ਆਈ.ਪੀ.ਐਲ ਦੇ ਸੀਜ਼ਨ ਵਿੱਚ R1 INN ਹੋਟਲ ਕਿਵੇਂ ਕਮਾ ਰਿਹਾ ਹੈ ਮੋਟੇ ਪੈਸੇ?

ਜਲੰਧਰ(NIN NEWS): ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਖਬਰਾਂ ਦੇ ਰਾਹੀ ਸ਼ਹਿਰ ਦੇ ਸਤਨਾਮ ਨਗਰ ਨਜ਼ਦੀਕ ਬੀ ਐਸ ਐਫ ਕਲੋਨੀ ਵਿੱਚ ਬਣੇ ਨਜਾਇਜ਼ R1 INN ਹੋਟਲ ਬਾਰੇ ਦਾਸ ਰਹੇ ਹਾਂ।ਅੱਜ ਉਸੇ ਕੜੀ ਚ ਤੁਹਾਨੂੰ ਦਸਾਗੇ ਕਿ ਇਸ ਹੋਟਲ ਦਾ ਮਾਲਿਕ ਜੋਕਿ ਸ਼ਹਿਰ ਦੇ ਮਸ਼ਹੂਰ ਇਲੈਕਟ੍ਰਾਨਿਕ ਸ਼ੋਰੂਮ ਦੀ ਚੇਨ ਦਾ ਵੀ ਮਲਿਕ ਹੈ ਤੇ ਕਿਵੇ ਆਇ ਪੀ ਐਲ ਸੀਜਨ ਚ ਕਮਾਂਦਾ ਹੈ ਮੋਟੇ ਪੈਸੇ?
ਦਰਸਲ ਇਹ ਇਕ ਨਜਾਇਜ਼ ਹੋਟਲ ਹੈ ਇਸ ਨੂੰ ਬਨਾਣ ਦੀ ਮਨਜ਼ੂਰੀ ਨ ਤਾਂ ਨਗਰ ਨਿਗਮ ਜਲੰਧਰ ਵਲੋਂ ਦਿਤੀ ਗਈ ਤੇ ਨਾ ਹੀ ਇਸਨੂੰ ਚਲਾਣ ਦੀ ਮਨਜ਼ੂਰੀ ਕਿਸੇ ਵਿਭਾਗ ਵਲੋ ਲੀਤੀ ਗਈ ਹੈ। ਨਾ ਤਾਂ ਫਾਇਰ ਸੇਫਟੀ ਵਿਭਾਗ ਅਤੇ ਪੰਜਾਬ ਪਲੂਸ਼ਨ ਵਿਭਾਗ ਕੋਈ ਐਨ ਓ ਸੀ ਦਿਤੀ ਗਈ ਹੈ, ਪਰ ਫੇਰ ਵੀ ਇਸ ਦਾ ਮਾਲਿਕ ਇਸ ਨਜਾਇਜ਼ ਹੋਟਲ ਤੋਂ ਮੋਟੇ ਪੈਸੇ ਕਮਾ ਰਿਹਾ ਹੈ।

ਆਮ ਜਨਤਾ ਨੂੰ ਦੱਸ ਦਈਏ ਕਿ ਆਈ ਪੀ ਐਲ ਸੀਜਨ ਅੰਦੇ ਹੀ ਇਸ ਹੋਟਲ ਦੇ ਮਾਲਕ ਦੇ ਮੂੰਹ ਚੋ ਲਾਰ ਡਿਗਣ ਲੱਗ ਪੈਂਦੀ ਹੈ ਜਿਵੇ ਤਿਉਹਾਰਾਂ ਦੇ ਸੀਜ਼ਨ ਚ ਇਕ ਦੁਕਾਨਦਾਰ ਦੇ। ਸੂਤਰ ਦੱਸਦੇ ਹਨ ਕਿ ਆਈ ਪੀ ਐਲ ਸੀਜਨ ਚ ਮੋਟੇ ਪੱਧਰ ਤੇ ਸੱਟਾਂ ਲਗਦਾ ਹੈ ਤੇ ਕੇਂਦੇ ਤੋਂ ਕਹਿੰਦਾ ਬੂਕੀ ਇਸ ਵਿਚ ਸ਼ਾਮਿਲ ਹੁੰਦਾ ਹੈ, ਤੇ ਸੂਤਰ ਦੱਸਦੇ ਹਨ ਕਿ ਇਸ ਹੋਟਲ ਚ ਕਾਫੀ ਵੱਡੇ ਪੱਧਰ ਤੇ ਬੁੱਕ ਖੇਡੀ ਜਾਂਦੀ ਹੈ ਤੇ ਕਰੋੜਾ ਰੁਪਈਆ ਦਾ ਹੇਰ ਫੇਰ ਵੀ ਹੁੰਦਾ ਹੈ,ਮਤਲਬ ਕਿ ਕਰੋੜਾ ਰੁਪਈਆ ਏਧਰ-ਓਧਰ ਕੀਤਾ ਜਾਂਦਾ ਹੈ।ਸੂਤਰ ਦੱਸਦੇ ਹਨ ਕਿ ਇਸ R1 INN ਹੋਟਲ ਚ ਬੂਕੀ ਕਮਰੇ ਮੋਟੀ ਰਕਮ ਦੇਕੇ ਬੁਕ ਕਰਵਾਂਦੇ ਹਨ ਤੇ ਫਿਰ ਮੋਟੀ ਬੁੱਕ ਖੇਡੀ ਜਾਂਦੀ ਹੈ,ਉਹ ਵੀ ਪੁਲਿਸ ਪ੍ਰਸ਼ਾਸਨ ਦੀ ਨਿਗ੍ਹਾ ਹੇਠ।

ਸੂਤਰਾਂ ਮੁਤਾਬਕ ਦੱਸਿਆ ਜਾਂਦਾ ਹੈ ਕਿ 17 ਅਕਤੂਬਰ ਤੋਂ ਜੋ 20-20 ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਹੀ RI INN ਹੋਟਲ ਚ ਵੱਡੇ-ਵੱਡੇ ਬੁੱਕੀਆਂ ਨੇ ਆਪਣੇ ਲਈ ਕਮਰੇ ਬੁੱਕ ਕਰਵਾ ਦਿੱਤੇ ਹਨ।

ਅਗਲੇ ਭਾਗ ਚ ਤੁਹਾਨੂੰ ਦੱਸਾਂਗੇ ਇੱਥੇ ਕਿਹੜਾ ਕਿਹੜਾ ਬੁੱਕੀ ਆ ਕੇ ਬੁੱਕ ਲਗਾਉਂਦਾ ਹੈ।