
ਜਲੰਧਰ (NIN NEWS) ਸੱਤਾ ਧਾਰੀ ਪਾਰਟੀ ਦੀ ਤੋਂਸ ਦਿਖਾ ਕੇ ਦੁੱਧ ਵੇਚਣ ਵਾਲੇ ਤੋਂ ਕੋਲੋਨੀਜ਼ਰ ਬਣੇ (A.B) ਅੱਖਰ ਵਾਲੇ ਨੇਤਾ ਦਾ ਵੈਸਟ ਹਲਕੇ ਅੰਦਰ ਅੱਜ ਕਲ ਪੂਰਾ ਚਰਚਾ ਹੈ। ਇਹ ਨੇਤਾ ਆਮ ਆਦਮੀ ਪਾਰਟੀ ਤੋਂ ਕੌਂਸਲਰ ਦੀ ਚੋਣ ਵੀ ਲੜ ਚੁਕਾ ਹੈ।ਇਹ ਦੁੱਧ ਵੇਚਣ ਵਾਲਾ ਹੁਣ ਖੁੱਦ ਨੂੰ ਨੇਤਾ ਬਣਕੇ ਲੋਕਾਂ ਵਿਚ ਵਿਚਰ ਦਾ ਹੈ।
ਭੂ-ਮਾਫੀਆ ਨਾਲ ਰਲਕੇ ਵਾਰਡ ਨੰ 43 ਚ ਆਉਂਦੇ ਮੁਹੱਲਾ ਗੁਰੂ ਨਾਨਕ ਨਗਰ ਵਿੱਖੇ 100 ਮਰਲੇ ਦੀ ਕਰੀਬ ਪਲਾਈ ਫੈਕਟਰੀ ਵਾਲੀ ਜ਼ਮੀਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲਕੇ ਨਜਾਇਜ਼ ਕਾਲੋਨੀ ਕਟ ਦਿਤੀ।ਜਿਥੇ ਕੁਛ ਹੀ ਦਿਨਾਂ ਚ ਕੋਠੀਆਂ ਅਤੇ ਦੁਕਾਨਾਂ ਵੀ ਬਿਨਾ ਨਕਸ਼ੇ ਤੋਂ ਤਿਆਰ ਕਰਵਾ ਦਿਤੀਆਂ।ਲੋਕਾਂ ਨੂੰ ਉਦੋਂ ਪਤਾ ਲਗਾ ਕਿ ਜਦੋ ਪਲਾਈ ਫੈਕਟਰੀ ਵਾਲੀ ਕੰਦ ਹਟਾਈ ਤਾਂ ਪਿੱਛੇ ਦੁਕਾਨਾਂ ਤਿਆਰ ਦੇਖ ਮੁਹੱਲੇ ਵਾਲੇ ਵੀ ਹੈਰਾਨ ਹੋ ਗਏ।ਮੁਹੱਲਾ ਨਿਵਾਸੀਆ ਨੇ ਕਿਹਾ ਕਿ ਪਲਾਈ ਫੈਕਟਰੀ ਵਾਲੀ ਜਮੀਨ ਚ ਪਾਇਆ ਸੀਵਰੇਜ ਵੀ ਗੁਰੂ ਨਾਨਕ ਨਗਰ ਦੇ ਮੁੱਖ ਸੀਵਰੇਜ ਦੇ ਨਾਲ ਜੋੜ ਦਿੱਤਾ ਗਿਆ ਜੋ ਕਿ ਬਰਸਾਤਾਂ ਦੇ ਦਿਨਾਂ ਵਿਚ ਪਹਿਲਾਂ ਹੀ ਸੀਵਰੇਜ ਬੰਦ ਰਹਿੰਦਾ ਹੈ।ਹੁਣ ਜੋ ਸੀਵਰੇਜ਼ ਨੂੰ ਨਾਲ ਜੋੜਕੇ ਵੱਡਾ ਨੁਕਸਾਨ ਗੁਰੂ ਨਾਨਕ ਨਗਰ ਨਿਵਾਸੀਆਂ ਦਾ ਕਾਲੋਨੀ ਕੱਟਣ ਵਾਲਿਆ ਨੇ ਕੀਤਾ। ਇਹ ਵੀ ਚਰਚਾ ਹੈ ਕਿ ਇਥੋਂ ਦੇ ਇਕ ਨੇਤਾ ਨੂੰ ਕਾਲੋਨੀ ਕੱਟਣ ਲਈ ਇਕ ਦੁਕਾਨ ਵੀ ਭਾਅ ਦੇ ਭਾਅ ਦਿੱਤੀ ਗਈ ਹੈ

ਸੂਤਰ ਦੱਸਦੇ ਹਨ ਕਿ ਇਹ ਦੁੱਧ ਵੇਚਣ ਵਾਲਾ ਤੇ ਚਿੱਟਾ ਦਾ ਕਾਰੋਬਾਰੀ ਜੀਜੇ-ਸਾਲੇ ਦੇ ਪੂਰਾ ਸੰਪਰਕ ਚ ਹੈ!

ਨਗਰ ਨਿਗਮ ਦੇ ਕਮਿਸ਼ਨਰ ਵੀ ਇਸ ਕਲੋਨੀ ਕੱਟਣ ਵਾਲਿਆ ਤੇ ਮੇਹਰਬਾਨ ਹਨ।ਇਨ੍ਹਾਂ ਵਿਰੋਧ ਹੋਣ ਦੇ ਬਾਬਜੂਦ ਵੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਨੇ ਕੋਈ ਕਾਰਵਾਈ ਨਹੀਂ ਕੀਤੀ।ਹੁਣ ਜਿਸਦੀ ਸ਼ਿਕਾਇਤ ਨਵੇਂ ਬਣੇ ਮੁੱਖ ਮੰਤਰੀ ਪੰਜਾਬ ਚਰਨਜੀਤ ਚਨੀ ਨੂੰ ਲਿਖਤੀ ਤੋਰ ਤੇ ਕੀਤੀ ਗਈ ਹੈ।ਦੇਖੋ ਹੁਣ ਮੁੱਖ ਮੰਤਰੀ ਸਾਬ ਕਿ ਐਕਸ਼ਨ ਲੈਂਦੇ ਨੇ??
ਕੁਛ ਸਮਾਂ ਪਹਿਲਾਂ ਇਸ ਦੁੱਧ ਵੇਚਣ ਵਾਲੇ (A.B.) ਨੇਤਾ ਦੀ ਚਿਟਾ ਵੇਚਣ ਵਾਲੇ D ਅੱਖਰ ਦੇ ਨਾਲ ਜਾਣੇ ਜਾਂਦੇ ਸਮਗਲਰ ਦੇ ਨਾਲ ਪੂਰੀ ਸੈਟਿੰਗ ਸੀ।ਜਦ ਕੀਤੇ ਭੁਲ ਭੁਲੇਖੇ ਨਾਲ ਪੁਲਿਸ ਚਿਟਾ ਵੇਚਣ ਵਾਲੇ ਦੇ ਘਰ ਛਾਪਾਮਾਰੀ ਕਰਦੀ ਸੀ ਤਾਂ ਇਹ ਦੁੱਧ ਵੇਚਣ ਵਾਲਾ ਨੇਤਾ ਥਾਣੇ ਜਾ ਕੇ ਉਸ ਚਿੱਟਾ ਵੇਚਣ ਵਾਲੇ ਦੀ ਪੈਰਵਾਈ ਕਰਦਾ ਸੀ। ਇਸ ਦੇ ਫਲੈਕਸ ਬੋਰਡ ਵੀ ਇਹ ਨਸ਼ਾ ਤਸਕਰ ਵਡੇ ਵੱਡੇ ਕਰਕੇ ਲਗਵਾਉਂਦਾ ਸੀ ਅਤੇ ਇਸਦੀਆਂ ਵੰਗਾਰਾਂ ਵੀ ਪੂਰੀਆਂ ਚੇਹਲਦਾ ਸੀ।
ਇਸ ਦੁੱਧ ਵੇਚਣ ਵਾਲੇ ਦੇ ਇਕ ਫੋਨ ਤੇ ਮਹਿਫਲਾਂ ਅਤੇ ਪ੍ਰੋਗਰਾਮਾਂ ਤੇ ਜਾਕੇ ਹਜਾਰਾਂ ਰੂਪਏ ਲੁਟਾ ਦਿੰਦਾ ਸੀ।ਥੋੜੇ ਸਮੇਂ ਚ ਹੀ ਦੁੱਧ ਵੇਚਣ ਵਾਲੇ ਨੇ ਆਪਣੇ ਕਿਸੇ ਘਰ ਦੇ ਮੈਂਬਰ ਦੇ ਨਾਂ ਤੇ ਇੱਕ ਸਰਕਾਰੀ ਰਾਸ਼ਨ ਡਿਪੂ ਵੀ ਅਲਾਟ ਕਰਵਾ ਲਿਆ।

ਸੂਤਰ ਦੱਸਦੇ ਹਨ, ਕਿ ਇਸ ਦੁੱਧ ਵੇਚਣ ਵਾਲੇ ਦਾ ਦੋਸਤ D ਅੱਖਰ ਵਾਲਾ ਅੱਜ ਵੀ ਜੇਲ ਚ ਬੈਠ ਕੇ ਆਪਣਾ ਚਿੱਟੇ ਦਾ ਕਾਰੋਬਾਰ ਚਲਾ ਰਿਹਾ ਹੈ, ਜਿਸ ਦਾ ਖੁਲਾਸਾ ਅਸੀਂ ਆਪਣੀ ਅਗਲੀ ਖ਼ਬਰ ਦੇ ਰਹੀ ਕਰਾਂਗੇ।