ਸਟਾ ਕਿੰਗ ਪੁਲਿਸ ਤੇ ਭਾਰੂ ਥਾਣੇ ਦੇ ਸਾਹਮਣੇ ਚਲ ਰਿਹਾ ਹੈ ਗੋਰਖਧੰਧਾ


ਲੈ ਵਈ ਮੋਟੁ-ਪਤਲੁ ਨੇ ਤਾਂ ਹੁਣ ਲੋਕਾਂ ਨੂੰ ਲੁੱਟਣ ਲਈ ਬੋਰਡ ਵੀ ਲਗਾ ਦਿੱਤਾ ਹੈ 10 ਰੂ ਦਿਓ ਅਤੇ ਹਜ਼ਾਰ ਰੂ ਲੋ
ਜਲੰਧਰ (NIN NEWS) ਪੰਜਾਬ ਪ੍ਰਦੇਸ਼ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਡਰੱਗਜ਼ ਮਾਫੀਆ ਰੇਤਾ ਮਾਫੀਆ ਦੇ ਖਿਲਾਫ ਵੱਡੇ ਪੱਧਰ ਤੇ ਮਹਿਮ ਛੇੜੀ ਗਈ ਹੈ।ਸਤਾ ਦੇ ਸਰਕੰਸ਼ਨ ਚ ਚਲ ਰਹੀ ਫ਼ਰਜ਼ੀ ਕੰਪਿਊਟਰ ਲਾਟਰੀ ਮਾਫੀਆ ਉੱਪਰ ਚੰਨੀ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਸ਼ੁਰੂ ਕਰਵਾਈ।
ਜਲੰਧਰ ਸ਼ਹਿਰ ਚ ਪੈਂਦੇ ਵਰਕਸ਼ਾਪ ਚੌਂਕ ਦੇ ਨਜ਼ਦੀਕ, ਨਵੀ ਦਾਣਾ ਮੰਡੀ ਦੇ ਲਾਗੇ,ਮਕਸੂਦਾਂ ਚ ਸਟਾ ਕਿੰਗ ਮੋਟੁ-ਪਤਲੁ ਨੇ ਵੱਡੇ ਪੱਧਰ ਤੇ ਫਰਜ਼ੀ ਸੌਫਟਵੇਅਰ ਤਿਆਰ ਕਰਕੇ ਕੰਪਿਊਟਰ ਲਾਟਰੀ ਦਾ ਗੋਰਖਧੰਧਾ ਸ਼ੁਰੂ ਕੀਤਾ ਹੋਇਆ ਹੈ।ਜਿਸਦਾ ਮੋਟਾ ਹਿੱਸਾ ਖਾਖੀ ਚ ਛੁਪੀਆਂ ਕਾਲੀਆ ਭੇਡਾਂ ਅਤੇ ਫ਼ਰਜ਼ੀ ਨਾਂਵਾ ਨਗਾਰਾ ਅਤੇ ਕੁਝ ਕਥਿਕ ਨੇਤਾਵਾਂ ਨੂੰ ਪਹੁੰਚਾਇਆ ਜਾਂ ਰਿਹਾ ਹੈ।ਜਿਨ੍ਹਾਂ ਦੀ ਸ਼ਹਿ ਤੇ ਇਹ ਮੋਟੁ ਪਤਲੁ ਫ਼ਰਜ਼ੀ ਕੰਪਿਊਟਰ ਲਾਟਰੀ ਦਾ ਗੋਰਖਧੰਧਾ ਚਲਾ ਰਹੇ ਹਨ।ਲੱਖਾਂ ਰੂ ਲੋਕਾਂ ਦੀ ਹੱਕ ਦੀ ਕਮਾਈ ਲੁੱਟ ਕੇ ਆਪਣੀਆਂ ਤਿਜੋਰਿਆ ਭਰ ਰਹੇ ਹਨ।ਮੋਟੁ ਪਤਲੁ ਦਾ ਕਈ ਸਿਆਸੀ ਨੇਤਾਵਾਂ ਦੇ ਨਾਲ ਵੀ ਬੈਠਣਾ ਉੱਠਣਾ ਹੈ ਕੁਛ ਦਿਨ ਪਹਿਲਾਂ ਜਲੰਧਰ ਪੁਲਿਸ ਨੇ ਇਨ੍ਹਾਂ ਦੀਆਂ ਦੁਕਾਨਦਾਰੀਆਂ ਬੰਦ ਕਰਵਾ ਦਿਤੀਆਂ ਸਨ।ਪਰ ਇਨ੍ਹਾਂ ਨੇ ਸਿਆਸੀ ਅਪਰੋਚ ਲੜਾ ਕੇ ਫਿਰ ਫ਼ਰਜ਼ੀ ਕੰਪਿਊਟਰ ਲਾਟਰੀ ਦੀਆਂ ਦੁਕਾਨਾਂ ਦਾ ਕਾਰੋਬਾਰ ਸ਼ੁਰੂ ਕਰ ਲਿਆ।ਚੰਨੀ ਸਰਕਾਰ ਦੇ ਦਾਵਿਆਂ ਦੀਆਂ ਤੱਜਿਆ ਉੜਾ ਰਹੇ ਹਨ।ਜਾਣਕਾਰ ਦਸਦੇ ਹਨ ਕਿ ਮੋਟੁ-ਪਤਲੁ ਦੀ ਦੁਕਾਨ ਇੱਕ ਥਾਂਣੇ ਦੇ ਸਾਹਮਣੇ ਹੈ।ਜਿਥੇ ਇਹ ਫ਼ਰਜ਼ੀ ਲਾਟਰੀ ਦਾ ਕਾਰੋਬਾਰ ਚਲਾ ਰਹੇ ਹਨ।ਦੁਕਾਨ ਦੇ ਬਾਹਰ ਇਕ ਬੋਰਡ ਲਗਾ ਹੋਇਆ ਹੈ ਕਿ 10 ਰੂ ਦਿਓ ਤੇ ਹਜ਼ਾਰ ਰੂ ਲਿਓ।