ਸਾਡਾ ਚਲਦਾ ਏ ਧੱਕਾ ਅਸੀਂ ਤਾਂ ਕਰਦੇ….!
ਉਂਝ ਤਾਂ ਆਰਟੀਏ ਦਫਤਰ ਸਦਾ ਹੀ ਸੁਰਖੀਆਂ ਵਿਚ ਰਹਿੰਦਾ ਹੈ ਜਿੱਥੇ ਆਮ ਜਨਤਾ ਨੂੰ ਅਕਸਰ ਹੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਕੀ ਇਹ ਇਕ ਪ੍ਰਾਈਵੇਟ ਕੰਪਨੀ ਦਾ ਕਰਮਚਾਰੀ ਜਿਸ ਦੀ ਡਿਊਟੀ ਡਰਾਈਵਿੰਗ ਟੈਸਟ ਟਰੈਕ ਤੇ ਬਤੌਰ ਸੁਪਰਵਾਇਜ਼ਰ ਲੱਗੀ ਹੈ ਪਰ ਉਹ ਆਪਣੀ ਪਹੁੰਚ ਦੇ ਚੱਲਦਿਆਂ ਪਿਛਲੇ ਚਾਰ ਮਹੀਨਿਆਂ ਤੋਂ ਆਰਟੀਏ ਦਫਤਰ ਵਿਖੇ ਹੀ ਬੈਠ ਰਿਹਾ ਹੈ ਜਿੱਥੇ ਅਕਸਰ ਹੀ ਉਸ ਦੇ ਕੋਲ ਏਜੰਟਾਂ ਨੂੰ ਦੇਖਿਆ ਜਾਂਦਾ ਹੈ।
ਜਦੋਂ ਸਾਡੀ ਟੀਮ ਨੇ ਉਸਦੀ ਏਜੰਟਾਂ ਨਾਲ ਫੋਟੋ ਖਿੱਚੀ ਤਾਂ ਉਸ ਨੇ ਆਪਣੇ ਚਿਹਰੇ ਸਾਹਮਣੇ ਪਾਈ ਹੋਈ ਟੋਪੀ ਨਾਲ ਆਪਣਾ ਚਿਹਰਾ ਢੱਕ ਲਿਆ ਇਸ ਦਾ ਦਫਤਰ ਵਿੱਚ ਏਜੰਟਾ ਦੀ ਨਿਗਾਹ ਵਿੱਚ ਬਹੁਤ ਵਡਾ ਹੈ ਚਿਹਰਾ ਹੈ ਹੋਵੇ ਵੀ ਕਿਉਂ ਨਾ ਜਿਹਨਾਂ ਦੇ ਕੰਮ ਪਿਛਲੇ ਲੰਬੇ ਸਮੇਂ ਤੋਂ ਰੁਕੇ ਸਨ ਉਹਨਾਂ ਨੇ ਆਪਣੇ ਰੁੱਕੇ ਹੋਏ ਕੰਮ ਕਰਵਾਏ ਹਨ ਅਕਸਰ ਹੀ ਇਸ ਕੋਲ਼ ਵੱਡੇ ਏਜੰਟਾਂ ਨੂੰ ਵੇਖਿਆ ਜਾਂਦਾ ਹੈ।
ਪ੍ਰਸ਼ਾਸ਼ਨ ਤੇ ਸਵਾਲੀਆ ਨਿਸ਼ਾਨ ਉਠਦਾ ਹੈ ਜੇਕਰ ਇਸ ਦੀ ਡਿਊਟੀ ਟਰੈਕ ਤੇ ਹੈ ਤਾਂ ਇਹ ਆਰਟੀਓ ਦਫਤਰ ਵਿਖੇ ਕੀ ਕਰਦਾ ਹੈ ਜਿਥੇ ਬਕਾਇਦਾ ਇਸ ਨੂੰ ਕਮਰਾ ਨੰਬਰ 109 ਵਿਖੇ AC ਲਗਾ ਕੇ ਦਿੱਤਾ ਗਿਆ ਹੈ।
ਹੁਣ ਦੇਖਣਾ ਇਹ ਹੈ ਕਿ ਇਹ ਆਪਣੀ ਡਿਊਟੀ ਟਰੈਕ ਤੇ ਕਰਦਾ ਹੈ ਜਾਂ ਆਪਣੀ ਪਹੁੰਚ ਦਾ ਇਸਤੇਮਾਲ ਕਰਕੇ ਆਰਟੀਏ ਦਫਤਰ ਵਿੱਚ ਹੀ ਬੈਠੇਗਾ।