Uncategorizedअंतरराष्ट्रीयई-पेपरचुनावराजनीतिराष्ट्रीय
ਐਮ. ਐਲ.ਏ. ਵੱਲੋਂ ਮਾਫ਼ੀ ਮੰਗਣ ਕਰਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਆਪਣਾ ਐਕਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ।

ਜਲੰਧਰ(NIN NEWS):ਪਿਛਲੇ ਦਿਨੀਂ ਜਲੰਧਰ ਵੈਸਟ ਦੇ ਐਮ.ਐਲ.ਏ. ਅਤੇ ਡੀ.ਸੀ. ਦਫ਼ਤਰ ਜਲੰਧਰ ਦੇ ਕਰਮਚਾਰੀਆਂ ਦਾ ਵਾਦ-ਵਿਵਾਦ ਹੋਇਆ ਸੀ, ਉਸ ਸੰਬੰਧੀ ਐਮ. ਐਲ.ਏ. ਵੱਲੋਂ ਮਾਫ਼ੀ ਮੰਗਣ ਕਰਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਆਪਣਾ ਐਕਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ।


ਜਿਸ ਦੇ ਮੱਦੇਨਜ਼ਰ ਜੁਆਇੰਟ ਐਕਸ਼ਨ ਕਮੇਟੀ ਜਲੰਧਰ ਵੱਲੋਂ ਪੁਤਲਾ ਫੂਕਣ ਦਾ ਦਿੱਤਾ ਗਿਆ ਐਕਸ਼ਨ ਵਾਪਿਸ ਲਿਆ ਗਿਆ ਹੈ।
ਐਮ.ਐਲ.ਏ. ਸਾਹਿਬਾਨ ਨੂੰ ਬੇਨਤੀ ਹੈ ਕਿ ਭਾਰਤੀ ਸੰਵਿਧਾਨ ਦੁਆਰਾ ਮਿਲੇ ਗਏ ਹੱਕਾਂ ਦੀ ਵਰਤੋਂ ਕਰੋ ਅਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਸਰਕਾਰੀ ਦਫਤਰਾਂ ਵਿੱਚ ਅਜਿਹੀ ਬੇਲੋੜੀ ਦਖ਼ਲਅੰਦਾਜ਼ੀ ਬੰਦ ਕਰਵਾਈ ਜਾਵੇ।

