ਨੋਟ ਬੁੱਕ ਤੇ ਪਾਕਿਸਤਾਨ ਦਾ ਝੰਡਾ ਛਾਪਣ ਵਾਲੇ ਕਰ ਰਹੇ ਨੇ ਚੋਣ ਪ੍ਰਚਾਰ
ਜਲੰਧਰ (NIN NEWSA) ਵਿਧਾਨਸਭਾ ਚੋਣਾਂ ਦਾ ਵਿਗਲ ਵਜ ਚੁੱਕਾ ਹੈ 20 ਜਨਵਰੀ ਨੂੰ ਲੋਕ ਆਪਣੇ ਹਲਕੇ ਦਾ ਨਿਮਾਇੰਦਾ ਚੁਣਨ ਲਈ ਵੋਟਾਂ ਪਾਉਣਗੇ।ਉਸ ਤੋਂ ਪਹਿਲਾਂ ਅਲਗ-ਅਲਗ ਪਾਰਟੀਆਂ ਨੇ ਆਪਣੇ ਚੋਣ ਪ੍ਰਚਾਰ ਲਈ ਕਮਰ ਕਸ ਲਈ ਹੈ।ਕਾਂਗਰਸ ਦੇ ਇੱਕ ਵਿਧਾਇਕ ਅਤੇ ਮਜ਼ੂਦਾ ਉਮੀਦਵਾਰ ਦੇ ਨਾਲ ਪਾਕਿਸਤਾਨ ਦੇ ਝੰਡੇ ਵਾਲੀਆਂ ਕਾਪੀਆਂ ਛਾਪ ਕੇ ਜੰਮੂ ਦੇ ਇੱਕ ਸਕੂਲ ਨੂੰ ਦਿਤੀਆਂ ਗਈਆਂ।ਜਿਸ ਦੀ ਸ਼ਿਕਾਇਤ ਜਲੰਧਰ ਦੇ ਇੱਕ ਥਾਣੇ ਵਿੱਚ ਸ਼ਿਕਾਇਤ ਕੀਤੀ ਗਈ।ਵਿਧਾਇਕ ਦਾ ਖਾਸਮ ਖਾਸ ਕਿਤਾਬ ਛਾਪਣ ਵਾਲਾ ਹੋਣ ਕਾਰਨ ਉਸ ਉਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਦਸ ਦੀਏ ਕਿ ਜਿਸ ਪ੍ਰਿੰਟਰ ਨੇ ਪਾਕਿਸਤਾਨ ਦਾ ਝੰਡਾ ਲਗਾਕੇ ਸਕੂਲ ਦੀ ਨੋਟ ਬੁੱਕ ਛਾਪੀ ਸੀ।ਉਸ ਉਪਰ 65 ਲੱਖ ਰੂ ਦੀ ਚੋਰੀ ਦਾ ਮੁਕੱਦਮਾ ਵੀ ਦਰਜ਼ ਹੈ।ਇਹੋ ਹੀ ਲੋਕ ਇਸ ਨੇਤਾ ਦੇ ਚੋਣ ਪ੍ਰਚਾਰ ਵਿੱਚ ਸਭ ਤੋਂ ਮੋਹਰੀ ਹੋਕੇ ਪ੍ਰਚਾਰ ਕਰ ਰਹੇ ਹਨ।ਅਗਲੇ ਭਾਗ ਚ ਪੂਰਾ ਖੁਲਾਸਾ ਕੀਤਾ ਜਾਵੇਗਾ।