
ਜਲੰਧਰ(NIN NEWS): ਕੁੱਛ ਸਮੇਂ ਪਹਿਲੇ ਵੈਸਟ ਹਲਕੇ ਤੋ ਆਪ ਦੇ ਨੇਤਾ ਦਾ ਕਿ ਸੰਬੰਧ ਹੈ ਸ਼੍ਰੀ ਗੁਰੂ ਨਾਨਕ ਨਗਰ ਵਿੱਚ ਪਲਾਈ ਬੋਰਡ ਫੈਕਟਰੀ ਦੀ ਥਾਂ ਤੇ ਬਣੀ ਨਜਾਇਜ਼ ਕਾਲੋਨੀ ਦਾ।
ਜਿਵੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਆਪਣੀ ਖ਼ਬਰਾਂ ਰਹੀ ਵੈਸਟ ਹਲਕੇ ਚ ਪੈਂਦੇ ਸ਼੍ਰੀ ਗੁਰੂ ਨਾਨਕ ਨਗਰ ਵਿੱਚ ਬਾਣੀ ਨਜਾਇਜ਼ ਕਾਲੋਨੀ ਬਾਰੇ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਵੈਸਟ ਹਲਕੇ ਚ ਆਪ ਪਾਰਟੀ ਦੇ ਇਕ ਨੇਤਾ ਦਾ ਕੀ ਸੰਬੰਧ ਹੈ ਇਸ ਨਜਾਇਜ਼ ਕਾਲੋਨੀ ਦੇ ਨਾਲ ਤੇ ਇਸ ਨਜਾਇਜ਼ ਕਾਲੋਨੀ ਨੂੰ ਬਣਾਨ ਵਾਲੇ 3 ਭਾਈਵਾਲਾਂ ਦੇ ਨਾਲ।

ਆਓ ਸ਼ੁਰੂ ਕਰਦੇ ਹੈ ਕਿ ਇਹ ਆਪ ਦਾ ਨੇਤਾ ਕਿਵੇ ਇਕ ਲੱਕੜ ਦਾ ਆਰਾ ਚਲਾਂਦਾ ਚਲਾਂਦਾ ਬਣਾਇਆ ਨੇਤਾ ਤੇ ਫਿਰ ਬਣਾਇਆ ਭੂ ਮਾਫੀਆ ਤੇ ਉਸ ਤੋਂ ਬਾਅਦ ਕਿਵੇ ਬਣਾਇਆ ਆਪ ਪਾਰਟੀ ਦਾ ਨੇਤਾ।
ਦੋਸਤੋ ਇਹ ਗੱਲ ਹੈ 15 ਸਾਲ ਪਹਿਲੇ ਦੀ ਜਦੋ ਇਸ ਨੇਤਾ ਨੇ ਆਪਣੀ ਰਾਜਨੀਤੀ ਦਾ ਸਫਰ ਬੀਜੇਪੀ ਤੋਂ ਸ਼ੁਰੂ ਕੀਤਾ ਸੀ। ਸੂਤਰ ਦੱਸਦੇ ਹਨ ਕਿ ਕਾਫੀ ਸਮੇਂ ਬੀਜੇਪੀ ਚ ਰਹਿਣ ਤੋਂ ਬਾਅਦ ਇਸ ਨੂੰ ਇਸ ਦੀਆ ਗ਼ਲਤ ਹਰਕਤਾਂ ਕਰਕੇ ਬੀਜੇਪੀ ਚੋ ਇਸ ਨੂੰ ਕੱਢ ਦਿਤਾ ਗਿਆ ਸੀ। ਫਿਰ ਉਸਤੋਂ ਬਾਅਦ ਇਸ ਦੀਆ ਹਰਕਤਾਂ ਕਰਕੇ ਕਿਸੇ ਪਾਰਟੀ ਨੇ ਇਸ ਨੇਤਾ ਨੂੰ ਹਵਾ ਨਹੀਂ ਆਣ ਦਿਤੀ ਤਾਂ ਫਿਰ ਇਸ ਨੇਤਾ ਨੇ ਆਜ਼ਾਦ ਚੋਣ ਵੀ ਲਾੜੇ ਸਨ, ਤੇ ਜੇਤ ਪ੍ਰਾਪਤ ਹੋਈ।

ਲੋਕਾਂ ਦਾ ਕਹਿਣਾ ਹੈ ਕਿ ਇਹ ਆਪ ਦਾ ਨੇਤਾ ਆਪਣੀਆਂ ਗ਼ਲਤ ਹਰਕਤਾਂ ਕਰਕੇ ਵੈਸਟ ਹਲਕੇ ਚ ਕਾਫੀ ਮਸ਼ਹੂਰ ਹੈ। ਇਕ ਵਾਰ ਤਾਂ ਇਸ ਆਪ ਦੇ ਨੇਤਾ ਨਾਲ ਇਹ ਹਾਦਸਾ ਵਾਪਰਿਆ ਕੇ ਹੱਸ-ਹੱਸ ਕੇ ਦੂਹਰੇ ਹੋ ਗਏ ਲੋਗ। ਕਿਉਕਿ ਇਕ ਔਰਤ ਨੇ ਬੁਲਟ ਮੋਟਰਸਾਈਕਲ ਇਸ ਆਪ ਨੇਤਾ ਕੋਲੋ ਖੋ ਲਿਆ ਸੀ।ਇਸ ਹਾਦਸੇ ਦੀ ਚਰਚਾ ਪੂਰੇ ਵੈਸਟ ਹਲਕੇ ਦੇ ਵਿਚ ਕਾਫੀ ਚਿਰ ਚਲਦੀ ਰਹੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਏਸ ਨੇਤਾ ਦਾ ਇਹ ਕੋਈ ਪਹਿਲਾ ਯਾ ਆਖਰੀ ਕਾਂਡ ਨਹੀਂ ਹੈ,ਇਹ ਨੇਤਾ ਇਹੋ ਜਿਹੇ ਹੋਰ ਵੀ ਕਈ ਕੰਡਾ ਵਿਚ ਮਸ਼ਹੂਰ ਹੋ ਚੁਕਾ ਹੈ।

ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਆਪ ਨੇਤਾ ਦਾ ਸ੍ਰੀ ਗੁਰੂ ਨਾਨਕ ਨਗਰ ਵਿੱਚ ਪਲਾਈ ਬੋਰਡ ਦੀ ਫੈਕਟਰੀ ਦੀ ਥਾਂ ਤੇ ਬਣੀ ਜਾਇਜ਼ ਕਲੋਨੀ ਵਿੱਚ ਇਸ ਦੀ ਕੀ ਭੂਮਿਕਾ ਹੈ। ਲੋਕ ਦੱਸਦੇ ਹਨ ਕਿ ਇਸ ਨਜਾਇਜ਼ ਕਲੋਨੀ ਵਿਚੋਂ ਇੱਕ ਭਾਈਵਾਲ਼ ਇਸ ਆਪ ਦੇ ਨੇਤਾਂ ਦਾ ਸਪੋਟਰ ਦੱਸਿਆ ਜਾਂਦਾ ਹੈ ਜਿਸ ਦੀ ਸੁਨਿਆਰੇ ਦੀ ਦੁਕਾਨ ਸ਼ਹਿਰ ਦੇ ਮਸ਼ਹੂਰ ਬਜਾਰ ਚ ਸਥਿਤ ਹੈ। ਚੋਣਾਂ ਦੇ ਦਿਨਾਂ ਚ ਪੈਸਿਆਂ ਨੂੰ ਲੈਕੇ ਆਪਸ ਚ ਮਨ ਮੁਟਾਵ ਚਲਦਾ ਰਿਹਾ।
ਇਹ ਆਪ ਦਾ ਨੇਤਾ ਇਸ ਨਜਾਇਜ਼ ਕਲੋਨੀ ਨੂੰ ਬਣਾਉਣ ਵਾਲੇ ਕਲੋਨਾਈਜ਼ਰਾਂ ਦਾ ਸਪੋਟਰ ਬਣਿਆ ਹੋਇਆ ਹੈ ਅਤੇ ਸੁਣਨ ਚ ਆਇਆ ਹੈ ਕਿ ਆਪ ਦੇ ਇਸ ਨੇਤਾ ਦੀ ਦੇਖ-ਰੇਖ ਵਿਚ ਹੀ ਹੈ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੇ ਵੀ ਕੋਈ ਠੋਸ ਕਾਰਵਾਈ ਕਰਨਾ ਮੁਨਾਸਿਬ ਨਹੀਂ ਸਮਝਿਆ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਇਹਨਾਂ ਦੇ ਲੋਕਾਂ ਨੇ ਸੜਕ ਪਾ ਕੇ ਨਾਜਾਇਜ਼ ਕੋਠੀਆਂ ਬਣਾਈਆਂ ਹਨ ਅਤੇ ਬਾਹਰ ਦੁਕਾਨਾਂ ਦੀ ਉਸਾਰੀ ਕੀਤੀ ਹੈ ਜੋ ਕਿ ਪੰਜਾਬ ਮੁਨਸੀਪਲ ਕਾਰਪੋਰੇਸ਼ਨ ਐਕਟ ਦੀ ਸਿੱਧੀ ਉਲੰਘਣਾ ਹੈ।
ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਅਤੇ ਉੱਚ ਅਧਿਕਾਰੀਆਂ ਕੋਲ ਕਈ ਵਾਰ ਇਸ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਅਧਿਕਾਰੀਆਂ ਵੱਲੋਂ ਨੋਟਿਸ ਦੇ ਕੇ ਖ਼ਾਨਾਪੂਰਤੀ ਕੀਤੀ ਜਾ ਰਹੀ ਅਤੇ ਅੱਜ ਤੱਕ ਇਸ ਨਾਜਾਇਜ਼ ਕਾਲੋਨੀ ਤੇ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ।
ਦੋਸਤੋ ਤੁਹਾਨੂੰ ਅਗਲੇ ਭਾਗ ਵਿਚ ਦੱਸਾਂਗੇ ਕੀ ਹੈ ਇਸ ਕਲੋਨੀ ਵਿੱਚ ਹੋਰ ਕਿਹੜੇ ਦੋ ਭਾਈਵਾਲ ਹਨ ਅਤੇ ਉਨ੍ਹਾਂ ਦੇ ਕੀ ਕੀ ਕਾਰੋਬਾਰ ਹਨ।