ਲਕਸ਼ਮੀ ਨਰਾਇਣ ਮੰਦਰ ਨੇੜੇ ਮੋਟਰਸਾਈਕਲ ਲੁੱਟ ਮਾਮਲਾ ਸੁਲਝਿਆ, ਤਿੰਨ ਆਰੋਪੀ ਗ੍ਰਿਫ਼ਤਾਰ

ਨਿਊਜ਼ ਰਿਪੋਰਟ(ਸਤੀਸ਼ ਕਸ਼ਯਪ): ਜਲੰਧਰ ਦੇ ਥਾਣਾ ਭਾਰਗੋ ਕੈਂਪ ਅਧੀਨ ਲਕਸ਼ਮੀ ਨਰਾਇਣ ਮੰਦਰ ਪਾਰਕ ਨੇੜੇ ਮੋਟਰਸਾਈਕਲ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। 27 ਦਸੰਬਰ 2025 ਨੂੰ ਦੁਪਹਿਰ ਕਰੀਬ 12:10 ਵਜੇ ਸ਼ੁਭਮ ਨਾਮਕ ਨੌਜਵਾਨ ਤੋਂ ਦਾਤਰ ਦੀ ਨੋਕ ‘ਤੇ ਮੋਟਰਸਾਈਕਲ ਸਪਲੈਂਡਰ ਲੁੱਟ ਲਈ ਗਈ ਸੀ। ਘਟਨਾ ਤੋਂ ਤੁਰੰਤ ਬਾਅਦ ਲੋਕਾਂ ਦੀ ਮਦਦ ਨਾਲ ਇੱਕ ਆਰੋਪੀ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ ਸੀ।

ਪੁਲਿਸ ਵੱਲੋਂ ਦਰਜ ਮੁਕੱਦਮਾ ਨੰਬਰ 211 (ਮਿਤੀ 27.12.2025) ਤਹਿਤ ASI ਜਰਮਨਜੀਤ ਸਿੰਘ ਦੀ ਅਗਵਾਈ ਵਿੱਚ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਤਿੰਨ ਆਰੋਪੀਆਂ—ਅਨੁਜ ਅਰੋੜਾ, ਗੁਰਪ੍ਰੀਤ ਸਿੰਘ ਅਤੇ ਆਸ਼ੂ ਕੁਮਾਰ ਉਰਫ਼ ਸ਼ਿੰਦਾ—ਨੂੰ ਵੱਖ-ਵੱਖ ਮਿਤੀਆਂ ‘ਤੇ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਨੇ ਆਰੋਪੀਆਂ ਦੀ ਨਿਸ਼ਾਨਦੇਹੀ ‘ਤੇ ਕਈ ਮੋਟਰਸਾਈਕਲਾਂ, ਸਕੂਟਰ ਅਤੇ ਵਾਹਨਾਂ ਦੇ ਪੁਰਜੇ ਵੀ ਬਰਾਮਦ ਕੀਤੇ ਹਨ। ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।



