ਜਲੰਧਰ(NIN NEWS): ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਆਪਣੀ ਖਬਰਾਂ ਦੇ ਰਾਹੀਂ ਸਰਕਾਰ ਨੂੰ ਅਤੇ ਆਮ ਜਨਤਾ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਉਹ ਭੂ – ਮਾਫ਼ੀਆ ਦੇ ਲੋਕਾਂ ਨੇ ਆਮ ਜਨਤਾ ਨੂੰ ਆਪਣੇ ਚੱਕਰ ਵਿੱਚ ਫਸਾ ਕੇ ਕਿਵੇਂ ਫਰਜ਼ੀ ਤਰੀਕੇ ਨਾਲ ਪਲਾਟ ਵੇਚੇ ਹਨ ਇੰਨਾ ਹੀ ਨਹੀਂ ਇਨ੍ਹਾਂ ਸ਼ਾਤਿਰ ਭੂ-ਮਾਫੀਆ ਦੇ ਲੋਕਾਂ ਨੇ ਕਈ ਲੋਕਾਂ ਦਾ ਮੂੰਹ ਬੰਦ ਕਰਨ ਲਈ ਉਹਨਾਂ ਨੂੰ ਦੁਕਾਨਾਂ ਵੀ ਵੰਡੀਆਂ ਹਨ।
ਇੰਨਾ ਹੀ ਨਹੀਂ ਸੂਤਰਾਂ ਦੀ ਗੱਲ ਮੰਨੀਏ ਤਾਂ ਇਹਨਾਂ ਸ਼ਾਤਰ ਲੋਕਾਂ ਨੇ ਸਰਕਾਰ ਨੂੰ ਚੂਨਾ ਲਗਾਇਆ ਹੈ ਨਾ ਤਾਂ ਇਨ੍ਹਾਂ ਲੋਕਾਂ ਨੇ ਕਿਸੇ ਸਰਕਾਰੀ ਮਹਿਕਮੇ ਤੋਂ ਕਿਸੇ ਤਰੀਕੇ ਦੀ ਪ੍ਰਵਾਨਗੀ ਹਾਸਲ ਕੀਤੀ ਹੈ ਅਤੇ ਨਾ ਹੀ ਕਿਸੇ ਸਰਕਾਰੀ ਮਹਿਕਮੇ ਨੂੰ ਕਿਸੇ ਤਰੀਕੇ ਦੀ ਫੀਸ ਤਾਰੀ ਹੈ।
ਅੱਗੇ ਤੁਹਾਨੂੰ ਦੱਸ ਦੇਈਏ ਇਸ ਜ਼ਮੀਨ ਦੇ ਪਲਾਟ ਨੂੰਭੂ ਮਾਫ਼ੀਆ ਦੇ ਲੋਕ ਵੇਚ ਰਹੇ ਹਨ ਉਹ ਸਿੰਚਾਈ ਵਾਲੀ ਜ਼ਮੀਨ ਹੈ, ਪਰ ਇਹ ਭੂ ਮਾਫ਼ੀਆ ਦੇ ਲੋਕ ਇੰਨੇ ਬੇਖੌਫ ਤੇ ਨਿਡਰ ਹਨ ਇਹਨਾਂ ਨੂੰ ਕਾਨੂੰਨ ਦਾ ਜ਼ਰਾ ਵੀ ਡਰ ਨਹੀਂ ਹੈ ਕਿਉਂਕਿ ਇਹਨਾਂ ਭੂ-ਮਾਫੀਆ ਦੇ ਲੋਕਾਂ ਦੀ ਕਿਤੇ ਨਾ ਕਿਤੇ ਸੈਟਿੰਗ ਜੇਡੀਏ ਦੇ ਉਚ-ਅਧਿਕਾਰੀਆਂ, ਜਲੰਧਰ ਦੇ ਪਟਵਾਰ ਖਾਨੇ ਚ ਕਮ ਕਰਦੇ ਤਹਿਸੀਲਦਾਰ-1 ਅਤੇ ਉਸ ਦੇ ਕਰਿੰਦਿਆਂ ਨਾਲ ਹੋਣ ਕਰਕੇ ਇਨ੍ਹਾਂ ਭੂ -ਮਾਫ਼ੀਆ ਦੇ ਲੋਕਾਂ ਨੂੰ ਕਾਨੂੰਨ ਦਾ ਖ਼ੌਫ਼ ਨਹੀਂ ਸਤਾਉਂਦਾ ਇਸ ਲਈ ਇਹ ਬਿਨਾਂ ਕਿਸੇ ਡਰ ਤੋਂ ਸਿੰਚਾਈ ਵਾਲੀ ਜ਼ਮੀਨ ਆਮ ਜਨਤਾ ਨੂੰ ਪਲਾਟਾਂ ਦੇ ਰੂਪ ਚ ਵੇਚਕੇ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ ਅਤੇ ਸਰਕਾਰ ਦੇ ਖਜ਼ਾਨੇ ਨੂੰ ਕਿਤੇ ਨਾ ਕਿਤੇ ਮੋਟਾ ਟੀਕਾ ਲਗਾ ਰਹੇ ਹਨ।
ਅੱਗੇ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਕਾਂਡ ਦੀ ਸ਼ਿਕਾਇਤ ਜਲੰਧਰ ਦੇ ਐਸ.ਡੀ.ਐਮ(SDM) ਕੋਲ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਢਿੱਲੋਂ ਕਲੋਨੀ ਦੀਆਂ ਰਜਿਸਟਰੀਆਂ ਉਪਰ ਰੋਕ ਲਗਾ ਦਿੱਤੀ ਹੈ ਅਤੇ ਐਸ ਡੀ ਐਮ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਕਿ ਇਸ ਕਾਂਡ ਦੀ ਕੁਝ ਹੀ ਦਿਨਾਂ ਵਿਚ ਇਨਕੁਆਰੀ ਮੁਕੰਮਲ ਕਰਕੇ ਕਾਨੂੰਨ ਮੁਤਾਬਕ ਹਰ ਇਕ ਦੋਸ਼ੀ ਉਪਰ ਬਰਾਬਰ ਕਾਰਵਾਈ ਕੀਤੀ ਜਾਵੇਗੀ।