
ਜਲੰਧਰ(NIN NEWS): ਜਿਵੇ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਚ ਭੂ ਮਾਫੀਆ ਦੇ ਕੁਛ ਲੋਕਾਂ ਨਾਲ ਰਲ ਜੇਡੀਏ ਦੇ ਅਧਿਕਾਰੀਆਂ ਤੇ ਜਲੰਧਰ 1 ਦੇ ਤਹਿਸੀਲਦਾਰ ਨੇ ਸਰਕਾਰੀ ਕੁਰਸੀ ਤੇ ਬੈਠ ਸਰਕਾਰ ਨਾਲ ਹੀ ਕੀਤਾ ਫਰਾਡ।
ਸਰਕਾਰ ਦੀਆਂ ਸਖਤ ਹਦੇਤਾ ਦੇ ਭਾਵਜੂਦ ਜਲੰਧਰ 1 ਦੇ ਤਹਿਸੀਲਦਾਰ ਨੇ ਬਿਨਾ ਕਿਸੀ ਛਾਣ ਬੀਨ ਦੇ ਜਲੰਧਰ ਦੇ ਨੰਗਲ ਸਲੇਮਪੁਰ ਚ ਬਣਾਈ ਜਾ ਰਹੀ ਅਣ ਅਧਿਕਰਿਤ “ਢਿੱਲੋਂ ਕਾਲੋਨੀ” ਦੀਆ ਰਜਿਸਟਰੀਆਂ ਬਿਨਾ NOC ਦੇ ਕੀਤਾ ਗਈ ਹਨ

ਇਹ ਸਿਲਸਿਲਾ ਇਥੇ ਹੀ ਨਹੀਂ ਰੁਕਿਆ ਕਿਉਕਿ ਤਹਿਸੀਲਦਾਰ ਸਾਬ ਅਜੇ ਵੀ ਇਸ ਢਿੱਲੋਂ ਕਾਲੋਨੀ ਦੀਆਂ ਰਜਿਸਟਰੀਆਂ ਬੀਨਾ NOC ਤੋਂ ਕਰ ਰਹੇ ਹਨ ਨੇ।

ਤਹਿਸੀਲਦਾਰ ਸਾਬ੍ਹ ਲਾਲ ਥੇਲੀਆ ਦੇ ਚੱਕਰ ਚ ਇਹ ਵੀ ਭੁੱਲ ਗਏ ਕਿ ਉਹ ਕੁਛ ਭੂ ਮਾਫੀਆ ਦੇ ਲੋਕਾਂ ਦਾ ਫੈਦਾ ਕਰਨ ਦੇ ਚੱਕਰ ਚ ਆਮ ਜਨਤਾ ਦੇ ਨਾਲ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਆ ਜਾਓ ਹੁਣ ਤੁਹਾਨੂੰ ਦੱਸੀਏ ਕਿ ਕਿਵੇਂ M ਆਖਰ ਵਾਲੇ ਦੋ ਵਿਯਕਤੀਆ ਵਲੋਂ ਜੇਡੀਏ ਦੇ ਅਧਿਕਾਰੀਆਂ ਦੀ ਮਿਲੀਭਾਗਤ ਸਰਕਾਰ ਨਾਲ ਆਪਣੇ ਨਿਜੀ ਸਵਾਰਥ ਲਈ ਸਰਕਾਰ ਨੂੰ ਲਗਾ ਰਹੇ ਨੇ ਕਰੋੜਾਂ ਦਾ ਚੁਣਾ। ਇਹ ਦੋ M ਨਾਮ ਦੇ ਵਿਅਕਤੀ ਇੰਨੇ ਸ਼ਾਤਰ ਹਨ ਕਿ ਇਨ੍ਹਾਂ ਨੇ ਇਕ ਬੋਗਸ ਡਵੈਲਪਰ ਕੰਪਨੀ ਬਣਾ ਕੇ ਇਹ ਸਾਰਾ ਚੱਕਰਵਿਊ ਰਚਿਆ ਹੈ ਸੂਤਰ ਦੱਸਦੇ ਹਨ ਕਿ ਇਨਾਂ ਦੋਵਾਂ “M” ਆਖਰ ਵਾਲੇ ਵਿਕਤੀਆਂ ਦਾ ਸਰਗਨਾ “N” ਆਖਰ ਵਾਲਾ ਸ਼ਾਤਰ ਵਿਅਕਤੀ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਇਸ “N” ਅਤੇ “M” ਆਖਰ ਵਾਲਿਆਂ ਦੀ ਜੇਡੀਏ ਦੇ ਉਚ ਅਧਿਕਾਰੀਆਂ ਨਾਲ ਚੰਗਾ ਤਾਲ ਮੇਲ ਹੋਣ ਕਾਰਨ ਇਨ੍ਹਾਂ ਵਲੋਂ ਵੇਚੇ ਜਾ ਰਹੇ ਨਾਜਾਇਜ਼ ਕਾਲੋਨੀ ਚ ਨਾਜਾਇਜ਼ ਪਲਾਟਾ ਤੇ ਅੱਜ ਤੱਕ ਕੋਈ ਠੋਸ ਕਰਵਾਹੀ ਨਹੀਂ ਕੀਤੀ ਗਈ ਤੇ ਨਾਲ ਹੀ ਅੱਜ ਤੱਕ ਜੇਡੀਏ ਵਿਭਾਗ ਵਲੋ ਇਨ੍ਹਾਂ ਉੱਪਰ ਕੋਈ FIR ਦਰਜ ਨਹੀਂ ਕਰਵਾਈ ਗਈ ਹੈ, ਕੋਈ ਵੀ ਕਰਵਾਹੀ ਨਾ ਕਰਨ ਪਿੱਛੇ ਕਿ ਕਾਰਨ ਹੈ ਇਹ ਜੇਡੀਏ ਦੇ ਉਚ ਅਧਿਕਾਰੀ ਹੀ ਦੱਸ ਸਕਦੇ ਹਨ ਜਿਨ੍ਹਾਂ ਨੇ ਆਪਣੇ ਮੂੰਹ ਚ ਲਾਚੀਆਂ ਪਾ ਕ ਆਪਣਾ ਮੂੰਹ ਬੰਦ ਕੀਤਾ ਹੋਇਆ ਹੈ।
ਅਗਲੇ ਭਾਗ ਚ ਇਨਾਂ ਵਲੋਂ ਕੀਤੇ ਕਰੋੜਾ ਦੇ ਫਰਾਡ ਦੇ ਦਸਤਾਵੇਜ਼ ਕੀਤੇ ਜਾਣਗੇ ਜਨਤਕ।