
ਕਿ ਇਸ ਨਜਾਇਜ਼ ਕਲੋਨੀ ਨੂੰ ਕੱਟਣ ਵਾਲਿਆਂ ਦੇ ਸਬੰਧ ਹਨ ਵੈਸਟ ਹਲਕੇ ਦੇ ਨਸ਼ਾ ਤਸਕਰਾਂ ਨਾਲ ਵੀ ਹਨ?
ਜਲੰਧਰ(NIN NEWS): ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਕੁਝ ਦਿਨਾਂ ਤੋਂ ਵੈਸਟ ਹਲਕੇ ਦੇ ਗੁਰੂ ਨਾਨਕ ਨਗਰ ਦੀ ਪਲਾਈ ਪਲਾਈ ਬੋਰਡ ਦੀ ਥਾਂ ਤੇ ਆਪ ਪਾਰਟੀ ਦੇ ਨੇਤਾ, ਇੱਕ ਲੱਕੜ ਦਾ ਆਰਾ ਚਲਾਣ ਵਾਲੇ ਵਿਅਕਤੀ,ਇੱਕ ਮਸ਼ਹੂਰ ਸੁਨਿਆਰੇ ਅਤੇ ਮੋਹੱਲੇ ਦੇ ਇਕ ਨੇਤਾ ਵੱਲੋਂ ਮਿਲ ਕੇ ਨਜਾਇਜ਼ ਕਲੋਨੀ ਕੱਟੀ ਗਈ ਹੈ।

ਇਸ ਨਜਾਇਜ਼ ਕਲੋਨੀ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕਈ ਵਾਰ ਨੋਟੀਸ ਦਿਤੇ ਜਾ ਚੁੱਕੇ ਹਨ। ਪਰ ਇਸ ਕਾਲੋਨੀ ਉਪਰ ਨਗਰ ਨਿਗਮ ਅਧਿਕਾਰੀਆਂ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸ ਦਾ ਕਾਰਨ ਆਪ ਪਾਰਟੀ ਦੇ ਨੇਤਾ ਦਾ ਨਗਰ ਨਿਗਮ ਅਧਿਕਾਰੀਆ ਨਾਲ ਸਾਂਝ ਹੋਣਾ ਵੀ ਦੱਸਿਆ ਜਾਂਦਾ ਹੈ।

ਇੰਨਾ ਹੀ ਨਹੀਂ ਇਨ੍ਹਾਂ ਚਲਾਕ ਵਿਅਕਤੀਆਂ ਵੱਲੋਂ 420 ਕੀਤੀ ਜਾ ਰਹੀ ਹੈ, ਇਹਨਾਂ ਸ਼ਾਤਿਰ ਦਿਮਾਗ ਦੇ ਵਿਅਕਤੀਆਂ ਨੇ ਬਿਜਲੀ ਵਿਭਾਗ ਕੋਲੋ ਇੱਕ ਬਿਜਲੀ ਦਾ ਮੀਟਰ ਲਗਾ ਕੇ ਇਕ ਮੀਟਰ ਤੋਂ ਕਈ ਕੋਠੀਆਂ ਨੂੰ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਜੋ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਨਾਲ ਸਿੱਧਾ ਸਿੱਧਾ ਧੋਖਾ ਹੈ।

ਇਨ੍ਹਾਂ ਸ਼ਾਤਰ ਵਿਅਕਤੀਆਂ ਨੇ ਆਪਣਾ ਬਚਾਅ ਕਰਨ ਲਈ ਵੈਸਟ ਹਲਕੇ ਦਾ ਇੱਕ ਤਿਲਕਧਾਰੀ ਨੇਤਾ ਵੀ ਆਪਣੇ ਨਾਲ ਰਲਾਇਆ ਹੋਇਆ ਹੈ ਆਓ ਤੁਹਾਨੂੰ ਦੱਸਦੇ ਹਾਂ ਇਸ ਨੇਤਾ ਅਤੇ ਇਨ੍ਹਾਂ ਸ਼ਾਤਿਰ ਕਲੋਨਾਈਜ਼ਰਾਂ ਦਾ ਆਪਸ ਵਿਚ ਕੀ ਤਾਲਮੇਲ ਹੈ। ਇਹ ਉਹ ਤਿਲਕਧਾਰੀ ਨੇਤਾ ਹੈ ਜੋ ਕਿ ਨਸ਼ਾ ਤਸਕਰ ਦੀ ਸੋਸ਼ਲ ਮੀਡੀਆ ਤੇ ਤਰੀਫ ਕਰਦਾ ਨਹੀਂ ਥੱਕਦਾ।
ਸੂਤਰ ਦੱਸਦੇ ਹਨ ਕਿ ਇਸ ਤਿਲਕਧਾਰੀ ਨੇਤਾ ਉੱਤੇ 302 ਦਾ ਮੁਕੱਦਮਾ ਵੀ ਦਰਜ਼ ਹੈ।ਜਾਣਕਾਰ ਇਹ ਵੀ ਦਸਦੇ ਹਨ ਕਿ ਇਹ ਤਿਲਕਧਾਰੀ ਨੇਤਾ ਲੋਕਾਂ ਨੂੰ ਬਲੈਕਮੇਲ ਕਰ ਆਪਣੇ ਘਰ ਦਾ ਚੂਲਾਂ ਚੋਂਕਾ ਚਲਾਉਂਦਾ ਹੈ ਅਤੇ ਨਸ਼ਾ ਤਸਕਰਾਂ ਅਤੇ ਉਕਤ ਕਲੋਨਾਈਜ਼ਰਾਂ ਨਾਲ ਮਿਲਕੇ ਕਰੋੜਾਂ ਪਤੀ ਬਣਨਾ ਚਾਹੁੰਦਾ ਹੈ।
ਕੀ ਇਸ ਕਲੋਨੀ ਨੂੰ ਕੱਟਣ ਵਾਲੇ ਅਤੇ ਇਸ ਕਲੋਨੀ ਵਿੱਚ ਕੋਠੀਆਂ ਬਣਨ ਵਾਲਿਆਂ ਦੇ ਤਾਰ ਵੈਸਟ ਹਲਕੇ ਦੇ ਨਸ਼ਾ ਤਸਕਰਾਂ ਨਾਲ ਵੀ ਜੁੜੇ ਹੋਏ ਹਨ?