
ਜਲੰਧਰ (NIN NEWS): ਵੈਸੇ ਤਾਂ ਜਲੰਧਰ ਨਗਰ ਨਿਗਮ ਦੀ ਹੱਦ ਚ ਹੱਦੋਂ ਵੱਧ ਨਾਜਾਇਜ ਕਾਲੋਨੀਆਂ ਕਾਟੀਆ ਹੋਇਆ ਹਨ। ਜਿਨ੍ਹਾਂ ਉਪਰ ਕਰਵਾਹੀ ਦੇ ਨਾਂ ਤੇ ਕੀਤੀ ਜਾਂਦੀ ਹੈ ਖਾਣਾ ਪੂਰਤੀ। ਅਜੇਹੀ ਇਕ ਨਾਜਾਇਜ ਕਾਲੋਨੀ ਜਲੰਧਰ ਦੇ ਦਿਓਲ ਨਗਰ ਚ ਕਟੀ ਜਾ ਰਹੀ ਹੈ ਜਿਸਦੀ ਪ੍ਰਵਾਨਗੀ ਨਾ ਤਾਂ ਨਗਰ ਨਿਗਮ ਜਲੰਧਰ ਵਲੋਂ ਦਿਤੀ ਗਈ ਤੇ ਨਾ ਹੀ ਇਸ ਕਾਲੋਨੀ ਦੀ ਉਸਾਰੀ ਲਈ ਕੋਈ ਲਾਇਸੈਂਸ ਦਿਤਾ ਗਿਆ ਹੈ, ਪਰ ਫੇਰ ਵੀ ਇਹ ਕਾਲੋਨੀ ਇਕ “K” ਨਾਮਕ ਵ੍ਯਕਤੀ ਵਲੋਂ ਕਟੀ ਗਈ ਹੈ ਤੇ ਇਸ ਦੀ ਉਸਾਰੀ ਦਾ ਕੰਮ ਵੀ ਪੰਜਾਬ ਸਰਕਾਰ ਦੇ ਨਿਯਮਾਂ ਨੂੰ ਛੀਕੇ ਤੇ ਟੰਗ ਕੇ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕਰੀਏ ਨਗਰ ਨਿਗਮ ਅਧਿਕਾਰੀਆਂ ਦੀ ਤਾਂ ਉਹ ਇਸ ਕਾਲੋਨੀ ਤੇ ਕਰਵਾਹੀ ਕਰਨਾ ਤਾਂ ਦੂਰ ਇਸ ਕਾਲੋਨੀ ਵਾਲ ਆਪਣਾ ਪੀਲਾ ਪੰਜਾ ਲੇ ਜਾਣ ਤੋਂ ਵੀ ਡਰਦੇ ਹਨ।

ਸਤਰ ਦੱਸਦੇ ਹਨ ਕਿ ਇਸ ਕੋਲੋਨੀਜ਼ਰ ਉਪਰ ਸੱਤਾ ਦੇ ਇੱਕ ਪ੍ਰਭਾਵਸ਼ਾਲੀ ਨੇਤਾ ਦੇ ਦਾ ਅਸ਼ੀਰਵਾਦ ਹੈ ਜਿਸ ਕਾਰਣ ਨਗਰ ਨਿਗਮ ਅਧਿਕਾਰੀ ਵੀ ਇਸ ਕਾਲੋਨੀ ਵਾਲ ਕੋਈ ਕਾਰਵਾਈ ਕਰਣ ਤੋਂ ਡਰਦੇ ਹਨ, ਇਹ ਤਾਂ ਉਹੀ ਗੱਲ ਹੋਈ ਕਿ ਘਰ ਦਾ ਭੇਦੀ ਲੰਕਾ ਢਾਏ।

ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਜਲੰਧਰ ਦੇ ਅਧਿਆਕਰੀ ਇਸ ਨਾਜਾਇਜ ਕਾਲੋਨੀ ਪਰ ਕੋਈ ਕਰਵਾਹੀ ਕਰਦੇ ਹਨ , ਜਾ ਨਗਰ ਨਿਗਮ ਦਾ ਪੀਲਾ ਪੰਚਾਂ ਗਰੀਬ ਲੋਕਾਂ ਤੇ ਹੀ ਚੱਲਣ ਨੂੰ ਰੱਖਿਆ ਹੋਇਆ ਹੈ?




