अंतरराष्ट्रीयई-पेपरराजनीतिराष्ट्रीय
15 ਅਗਸਤ ਮੌਕੇ ਪਿੰਡ ਜੌਹਲਾਂ ਵਿਖੇ ਪਰਮਜੀਤ ਬਾਘਾ ਜੌਹਲ ਦੀ ਅਗਵਾਈ ਹੇਠ ਝੰਡਾ ਲਹਿਰਾਇਆ

ਹਲਕਾ ਆਦਮਪੁਰ ਦੇ ਮੰਡਲ ਪਤਾਰਾ ਅਧੀਨ ਪਿੰਡ ਜੌਹਲਾਂ ਵਿਖੇ ਆਜ਼ਾਦੀ ਦਿਵਸ ਮੌਕੇ 15 ਅਗਸਤ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਹ ਸਮਾਗਮ ਪਰਮਜੀਤ ਬਾਘਾ ਜੌਹਲ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਮੌਕੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦੇਸ਼ ਦੀ ਏਕਤਾ, ਅਖੰਡਤਾ ਤੇ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ ਗਿਆ।

ਸਮਾਗਮ ਵਿੱਚ ਮਨਜੀਤ ਬਾਲੀ, ਪੁਰਸ਼ੋਤਮ ਗੋਗੀ, ਮੰਡਲ ਪ੍ਰਧਾਨ ਜਸਵੀਰ ਕੋਟਲੀ, ਕਿਸਾਨ ਮੋਰਚਾ ਦੇ ਮਨਜੀਤ ਬਿੱਲਾ, ਸੁੱਖਾ ਜੌਹਲ ਸਮੇਤ ਹੋਰ ਸਾਥੀ ਮੌਜੂਦ ਸਨ।

ਇਸ ਮੌਕੇ ਪਰਮਜੀਤ ਬਾਘਾ ਜੌਹਲ ਨੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਦੇਸ਼ ਦੀ ਖੁਸ਼ਹਾਲੀ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ।


