अंतरराष्ट्रीयई-पेपरराष्ट्रीय
ਐਨ.ਆਰ.ਆਈ. ਭਰਾਵਾਂ ਨਾਲ ਮਿਲ ਕੇ ਮਾਂ ਬੋਲੀ ਨੂੰ ਜਿਉਂਦਾ ਰੱਖੀਏ

ਜਲੰਧਰ(ਜਸਪਾਲ ਸਿੰਘ)ਆਵਾਜ਼ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਸਹਿਯੋਗ ਨਾਲ ਵਿਦੇਸ਼ਾਂ ਵਿਚ ਰਹਿ ਕੇ ਵੀ ਮਾਂ ਬੋਲੀ ਪੰਜਾਬੀ ਨੂੰ ਸੰਭਾਲ ਕੇ ਰੱਖਣ ਵਾਲੇ ਐਨ.ਆਰ.ਆਈ. ਭਰਾਵਾਂ ਦੇ ਯੋਗਦਾਨ ਨਾਲ ਮਾਂ ਬੋਲੀ ਪੰਜਾਬੀ ਦੇ ਪਾਸਾਰ ਲਈ8ਵਾਂ ਸਲਾਨਾ ਸਮਾਗਮ ਕੁੱਝ ਪਲ ਮਾਂ ਬੋਲੀ ਦੇ ਨਾਂਅ 27 ਫਰਵਰੀ, 2026 ਦਿਨ ਸ਼ੁੱਕਰਵਾਰ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਦੁਪਹਿਰ 11.00 ਤੋਂ 2.00 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

ਇਸ ਸਮਾਗਮ ਵਿਚ ਮਾਂ ਬੋਲੀ ਪੰਜਾਬ ਦੇ ਪ੍ਰਚਾਰ-ਪ੍ਰਸਾਰ ਲਈ ਵਿਚਾਰਾਂ ਅਤੇ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ।ਆਪ ਜੀ ਨੇ ਇਸ ਸਮਾਗਮ ਵਿਚ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਨੂੰ ਵਧਾਉਣਾ ਹੈ ਜੀ ਕੁਲਵਿੰਦਰ ਸਿੰਘ,ਫਰਾਂਸ,ਸੁਮਿਤ ਦੁੱਗਲ (ਮੁੱਖ ਪ੍ਰਬੰਧਕ)ਸੰਪਰਕ – +91 98761-85840



