ਹਾਲ ਇਹ ਹੈ ਆਰਟੀਏ ਦਫਤਰ ਜਲੰਧਰ ਦਾ ਦਫ਼ਤਰ ਤੇ ਹੈ ਪ੍ਰਾਈਵੇਟ ਕਰਿੰਦਿਆਂ ਅਤੇ ਏਜੰਟਾਂ ਦਾ ਰਾਜ..!
ਉਂਝ ਤਾਂ ਦਫਤਰ ਦਾ ਚਰਚਾ ਵਿੱਚ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਆਰ ਟੀ ਏ ਦਫਤਰ ਜਲੰਧਰ ਹਰ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜਿੱਥੇ ਆਮ ਲੋਕਾਂ ਨੂੰ ਕਰਨਾ ਪੈਂਦਾ ਹੈ ਕਾਫੀ ਮੁਸ਼ਕਲਾਂ ਦਾ ਸਾਹਮਣਾ ਮੁਸ਼ਕਿਲਾਂ ਹੋਣ ਤੋਂ ਬਾਅਦ ਥੱਕ ਹਾਰ ਕੇ ਉਹਨਾਂ ਨੂੰ ਜਾਣਾ ਪੈਂਦਾ ਹੈ ਏਜੰਟਾਂ ਦੇ ਕੋਲ ਮੁਸ਼ਕਲਾਂ ਹੋਵੇ ਵੀ ਕਿਉਂ ਨਾ? ਕਿਉਂਕਿ ਇੱਥੇ ਕਲਰਕਾ ਤੋਂ ਜਿਆਦਾ ਪ੍ਰਾਈਵੇਟ ਕਰਿੰਦਿਆਂ ਅਤੇ ਏਜੰਟਾਂ ਦਾ ਰਾਜ ਹੈ।
ਕਲਰਕ ਹੋਵੇ ਘਰ ਛੁੱਟੀ ਤੇ ਜਾਂ ਹੋਵੇ ਕੋਰਟ ਵਿੱਚ ਬਾਵਜੂਦ ਇਸਦੇ ਚੱਲਦੀਆਂ ਰਹਿੰਦੀਆਂ ਹਨ ਆਈਡੀਆ ਕਿਉਂਕਿ ਇੱਥੇ ਅਕਸਰ ਹੀ ਪ੍ਰਾਈਵੇਟ ਕਰਿੰਦਿਆਂ ਨੂੰ ਸਰਕਾਰੀ ਕਲਰਕਾ ਦੀ ਆਈ ਡੀ ਚਲਾਉਂਦਿਆਂ ਦੇਖਿਆ ਜਾਂਦਾ ਹੈ ਅਤੇ ਏਜੰਟਾਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਹੈ। ਇੱਕ ਪਾਸੇ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾ ਰਹੇ ਹਾਂ ਅਤੇ ਦੂਜੇ ਪਾਸੇ ਇੱਥੇ ਭ੍ਰਿਸ਼ਟਾਚਾਰ ਸ਼ਰੇਆਮ ਚੱਲ ਰਿਹਾ ਹੈ ਕੁਝ ਕੁ ਸਮੇਂ ਲਈ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਸੀ ਦੱਸ ਦਈਏ ਕੇ ਅਗਸਤ ਮਹੀਨੇ 2022 ਵਿੱਚ ਵਿਜੀਲੈਂਸ ਦੀ ਰੇਡ ਹੋਈ ਸੀ ਜਿਸ ਵਿੱਚ ਕਈ ਏਜੰਟ ਅਤੇ ਪ੍ਰਾਈਵੇਟ ਕਰਿੰਦੇ ਨਾਮਜ਼ਦ ਹੋਏ ਸਨ।
ਰੇਡ ਤੋਂ ਇੱਕ ਦੋ ਮਹੀਨੇ ਤੱਕ ਦਫ਼ਤਰ ਵਿੱਚ ਕਰਿੰਦੇ ਅਤੇ ਏਜੰਟ ਨਹੀਂ ਦਿਸੇ ਸਨ ਤੁਸੀਂ ਕਹਾਵਤ ਤਾ ਸੁਣੀ ਹੋਵੇਗੀ ਕਿ
ਕੁੜ ਮੁੜ ਬੋਹੜ ਥੱਲੇ ਆ ਗਈ ਹੈ। ਹੁਣ ਵੀ ਪਹਿਲਾਂ ਤਰਾਂ ਕਈ ਕਰਿੰਦੇ ਸ਼ਰੇਆਮ ਦਫ਼ਤਰ ਵਿੱਚ ਬੈਠ ਕੇ ਬੇਖੌਫ ਹੋ ਕੇ ਸਰਕਾਰੀ ਆਈਡੀਆਂ ਚਲਾ ਰਹੇ ਹਨ। ਅਤੇ ਏਜੰਟਾਂ ਦੀ ਆਓ ਭਗਤ ਕਰ ਰਹੇ ਹਨ। ਅਤੇ ਦੂਜੇ ਪਾਸੇ ਕੁਝ ਪ੍ਰਾਈਵੇਟ ਕਰਿੰਦਿਆਂ ਨਾਲ ਮਿਲ ਕੇ ਕਲਰਕਾਂ ਨੇ ਇੱਕ ਨਵਾਂ ਹੀ ਤਰੀਕਾ ਲੱਭ ਲਿਆ ਹੈ। ਜਿੱਥੇ ਕਿ ਪਹਿਲਾਂ ਸ਼ਰੇਆਮ ਪ੍ਰਾਈਵੇਟ ਕਰਿੰਦੇ ਸਰਕਾਰੀ ਦਫ਼ਤਰ ਵਿੱਚ ਬੈਠ ਕੇ ਆਈਡੀਆ ਚਲਾਉਂਦੇ ਸਨ ਹੁਣ ਉਹ ਆਪਣੇ ਵੱਖ-ਵੱਖ ਟਿਕਾਣਿਆਂ ਤੇ ਬੈਠ ਕੇ ਬੇਖ਼ੌਫ਼ ਹੋ ਕੇ ਆਈਡੀਆ ਚਲਾ ਰਹੇ ਹਨ ਜੇਕਰ ਕਲਰਕਾ ਦੀ ਆਈਡੀ ਦਾ ਆਈਪੀ ਐਡਰੈਸ ਅਤੇ ਪ੍ਰਾਈਵੇਟ ਕਰਿੰਦਿਆਂ ਦੇ ਮੋਬਾਇਲਾਂ ਦੀ ਲੋਕੇਸ਼ਨ ਦੀ ਜਾਂਚ ਕੀਤੀ ਜਾਵੇ ਤਾਂ ਆਪ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਪ੍ਰਾਈਵੇਟ ਕਰਿੰਦਿਆਂ ਵਿੱਚੋਂ ਬਾਹਰ ਬੈਠ ਕੇ ਆਈਡੀਆਂ ਚਲਾ ਰਹੇ ਕਰਿੰਦਿਆਂ ਦਾ ਨਾਮ ਇਸ ਤਰਾਂ ਹੈ।
(1) ਮੋਟਾ ਜਿਹਾ ਪਗੜੀਧਾਰੀ ਜੋ ਕਿ ਬਿੱਟੂ ਦੇ ਨਾਮ ਨਾਲ ਮਸ਼ਹੂਰ ਹੈ। ਜੋ ਕੀ ਦਫਤਰ ਦੇ ਅੰਦਰ ਨਵੀਆਂ ਆਰ. ਸੀ ਵਾਲੇ ਕਮਰੇ ਵਿੱਚ ਬੈਠ ਕੇ ਸਰਕਾਰੀ ਆਈਡੀ ਚਲਾਉਂਦਾ ਸੀ ਜਿਸ ਦੀ ਏਜੰਟਾਂ ਨਾਲ ਵੱਡੇ ਲੈਵਲ ਤੇ ਸੈਟਿੰਗ ਹੈ ਜੋ ਕਿ ਇਹ ਵਿਜੀਲੈਂਸ ਦੀ ਰੇਡ ਤੋਂ ਬਾਅਦ ਦਫ਼ਤਰ ਵਿੱਚ ਨਹੀਂ ਬੈਠੇਆ। ਅਤੇ ਬਾਹਰ ਬੈਠ ਕੇ ਹੀ ਸਰਕਾਰੀ ਆਈ ਡੀ ਚਲਾ ਰਿਹਾ ਹੈ।
(2) ਹਰੀਸ਼ ਦੇ ਨਾਮ ਨਾਲ ਮਸ਼ਹੂਰ ਪ੍ਰਾਈਵੇਟ ਕਰਿੰਦਾ ਜੋ ਪਹਿਲਾ ਦਫਤਰ ਵਿੱਚ ਬੈਠ ਕੇ ਸਰਕਾਰੀ ਆਈਡੀ ਚਲਾਉਂਦਾ ਸੀ ਜਿਸ ਦੀ ਮੀਡੀਆ ਕਰਮੀਆਂ ਨੇ ਪੋਲ ਖੋਲ੍ਹੀ ਸੀ ਅਤੇ ਇਸ ਦੀ ਦੌੜ ਲਗਾਈ ਸੀ ਜਿਸ ਦੀ ਵੀਡੀਓ ਬਹੁਤ ਜਿਆਦਾ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇਹ ਦਫ਼ਤਰ ਵਿੱਚ ਨਹੀਂ ਬੈਠਿਆ ਦੱਸ ਦਈਏ ਕੀ ਇਸ ਦੀ ਵੀ ਏਜੰਟਾਂ ਨਾਲ ਬਹੁਤ ਸੈਟਿੰਗ ਹੈ ਹੁਣ ਦੇਖਣਾ ਹੀ ਹੈ ਕਿ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਜਾਂਦਾ ਹੈ ਪਹਿਲਾਂ ਤਰਾਂ ਹੀ ਇਹਨਾਂ ਦਾ ਲੁੱਟ ਦਾ ਕੰਮ ਚਲਦਾ ਰਹੇਗਾ ਬਾਕੀ ਨਾਮ ਅਗਲੇ ਭਾਗ ਵਿਚ ਦਸਾਂਗੇ।