ਲਾਟਰੀ ਮਾਫੀਆ ਦੇ ਕਮਲ ਦੀ ਮਹਿਕ ਨੇ ਉਜਾੜੇ ਕਈ ਗਰੀਬਾਂ ਦੇ ਘਰ..!ਕਦੋ ਹੋਵੇਗੀ ਕਰਵਾਹੀ?

ਜਲੰਧਰ (NIN NEWS): ਸ਼ਹਿਰ ਚ ਫਰਜ਼ੀ ਲਾਟਰੀ ਦਾ ਗੋਰਖਧੰਧਾ ਕਰਨ ਵਾਲੀਆਂ ਦੇ ਹੌਂਸਲੇ ਇਨ੍ਹੇ ਬੁਲੰਦ ਹੋ ਚੁਕੇ ਹਨ ਕਿ ਉਹ ਛੋਟੇ ਪੁਲਿਸ ਅਧਿਕਾਰੀਆਂ ਦੀ ਪਰਵਾਹ ਨਾ ਕਰਦਿਆਂ ਹੋਇਆਂ।ਫਰਜ਼ੀ ਕੰਪਿਊਟਰ ਲਾਟਰੀ ਦਾ ਗੋਰਖਧੰਧਾ ਬੇਧੜਕ ਕਰ ਰਹੇ ਹਨ।

ਸ਼ਹਿਰ ਅੰਦਰ ਸਟਾ ਕਿੰਗ “ਕਮਲ” ਦਾ ਫੁੱਲ ਖਿੜਿਆ ਹੋਇਆ ਹੈ ਜਿਸਦੀ ਮਹਿਕ ਖਾਖੀ ਚ ਛੁਪੀਆਂ ਕਾਲੀਆ ਭੇਡਾਂ ਨੂੰ ਹਰ ਹਫਤੇ ਪਹੁੰਚ ਜਾਂਦੀ ਹੈ।ਗਲ ਇਥੇ ਨਹੀਂ ਮੁਕਦੀ ਕਈ ਚਿਟੇ ਸੂਟ ਵਾਲੇ ਕਥਿਕ ਨੇਤਾ ਅਤੇ ਫਰਜ਼ੀ ਨਾਂਵਾ ਨੰਗਾਰ ਕਮਲ ਦੀ ਖੁਸ਼ਬੂ ਲੈਣ ਲਈ ਉਸਦੇ ਦਰਬਾਰ ਪਹੁੰਚਦੇ ਹਨ।ਜਿਸਦੀਆਂ ਪ੍ਰਮੁੱਖਤਾ ਦੇ ਨਾਲ ਖ਼ਬਰਾਂ ਨਿਊਜ਼ ਇੰਡੀਆ ਨਾਉ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।


ਉਸਦੇ ਬਾਬਜੂਦ ਵੀ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੌ ਰਿਹਾ ਹੈ।ਏਥੋਂ ਤਕ ਕਿ ਖੁਫੀਆ ਵਿਭਾਗ ਵੀ ਲਾਟਰੀ ਮਾਫੀਆ ਅਗੇ ਫੇਲ ਨਜ਼ਰ ਆ ਰਿਹਾ ਹੈ।ਕਮਲ ਦੀ ਮਹਿਕ ਪੂਰੀ ਤਰਾਂ ਦੇ ਨਾਲ ਫੈਲੀ ਹੋਈ ਹੈ।ਕਮਲ ਦੇ ਦਰਬਾਰ ਚ ਹੀ ਹਰ ਰੋਜ਼ ਲੱਖਾਂ ਰੂ ਲਾਟਰੀ ਦੇ ਧੰਧੇ ਤੋਂ ਦਰਬਾਰ ਚ ਇਕੱਠੇ ਹੁੰਦੇ ਹਨ।
