾ ਜੋਹਲ ਦਾ ਕਹਿਣਾ ਹੈ ਕਿ 27 ਏਕੜ 78 ਮਰਲੇ ਜ਼ਮੀਨ ਦੀ ਕੀਮਤ ਜਨਤਕ ਤੌਰ ’ਤੇ 17.42.31ਕਰੋੜ ਰੁਪਏ ਦੇ ਕਰੀਬ ਦੱਸੀ ਗਈ, ਜਦਕਿ ਉਨ੍ਹਾਂ ਵੱਲੋਂ ਉਠਾਏ ਜਾ ਰਹੇ ਸਵਾਲ ਮੁਤਾਬਕ ਇਸ ਜ਼ਮੀਨ ਦੀ ਵਿਕਰੀ ਨਾਲ ਜੁੜੀ ਰਕਮ 53.91.49 ਕਰੋੜ ਰੁਪਏ ਤੱਕ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਸਲ ਵਿਕਰੀ ਕੀਮਤ ਕੀ ਸੀ ਅਤੇ ਇਸ ਰਕਮ ਦਾ ਪੂਰਾ ਵੇਰਵਾ ਕੀ ਹੈ।
ਏਅਰੋ ਸਿਟੀ ਦੀਆਂ ਪ੍ਰਾਪਰਟੀਆਂ ’ਤੇ ਵੀ ਸਵਾਲ
ਬਾਘਾ ਜੋਹਲ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ ਏਅਰੋ ਸਿਟੀ ਦੇ ਬਲਾਕ E ਅਤੇ J ਦੀਆਂ ਹਸਪਤਾਲ ਸਾਈਟਾਂ ਦੀ ਕੀਮਤ ਲਗਭਗ 1400 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਸੇ ਤਰ੍ਹਾਂ 66, 67, 79 ਅਤੇ 83 ਨੰਬਰਾਂ ਵਾਲੇ ਕਮਰਸ਼ੀਅਲ ਪਲਾਟਾਂ, ਹੋਟਲ ਅਤੇ ਹਸਪਤਾਲ ਸਾਈਟਾਂ ਦੀ ਕੀਮਤ ਲਗਭਗ 1800 ਕਰੋੜ ਰੁਪਏ ਦੱਸੀ ਗਈ ਹੈ।
ਇਸ ਤੋਂ ਇਲਾਵਾ ਸੈਕਟਰ-64 ਸਮੇਤ ਵੱਖ-ਵੱਖ ਸੈਕਟਰਾਂ ਦੇ SCO, ਛੋਟੇ ਕਮਰਸ਼ੀਅਲ ਪਲਾਟ ਅਤੇ ਬੂਥਾਂ ਦੀ ਕੀਮਤ ਲਗਭਗ 449 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਕੁੱਲ 27 ਸਰਕਾਰੀ ਪ੍ਰਾਪਰਟੀਆਂ ਨਾਲ ਜੁੜੀ ਰਕਮ ਦਾ ਅੰਕੜਾ 53.91.49 ਕਰੋੜ ਰੁਪਏ ਤੱਕ ਦੱਸਿਆ ਜਾ ਰਿਹਾ ਹੈ।
“ਜੇ ਜ਼ਮੀਨ ਕਰਜ਼ਾ ਉਤਾਰਨ ਲਈ ਵੇਚੀ ਤਾਂ ਹਿਸਾਬ ਵੀ ਜਨਤਕ ਕਰੋ”
ਪਰਮਜੀਤ ਬਾਘਾ ਜੋਹਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਕਿ ਜੇਕਰ ਸਰਕਾਰੀ ਜ਼ਮੀਨਾਂ ਅਤੇ ਪ੍ਰਾਪਰਟੀਆਂ ਵੇਚ ਕੇ ਪੰਜਾਬ ਦਾ ਕਰਜ਼ਾ ਘਟਾਉਣ ਜਾਂ ਉਤਾਰਨ ਦੀ ਗੱਲ ਕੀਤੀ ਗਈ ਹੈ ਤਾਂ ਕਿੰਨਾ ਪੈਸਾ ਪ੍ਰਾਪਤ ਹੋਇਆ, ਕਿੱਥੇ ਜਮ੍ਹਾਂ ਹੋਇਆ ਅਤੇ ਕਰਜ਼ੇ ਦੀ ਅਦਾਇਗੀ ਵਿੱਚ ਕਿੰਨੀ ਰਕਮ ਵਰਤੀ ਗਈ—ਇਸ ਦਾ ਪੂਰਾ ਹਿਸਾਬ ਪੰਜਾਬ ਦੀ ਜਨਤਾ ਸਾਹਮਣੇ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰੀ ਜ਼ਮੀਨ ਪੰਜਾਬ ਦੇ ਲੋਕਾਂ ਦੀ ਸੰਪਤੀ ਹੈ। ਇਸ ਲਈ ਇਸ ਦੀ ਵਿਕਰੀ ਵਿੱਚ ਪਾਰਦਰਸ਼ਤਾ, ਅਸਲ ਬੋਲੀ/ਵਿਕਰੀ ਕੀਮਤ, ਖਰੀਦਦਾਰਾਂ, ਟੈਂਡਰ ਪ੍ਰਕਿਰਿਆ ਅਤੇ ਪੈਸੇ ਦੀ ਵਰਤੋਂ ਸਬੰਧੀ ਹਰ ਜਾਣਕਾਰੀ ਜਨਤਕ ਹੋਣੀ ਚਾਹੀਦੀ ਹੈ।
“ਪੰਜਾਬ ਦੀ ਜ਼ਮੀਨ ਵੇਚਣ ਤੋਂ ਪਹਿਲਾਂ ਨਹੀਂ, ਜ਼ਮੀਨ ਵੇਚਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਰੁਪਏ ਦਾ ਹਿਸਾਬ ਚਾਹੀਦਾ ਹੈ।” — ਪਰਮਜੀਤ ਬਾਘਾ ਜੋਹਲ, ਭਾਜਪਾ ਆਗੂ


