ਦੜੇ-ਸਟੇ ਦਾ ਕਾਰੋਬਾਰ ਚਲਾਉਣ ਵਾਲਿਆ ਨੂੰ ਫਿਰ ਮਿਲੀ ਟਿਕਟ
ਸ਼ਰਾਬ ਦੀ ਨਜਾਇਜ਼ ਫੈਕਟਰੀ ਅਤੇ ਜੂਏ ਦੇ ਆਰੋਪ ਚ ਘਿਰੇ ਨੇਤਾ ਨੂੰ ਵੀ ਮਿਲੀ ਟਿਕਟ
ਜਲੰਧਰ(NIN NEWS): ਵਿਧਾਨਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ 25 ਜਨਵਰੀ ਤੋਂ ਨਾਮਜ਼ਦਗੀ ਪੇਪਰ ਉਮੀਦਵਾਰਾਂ ਵਲੋਂ ਦਾਖਲ ਕਰਵਾਉਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।ਲੋਕ ਇਸ ਵਾਰ ਆਪਣੇ ਇਲਾਕੇ ਤੋਂ ਕਿਸ ਨੂੰ ਵਿਧਾਨਸਭਾ ਚ ਆਪਣਾ ਨਿਮਾਇੰਦਾ ਚੁਣਕੇ ਭੇਜਦੇ ਹਨ ਇਹ ਤਾਂ ਹੁਣ ਲੋਕ ਹੀ ਦਸਣਗੇ ਦਾਗੀ ਉਮੀਦਵਾਰਾਂ ਨੂੰ ਅਲਗ ਅਲਗ ਪਾਰਟੀਆਂ ਨੇ ਟਿਕਟਾਂ ਦੇਕੇ ਚੋਣ ਮੈਦਾਨ ਵਿਚ ਉਤਾਰਿਆ ਹੈ ਜੋ ਆਪਣੇ ਹੱਕ ਚ ਖਬਰਾ ਲਗਵਾਉਣ ਲਈ ਕਈ ਵੈੱਬ ਪੋਰਟਲਾ ਦੇ ਪੱਤਰਕਾਰਾਂ ਨਾਲ 5 ਹਜ਼ਾਰ ਰੂ ਦਾ ਪੈਕੇਜ਼ ਕਰਕੇ 2500 ਰੂ ਐਡਵਾਂਸ ਚ ਦੇਕੇ ਆਪਣੇ ਹੱਕ ਚ ਖਬਰਾਂ ਲਗਵਾ ਰਹੇ ਹਨ ਪਰ ਜ਼ਮੀਨੀ ਸਤਰ ਤੇ ਦਾਗੀ ਉਮੀਦਵਾਰਾ ਦਾ ਲੋਕਾਂ ਵਿੱਚ ਖਬਰਾਂ ਦਾ ਕੋਈ ਖਾਸ ਅਸਰ ਨਹੀ ਦਿਖ ਰਿਹਾ।
5 ਸਾਲ ਨਜਾਇਜ਼ ਆਪਣੇ ਹਲਕੇ ਅੰਦਰ ਲਾਟਰੀ ਦੀ ਆੜ ਚ ਦੜੇ ਸਟੇ ਦਾ ਗੋਰਖਧੰਧਾ ਚਲਾਇਆ ਅਤੇ ਲੱਖਾਂ ਰੂ ਹਰ ਮਹੀਨੇ ਸਟੇ ਬਾਜ਼ਾ ਤੋਂ ਵਸੂਲ ਕੀਤੇ।ਚੋਣਾਂ ਤੋਂ 2 ਮਹੀਨੇ ਪਹਿਲਾਂ ਲਾਟਰੀ ਦਾ ਕਾਰੋਬਾਰ ਬੰਦ ਕਰਵਾ ਦਿੱਤਾ ਤੇ ਮੁੜ ਟਿਕਟ ਲੈਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ।ਚੋਣ ਪ੍ਰਚਾਰ ਕਰਨ ਸਮੇਂ ਇਸ ਉਮੀਦਵਾਰ ਦੇ ਨਾਲ ਸ਼ਰਾਬ ਤਸਕਰ ਅਤੇ ਭੂਮ ਮਾਫੀਆ ਆਮ ਦੇਖੇ ਜਾਂਦੇ ਹਨ।ਦੂਸਰੇ ਪਾਸੇ ਉਸਦੇ ਵਿਰੋਧੀ ਨੂੰ ਇੱਕ ਖਾਸ ਪਾਰਟੀ ਨੇ ਟਿਕਟ ਦੇਕੇ ਚੋਣ ਮੈਦਾਨ ਚ ਉਤਾਰਿਆ ਹੈ ਜਿਸ ਉਪਰ ਜੁਆ ਖੇਡਣ ਨਜਾਇਜ਼ ਸ਼ਰਾਬ ਦੀ ਫੈਕਟਰੀ ਚਲਾਉਣ ਦੇ ਆਰੋਪ ਵੀ ਲਗੇ ਹੋਏ ਹਨ ਅਤੇ ਅਕਸਰ ਇਹ ਉਮੀਦਵਾਰ ਵਿਵਾਦਾਂ ਚ ਰਹਿੰਦੇ ਹਨ।
ਗਲ ਕਰੀਏ ਈਮਾਨਦਾਰ ਪਰਿਵਾਰ ਦੀ ਤਾਂ 15 ਸਾਲ ਵਿਧਾਇਕ ਅਤੇ ਮੰਤਰੀ ਰਹੇ ਪਰ ਵਿਕਾਸ ਤਾਂ ਕਿ ਕਰਨਾ ਸੀ ਆਪਣੇ ਨਿਜ਼ੀ ਕਾਰੋਬਾਰ ਨੂੰ ਵਿਦੇਸ਼ਾਂ ਤੱਕ ਪਹੁੰਚਾ ਲਿਆ ਅਤੇ ਲੋਕਾਂ ਨੇ ਇੱਕ ਵਾਰ ਇਨ੍ਹਾਂ ਦਾ ਤਕਤਾ ਪਲਟ ਲਿਆ ਅਤੇ 5 ਸਾਲ ਲੋਕਾਂ ਨੇ ਇਨ੍ਹਾਂ ਨੂੰ ਮੂੰਹ ਨਹੀਂ ਲਗਾਇਆ।
ਇਹ ਆਪਣੇਂ ਨਾਲ ਲਗੇ ਸਾਥੀਆਂ ਨੂੰ ਮਨਾਉਣ ਦੇ ਵਿਚ ਹੀ ਲਗੇ ਰਹੇ ਇਥੋਂ ਤੱਕ ਕਿ ਵਿਧਾਇਕ ਬਣਨ ਦੇ ਚਾਹ ਚ ਇਹ ਨੇਤਾ ਆਪਣੇ ਸਾਥੀਆਂ ਸਣੇ ਪਾਰਟੀ ਛੱਡਣ ਦੀ ਤਿਆਰੀ ਚ ਸੀ ਪਰ ਪਾਰਟੀ ਦੇ ਵੱਡੇ ਲੀਡਰਾਂ ਵਲੋਂ ਇਨ੍ਹਾਂ ਦੇ ਕੀਤੇ ਘੁਟਾਲਿਆਂ ਦੀ ਪੜਤਾਲ ਕਰਵਾਉਣ ਦੀ ਧਮਕੀ ਨੇ ਇਨ੍ਹਾਂ ਦਾ ਦੂਸਰੀ ਪਾਰਟੀ ਵਿਚ ਜਾਣ ਦਾ ਮਾਮਲਾ ਵਿਚ ਹੀ ਲਟਕ ਗਿਆ।ਖੁਦ ਨੂੰ ਇਮਾਨਦਾਰ ਦਸਣ ਵਾਲੇ ਇਸ ਨੇਤਾ ਨੇ ਸ਼ਹਿਰ ਦੇ ਪੋਸ਼ ਇਲਾਕੇ ਵਿੱਚ ਇੱਕ ਮਹਿਲ ਬਣਾਇਆ ਹੋਇਆ ਹੈ ਅਤੇ ਲੋਕਾਂ ਨੂੰ ਧਰਮ,ਜਾਤ ਦੇ ਨਾਂ ਤੇ ਗੁਮਰਾਹ ਕਰਕੇ ਵੋਟਾਂ ਹਥਿਆਨ ਦੀ ਫਿਰ ਪਲੈਨਿੰਗ ਚ ਰੁਝਿਆ ਹੋਇਆ ਹੈ।
ਸੋਸ਼ਲ ਮੀਡੀਆ ਵਾਲੇ ਕੁਛ ਕਥਿਕ ਪੱਤਰਕਾਰਾਂ ਨੂੰ ਦੋ ਦੋ ਹਜਾਰ ਰੁ ਦੇਕੇ ਆਪਣੇ ਹੱਕ ਚ ਫਰਜ਼ੀ ਖਬਰਾਂ ਲਗਵਾਕੇ ਵਾਹ ਵਾਹ ਖੱਟਣ ਦੀ ਤਿਆਰੀ ਚ ਰਹਿੰਦਾ ਹੈ ਲੋਕ ਇਸ ਵਾਰ ਧਰਮ ਅਤੇ ਜਾਤ ਦੇ ਅਧਿਕਾਰ ਤੇ ਵੋਟ ਨਹੀਂ ਦੇਣਗੇ ਅਤੇ ਨਾ ਹੀ ਗੁਮਰਾਹ ਹੋਣਗੇ।ਅਗਲੀ ਕਿਸਤ ਚ ਇਹ ਕੌਣ ਉਮੀਦਵਾਰ ਹਨ ਉਸਦਾ ਖ਼ੁਲਾਸਾ ਕੀਤਾ ਜਾਵੇਗਾ।