अंतरराष्ट्रीयई-पेपरराष्ट्रीय
ਦ ਜਲੰਧਰ ਪ੍ਰੋਫੈਸ਼ਨ ਫੋਟੋਗ੍ਰਾਫਰ ਐਸੋਸੀਏਸ਼ਨ ਨੇ 15 ਅਗਸਤ ਅਜ਼ਾਦੀ ਦਿਵਸ ਮਨਾਉਣ ਸਬੰਧੀ ਕੀਤੀ ਮੀਟਿੰਗ

ਜਲੰਧਰ (NIN NEWS, ਰਮੇਸ਼ ਗਾਬਾ): ਦ ਜਲੰਧਰ ਪ੍ਰੋਫੈਸ਼ਨ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਆਪਣੇ ਦਫਤਰ 537 ਨਿਊ ਜਵਾਹਰ ਨਗਰ ਵਿਖੇ ਆਜ਼ਾਦੀ ਦਿਵਸ ਨੂੰ ਮਨਾਉਣ ਸਬੰਧੀ ਇਕ ਮੀਟਿੰਗ ਕੀਤੀ। ਜਿਸਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਮੇਸ਼ ਗਾਬਾ ਨੇ ਕਿਹਾ ਕਿ ਆਜ਼ਾਦੀ ਦਿਵਸ ਤੇ ਰਾਸ਼ਟਰੀ ਝੰਡੇ ਦੀ ਰਸਮ ਸਵੇਰੇ 10.30 ਵਜੇ ਹੋਵੇਗੀ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੀਨੀਅਰ ਪੱਤਰਕਾਰ ਅਤੇ ਪਿ੍ਰੰਟ ਐਂਡ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ (ਪੇਮਾ) ਦੇ ਪ੍ਰਧਾਨ ਡਾ. ਸੁਰਿੰਦਰਪਾਲ , ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਡੋਗਰਾ ਅਤੇ ਐਡਵੋਕੇਟ ਰਜਿੰਦਰ ਸਿੰਘ ਮੰਡ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ। ਇਸ ਮੌਕੇ ਪੌਦੇ ਵੀ ਲਗਾਏ ਜਾਣਗੇ। ਇਸ ਮੌਕੇ ਜਰਨਲ ਸਕੱਤਰ ਰਮੇਸ਼ ਹੈਪੀ, ਸਾਬਕਾ ਪੰਜਾਬ ਪ੍ਰਧਾਨ ਸੁਰਿੰਦਰ ਬੇਰੀ, ਸਾਬਕਾ ਜਲੰਧਰ ਪ੍ਰਧਾਨ ਰਾਜੇਸ਼ ਥਾਪਾ ਆਦਿ ਮੌਜੂਦ ਸਨ।
