ਗਰੋਇੰਗ ਗਲੋਬ ਐਸੋਸੀਏਟ(Growing Globe Associate) ਠੱਗੀ ਦਾ ਜਾਲ ਪਹੁੰਚਿਆ ਵਿਦੇਸ਼ਾਂ ਚ!
ਲੁਧਿਆਣਾ (NIN NEWS): ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਚ ਟਰੈਵਲ ਮਾਫੀਆ ਦਾ ਜਾਲ ਦਿਨੋ ਦਿਨ ਵਧਦਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਕਾਰਵਾਈ ਦੇ ਨਾਮ ਤੇ ਸ਼ਿਕਾਇਤਕਰਤਾ ਨੂੰ ਹਰ ਵਾਰ ਦਿੰਦੀ ਹੈ ਲੋਲੀਪਾਪ
ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹੇ ਮਾਮਲੇ ਤੋਂ ਜਾਣੂ ਕਰਾਉਣ ਜਾ ਰਹੇ ਹਨ ਜਿਸ ਨੂੰ ਸੁਣ ਕੇ ਅਤੇ ਪੜ੍ਹ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ
ਪੰਜਾਬ ਦੇ ਲੁਧਿਆਣਾ ਸ਼ਹਿਰ ਚ ਇੱਕ ਠੱਗ ਟ੍ਰੈਵਲ ਏਜੰਸੀ ਜਿਸ ਦਾ ਨਾ ਗਰੋਇੰਗ ਗਲੋਬ ਐਸੋਸੀਏਟ ਹੈ ਇਸ ਠੱਗੀ ਦੀ ਦੁਕਾਨ ਨੂੰ ਚਲਾਉਣ ਵਾਲੀਆਂ ਦੋ ਸ਼ਾਤਿਰ ਮਹਿਲਾਵਾਂ ਲੋਕਾਂ ਨੂੰ ਆਪਣੀ ਠੱਗੀ ਦੇ ਜਾਲ ਵਿੱਚ ਫਸਾ ਕੇ ਕਰੋੜਾਂ ਦੀ ਠੱਗੀ ਮਾਰ ਰਹੀਆਂ ਹਨ
ਜੇਕਰ ਗੱਲ ਕਰੀਏ ਲੁਧਿਆਣਾ ਪੁਲਸ ਦੀ ਤਾਂ ਲੁਧਿਆਣਾ ਪੁਲਸ ਵੀ ਇਨ੍ਹਾਂ ਉੱਪਰ ਕਾਰਵਾਈ ਕਰਨ ਤੇ ਕਿਉਂ ਕਤਰਾਉਂਦੀ ਹੈ ਜਦ ਕਿ ਇਹ ਦੋਨੋਂ ਸ਼ਾਤਰ ਮਹਿਲਾਵਾਂ ਦਾ ਠੱਗੀ ਦਾ ਮੱਕੜ ਜਾਲ ਅੰਤਰਰਾਸ਼ਟਰੀ ਲੈਵਲ ਤਕ ਪਹੁੰਚ ਚੁੱਕਾ ਹੈ
ਹੁਣ ਤਕ ਇਨ੍ਹਾਂ ਸ਼ਾਤਰ ਮਹਿਲਾਵਾਂ ਨੇ ਡੁਬਈ ਬੰਗਲਾਦੇਸ਼ ਬਹਿਰੀਨ ਕਤਰ ਅਤੇ ਅਤੇ ਹੋਰ ਨਾਲ ਲੱਗਦੇ ਛੋਟੇ ਦੇਸ਼ਾਂ ਦੇ ਮਸੂਮ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕੀਆਂ ਹਨ। ਇੰਨਾ ਹੀ ਨਹੀਂ ਭਾਰਤੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਈ ਇੰਟਰਨੈਸ਼ਨਲ ਅੰਬੈਸੀਆਂ ਲਓ ਇਨ੍ਹਾਂ ਉੱਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਹੁਕਮਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਇਹ ਸ਼ਾਤਿਰ ਮਹਿਲਾਵਾਂ ਦੂਜੇ ਮੁਲਕਾਂ ਦੀਆਂ ਵੀਡੀਓ ਜਿਵੇਂ ਕਿ ਸੋਸ਼ਲ ਮੀਡੀਆ ਫੇਸਬੁੱਕ ਵ੍ਹੱਟਸਐਪ ਤੇ ਪਾ ਕੇ ਕੈਨੇਡਾ ਅਮਰੀਕਾ ਜਾਣ ਦੇ ਸੁਪਨੇ ਦਿਖਾਉਂਦੀਆਂ ਹਨ ਅਤੇ ਠੱਗੀ ਮਾਰ ਕੇ ਮੋਟੇ ਪੈਸੇ ਵਸੂਲ ਕਰਦੀਆਂ ਹਨ
ਅਗਲੇ ਭਾਗ ਚ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਦੀ ਵੀਡੀਓ ਨਾਲ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਜਾਏਗਾ