
ਵਿਜੀਲੈਂਸ ਵਿਭਾਗ ਜਲਦ ਕਰੇ ਸਕਦਾ ਹੈ ਇਨ੍ਹਾਂ ਉਤੇ ਵੱਡੀ ਕਾਰਵਾਈ।

ਜਲੰਧਰ (NIN NEWS) ਸ਼ਹਿਰ ਅੰਦਰ ਦੂਸਰੇ ਪ੍ਰਦੇਸ਼ ਤੋਂ ਆਕੇ ਜਲੰਧਰ ਸ਼ਹਿਰ ਚ ਆਪਣੀ ਪਕੜ ਬਣਾਕੇ ਫਰਜ਼ੀ ਕੰਪਿਊਟਰ ਲਾਟਰੀ ਦਾ ਗੋਰਖਧੰਧਾ ਕਰਨ ਵਾਲਾ ਇਕ ਗੁਲੂ,ਮੋਤੀ,ਇੱਕ ਹਲਵਾਈ ਦੇ ਨਾਲ ਮਿਲਕੇ ਕਰੋੜਾ ਰੂ ਦੀ ਬੇਨਾਮੀ ਜਾਇਦਾਤ ਦੜੇ-ਸਟੇ ਦੇ ਧੰਧੇ ਵਿੱਚ ਬਣਾ ਚੁੱਕੇ ਹਨ।ਜਾਣਕਾਰ ਦਸਦੇ ਹਨ ਕਿ ਗੁਲੂ ਨੇ ਮਹਿੰਗੀਆਂ ਗੱਡੀਆਂ ਅਤੇ ਆਲੀਸ਼ਾਨ ਕੋਠੀਆਂ ਦੇ ਨਾਲ ਨਾਲ ਸੁਧਖੋਰ ਦਾ ਵੀ ਕੰਮ ਸ਼ੁਰੂ ਕੀਤਾ ਹੋਇਆ ਹੈ।

ਇਸਦੇ ਨਾਲ ਨਾਲ ਇਹ ਜੁਆ ਖਿਲਾਉਣ ਦਾ ਵੀ ਆਦਿ ਹੈ ਇਸ ਨੇ ਇਕ ਵਿਪਾਰੀ ਕੋਲੋ 10 ਲੱਖ ਰੂ ਜੂਏ ਚ ਜਿਤੇ ਸਨ।ਵਿਪਾਰੀ ਕੋਲੋ 10 ਲੱਖ ਰੂ ਨਹੀਂ ਦਿਤੇ ਗਏ ਤਾਂ ਇਸ ਨੇ ਉਸਦੀ 70 ਲੱਖ ਦੀ ਕੋਠੀ ਤੇ ਕਬਜ਼ਾ ਕਰ ਲਿਆ।ਗੁਲੂ ਨੇ ਸ਼ਹਿਰ ਅੰਦਰ ਇੱਕ ਸੰਗਠਨ ਵੀ ਚਲਾਇਆ ਹੋਇਆ ਹੈ।ਜਿਸ ਦਾ ਰੌਬ ਵੀ ਇਹ ਪ੍ਰਸ਼ਾਸਨ ਤੇ ਚਾੜਦਾ ਰਹਿੰਦਾ ਹੈ।

ਗੁਲੂ ਦਾ ਸ਼ਹਿਰ ਅੰਦਰ ਦੜੇ-ਸਟੇ ਦਾ ਗੋਰਖਧੰਧਾ ਵੱਡੇ ਪੱਧਰ ਤੇ ਚਲ ਰਿਹਾ ਹੈ।ਛੋਟੀਆਂ ਮੋਟੀਆਂ ਵੰਗਾਰਾਂ ਅਕਸਰ ਇਹ ਫਰਜ਼ੀ ਨਾਵਾਨੰਗਰ ਅਤੇ ਕਥਿਕ ਨੇਤਾਵਾਂ ਨੂੰ ਭਰਦਾ ਹੈ ਜੋ ਇਸਦੇ ਨਾਲ ਇਸ ਦੇ ਧੰਧੇ ਨੂੰ ਬਚਾਉਣ ਲਈ ਖੜੇ ਰਹਿੰਦੇ ਹਨ।ਇਸ ਦਾ ਗੋਰਖਧੰਧਾ ਸ਼ਹਿਰ ਅੰਦਰ ਬੀਨਾ ਕਿਸੇ ਰੋਕ ਟੋਕ ਚਲ ਰਿਹਾ ਹੈ।ਪੰਜਾਬ ਸਰਕਾਰ ਨੇ ਕੰਪਿਊਟਰ ਲਾਟਰੀ ਬੰਦ ਕੀਤੀ ਹੋਈ ਹੈ।ਪਰ ਉਸਦੇ ਬਾਬਜੂਦ ਵੀ ਇਸ ਦਾ ਕਾਰੋਬਾਰ ਸ਼ੁਰੂ ਹੈ। ਆਖਿਰ ਕਿ ਹੈ ਇਸ ਪਿੱਛੇ ਰਾਜ਼
