अंतरराष्ट्रीयअपराधई-पेपरराष्ट्रीय

ਥਾਣਾ ਲੋਹੀਆ ਦੀ ਪੁਲਿਸ ਨੂੰ 04 ਦੋਸ਼ੀਆ ਵਲੋ ਖੋਹ ਕੀਤੇ ਮੋਬਾਇਲ ਫੋਨ ਤੇ ਵਾਰਦਾਤ

ਸਮੇ ਵਰਤੀ ਛੁਰੀ ਤੇ ਮੋਟਰਸਾਈਕਲ ਫੜਨ ਵਿੱਚ ਮਿਲੀ ਕਾਮਯਾਬੀ।

ਜਲੰਧਰ(NIN NEWS): ਸ੍ਰੀ ਨਵੀਨ ਸਿੰਗਲਾ (IPS) ਐਸ.ਐਸ.ਪੀ ਸਾਹਿਬ ਜਲੰਧਰ (ਦਿਹਾਤੀ), ਸ਼ਮਸ਼ੇਰ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸ਼ਮਸ਼ੇਰ ਸਿੰਘ ਗਿੱਲ PPS ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਉਕਤ ਮੁੱਕਦਮਾ ਬਰਬਿਆਨ ਬਾਬੂ ਮਲਿਕ ਪੁੱਤਰ ਮਹਿਬੂਬ ਵਾਸੀ ਕੇਰਾਨਾ ਤਹਿਸੀਲ ਕੈਰਾਨਾ ਜਿਲਾ ਸ਼ਾਮਲੀ ਉੱਤਰ ਪ੍ਰਦੇਸ਼ ਹਾਲ ਵਾਸੀ ਵਾਰਡ ਨੰਬਰ 7 ਲੋਹੀਆ ਖਾਸ ਥਾਣਾ ਲੋਹੀਆ ਜਿਲਾ ਜਲੰਧਰ ਬਰਖਿਲਾਫ ਗੁਰਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਕੁਤਬੀਵਾਲ ਥਾਣਾ ਲੋਹੀਆ ਜਿਲਾ ਜਲੰਧਰ, ਵਿਸ਼ਾਲ
ਪੁੱਤਰ ਜੱਗਾ ਵਾਸੀ ਪਿੰਡ ਕੁਤਬੀਵਾਲ ਥਾਣਾ ਲੋਹੀਆ ਜਿਲਾ ਜਲੰਧਰ, ਅਜੇ ਉਰਫ ਗਾਧੀ ਪੁੱਤਰ ਸੰਤੌਖ ਸਿੰਘ ਵਾਸੀ ਪਿੰਡ ਕੁਤਬੀਵਾਲ ਥਾਣਾ ਲੋਹੀਆ ਜਿਲਾ ਜਲੰਧਰ ਤੇ ਅਰਸ਼ਦੀਪ ਉਰਫ ਅਰਸ਼ ਪੁੱਤਰ ਦੇਵ ਵਾਸੀ ਪਿੰਡ ਕੁਤਬੇਵਾਲ ਥਾਣਾ ਲੋਹੀਆ ਬਾਬਤ ਮਿਤੀ 25.08.2021 ਨੂੰ ਵੀ ਪੋਆਇਟ ਲੋਹੀਆ ਤੋਂ ਪਰਵਾਸੀ ਮਜ਼ਦੂਰ ਨੂੰ ਛੁਰੀ ਦਿਖਾ ਕੇ ਡਰਾ
ਕੇ ਧਮਕਾ ਕੇ ਮੋਬਾਇਲ ਫੋਨ ਖੋਹ ਕਰਨ ਸਬੰਧੀ ਦਰਜ ਰਜਿਸ਼ਟਰ ਹੋਇਆ ਸੀ।ਜਿਸ ASI ਅਵਤਾਰ ਸਿੰਘ ਨੰਬਰ 179 ਨੇ ਸਮੇਤ ਸਾਥੀ ਕਰਮਚਾਰੀਆ ਦੇ ਮੁੱਖਬਰ ਖਾਸ ਦੀ ਇਤਲਾਹ ਤੇ ਮੁੱਕਦਮਾ ਉਕਤ ਦੋ ਦੋਸ਼ੀਆ ਗੁਰਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਵਿਸ਼ਾਲ ਪੁੱਤਰ ਜੱਗਾ,ਅਜੋ ਉਰਫ ਗਾਧੀ ਪੁੱਤਰ ਸੰਤੋਖ ਸਿੰਘ ਅਤੇ ਅਰਸ਼ਦੀਪ ਉਰਫ ਅਰਸ਼ ਪੁੱਤਰ ਦੇਵ ਵਾਸੀਆਨ ਪਿੰਡ ਕੁਤਬੇਵਾਲ ਥਾਣਾ ਲੋਹੀਆ ਨੂੰ ਕਾਬੂ ਕੀਤਾ। ਜਿਹਨਾ ਵਿੱਚੋ ਦੋ ਦੋਸ਼ੀ ਵਿਸ਼ਾਲ ਪੁੱਤਰ ਜੱਗਾ
ਤੇ ਅਰਸ਼ਦੀਪ ਉਰਫ ਅਰਸ਼ ਪੁੱਤਰ ਦੇਵ ਵਾਸੀਆਨ ਪਿੰਡ ਕੁਤਬੀਵਾਲ ਥਾਣਾ ਲੋਹੀਆ ਨਬਾਲਗ ਹੋਣ ਕਰਕੇ ਐਪਰੀਹੈਡ ਕੀਤਾ ਗਿਆ ਤੇ ਬਾਲਗ ਦੋਸ਼ੀਆ ਗੁਰਪ੍ਰੀਤ ਸਿੰਘ ਤੇ ਅਜੇ ਉਰਫ ਗਾਧੀ ਉਕਤ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਸੀ। ਬਾਲਗ ਦੋਸ਼ੀਆ ਨੇ ਖੋਹ ਕਰਨ ਸਮੇਂ ਵਰਤੀ ਛੁਰੀ ਤੇ ਮੋਟਰਸਾਈਕਲ PB-41-A-8653
ਮਾਰਕਾ CD-100 ਰੰਗ ਕਾਲਾ ਤੇ ਖੋਹ ਕੀਤੇ ਮੋਬਾਇਲ ਫੋਨ 0PP0 ਰੰਗ ਕਾਲਾ,ਇੱਕ ਮੋਬਾਇਲ ਮਾਰਕਾ MI ਰੰਗ ਗੋਲਡਨ,ਇੱਕ ਮੋਬਾਇਲ ਮਾਰਕਾ CELLECR ਬਟਨਾ ਵਾਲਾ ਰੰਗ ਗੂੜਾ ਨੀਲਾ, ਇੱਕ ਮੋਬਾਇਲ ਮਾਰਕਾ SHINE ਬਟਨਾ ਵਾਲਾ ਰੰਗ ਕਾਲਾ,ਇੱਕ ਮੋਬਾਇਲ ਮਾਰਕਾ KARBONN ਬਟਨਾ ਵਾਲਾ ਰੰਗ ਚਿੱਟਾ ਤੇ ਇੱਕ ਮੋਬਾਇਲ ਚਾਇਨਾ ਰੰਗ ਕਾਲਾ ਹਰਾ ਬਾਮਦ ਕਰਵਾਏ। ਜਿਹਨਾ ਤੇ ਮੁਕੱਦਮਾ ਨੰਬਰ 95 ਮਿਤੀ 29.08.2021 ਜੁਰਮ 379-B 392,506,411,34IPC ਥਾਣਾ ਲੋਹੀਆ ਜਿਲਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button