
ਜਲੰਧਰ (NIN NEWS) ਲਾਟਰੀ ਮਾਫੀਆ ਦੀ ਦੁਨੀਆ ਦੇ ਬਾਦਸ਼ਾਹ ਕਮਲ,ਗੁਲੂ,ਮੋਤੀ,ਕਾਲੁ ਨੇ ਕਰੋੜਾ ਰੂ ਦੀ ਬੇਨਾਮੀ ਜਾਇਦਾਤ ਫ਼ਰਜ਼ੀ ਕੰਪਿਊਟਰ ਲਾਟਰੀ ਤੋਂ ਬਣਾ ਲਈ ਹੈ।ਜਾਣਕਾਰ ਦਸਦੇ ਹਨ ਕਿ ਗੁਲੂ ਨੇ ਲੱਧੇਵਾਲੀ ਚ ਲਾਟਰੀ ਖੇਡਾਂ ਕੇ 70 ਮਰਲੇ ਦਾ ਪਲਾਟ ਆਪਣੇ ਨਾਂ ਕਰਵਾ ਲਿਆ।ਇਥੋਂ ਤੱਕ ਕਿ ਗੁਲੂ ਦੇ ਆਲੀਸ਼ਾਨ ਮਹਿਲ ਦਾ ਨੰਬਰ ਵੀ 2 ਹੈ ਅਤੇ ਇਸਦੇ ਕਾਰੋਬਾਰ ਦਾ ਨੰਬਰ ਵੀ 2 ਹੈ।


ਕੰਪਿਊਟਰ ਲਾਟਰੀ ਬੰਦ ਹੋਣ ਦੇ ਬਾਬਜੂਦ ਵੀ ਇਹ ਹਿੱਕ ਠੋਕ ਕੇ ਲਾਟਰੀ ਦਾ ਕਾਰੋਬਾਰ ਕਰ ਰਿਹਾ ਹੈ।ਕੁਛ ਪੁਲਿਸ ਦੀਆਂ ਕਾਲੀਆਂ ਭੇਡਾਂ ਵੀ ਇਸ ਦੇ ਨਾਲ ਮਿਲਿਆ ਹੋਇਆ ਹਨ।ਹਰ ਰੋਜ਼ ਲੱਖਾਂ ਰੂ ਲਾਟਰੀ ਦਾ ਗੋਰਖਧੰਧਾ ਇਹ ਇਕੱਲਾ ਗੁਲੂ ਹੀ ਕਰ ਰਿਹਾ ਹੈ।ਕਮਲ ਦੇ ਨੈਟਵਰਕ ਦਾ ਖੁਲਾਸਾ ਕਲ ਪ੍ਰਮੁੱਖਤਾ ਦੇ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।

