
ਜਲੰਧਰ (NIN NEWS) ਅੱਜ ਲਲਿਤ ਕੁਮਾਰ ਬੱਬੂ ਜੀ ਵਲੋਂ ਪੰਜਾਬ ਸਰਕਾਰ ਨੂੰ ਸਵਾਲ ਪੁੱਛੇ ਗਏ ਕਿ ਪੰਜਾਬ ਸਰਕਾਰ ਵੱਲੋਂ 2 ਅਗਸਤ ਤੋਂ ਪੂਰੇ ਪੰਜਾਬ ਵਿੱਚ ਸਕੂਲਾ ਦੀਆ ਸਾਰੀਆਂ ਕਲਾਸਾਂ ਨੂੰ ਖੋਲਣ ਦੇ ਹੁਕਮ ਦਿੱਤੇ ਗਏ ਹਨ। ਲਲਿਤ ਕੁਮਾਰ ਬੱਬੂ ਵਲੋਂ ਕਿਹਾ ਗਿਆ ਕਿ ਉਹ ਇਸ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਨਿਖੇਤੀ ਕਰਦੇ ਹਨ ਇਹਨਾਂ ਸਕੂਲਾਂ ਵਿਚ ਛੋਟੇ ਛੋਟੇ ਬੱਚੇ ਆਉਂਦੇ ਹਨ ਜੋ ਕਿ ਇਸ ਸਮੇ ਖਤਰੇ ਤੋਂ ਖਾਲੀ ਨਹੀਂ ਹੈ।
ਤੁਹਾਨੂੰ ਪਤਾ ਹੋਵੇਗਾ ਕਿ ਪੁਰੇ ਪੰਜਾਬ ਨੂੰ ਛੱਡ ਪੁਰੀ ਦੁਨੀਆ ਵਿਚ ਕੋਵਿਡ 19 ਦੇ ਚਲਦੇ ਬਹੁਤ ਹੀ ਜਿਆਦਾ ਮੋਤਾਂ ਦਾ ਅੰਕੜਾ ਸਾਹਮਣੇ ਆ ਰਿਹਾ ਸੀ । ਜਿਸ ਨੂੰ ਦੇਖਦੇ ਹੋਏ ਪੂਰੀ ਦੁਨੀਆ ਵਿਚ ਇਕ ਡਰ ਦੀ ਲਹਿਰ ਪੈਦਾ ਹੋਈ ਹੈ। ਮੇ ਲਲਿਤ ਕੁਮਾਰ ਬੱਬੂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਸਕੂਲ ਖੋਲਣ ਦੇ ਆਦੇਸ਼ਾਂ ਤੇ ਇਕ ਵਾਰ ਫਿਰ ਸੋਚਿਆ ਜਾਵੇ । ਤਾਂ ਜੋ ਬੱਚਿਆਂ ਦੇ ਭਵਿੱਖ ਵਿਚ ਕੋਈ ਨੁਕਸਾਨ ਨਾ ਹੋਵੇ।

ਲਲਿਤ ਕੁਮਾਰ ਬੱਬੂ ਜੀ ਵਲੋਂ ਕਾਫੀ ਪੇਰੈਂਟਸ ਐਸੋਸੀਏਸ਼ਨਾ ਨਾਲ ਗੱਲ ਹੋਈ ਜਿਸ ਵਿਚ ਬੱਚਿਆਂ ਦੇ ਮਾਪਿਆਂ ਨੂੰ ਪੁਸ਼ਿਆ ਗਿਆ ਤੇ ਉਹਨਾਂ ਵਲੋਂ ਦਸਿਆ ਗਿਆ ਕਿ ਅਸੀਂ ਆਪਣੇ ਬੱਚੇ ਹਜੇ ਸਕੂਲਾਂ ਵਿਚ ਨਹੀਂ ਭੇਜਾਂਗੇ ਕਿਉਕਿ ਅਜੇ ਕਰੋਣਾ ਮਹਾਮਾਰੀ ਦੀ ਤੀਸਰੀ ਲਹਿਰ ਆਉਣ ਵਾਲੀ ਹੈ ਅਤੇ ਮੈਂ ਲਲਿਤ ਕੁਮਾਰ ਬੱਬੂ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਸਕੂਲ ਖੋਲਣ ਦੇ ਆਦੇਸ਼ਾਂ ਨੂੰ ਇਕ ਵਾਰ ਫਿਰ ਸੋਚਿਆ ਜਾਵੇ।