Breaking Newsअपराध

LOOKS UNISEX ਸੈਲੂਨ, ਚੁਨ ਮੁਨ ਮਾਲ, ਮਾਡਲ ਟਾਊਨ, ਜਲੰਧਰ ਵਿਖੇ ਗੋਲੀ ਚੱਲਣ ਦੀ ਘਟਨਾ ਸਬੰਧੀ ਚੱਲ ਰਹੀ ਗਲਤ ਖਬਰ ਅਤੇ ਵਾਇਰਲ ਹੋ ਰਹੀ ਵੀਡੀਓ ਬਾਰੇ: ACP Model Town, Jalandhar।

LOOKS UNISEX ਸੈਲੂਨ, ਚੁਨ ਮੁਨ ਮਾਲ, ਮਾਡਲ ਟਾਊਨ, ਜਲੰਧਰ ਵਿਖੇ ਗੋਲੀ ਚੱਲਣ ਦੀ ਘਟਨਾ ਸਬੰਧੀ ਚੱਲ ਰਹੀ ਗਲਤ ਖਬਰ ਅਤੇ ਵਾਇਰਲ ਹੋ ਰਹੀ ਵੀਡੀਓ ਬਾਰੇ: ACP Model Town, Jalandhar।

ਜਲੰਧਰ(ਰਵੀ ਕੁਮਾਰ): ਥਾਣਾ ਡਵੀਜ਼ਨ ਨੰਬਰ 6 ਮਾਡਲ ਟਾਊਨ ਜਲੰਧਰ ਦੇ ਏਰੀਏ ਵਿੱਚ ਸਥਿਤ ਇੱਕ LOOKS UNISEX ਸੈਲੂਨ ਦੀ ਵਾਇਰਲ ਹੋ ਰਹੀ ਵੀਡੀਓ ਸਬੰਧੀ ਜਾਣਕਾਰੀ ਅਨੁਸਾਰ, ਸੈਲੂਨ ਦੀ ਬਿਲਡਿੰਗ ਵਿੱਚ ਵੈਲੇਟ ਪਾਰਕਿੰਗ ’ਤੇ ਕੰਮ ਕਰ ਰਹੇ ਇਕ ਵਿਅਕਤੀ ਰਾਮ ਸਰੂਪ ਪੁੱਤਰ ਸਰਵਣ ਦਾਸ, ਵਾਸੀ ਲੰਬੜਾ ਅਵਾਦੀ, ਜਲੰਧਰ ਉਮਰ 62 ਸਾਲ ,ਦੀ ਪਾਸ ਸ਼ਰਾਬ ਦੇ ਅਹਾਤੇ ਵਿੱਚ ਆਏ ਕੁਝ ਵਿਅਕਤੀਆਂ ਨਾਲ ਪਾਰਕਿੰਗ ਨੂੰ ਲੈ ਕੇ ਬਹਿਸ ਹੋ ਗਈ।

ਬਹਿਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਝਗੜਾ ਹੋਣ ਕਾਰਨ ਰਾਮ ਸਰੂਪ ਦੇ ਕੁਝ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਐੱਮ.ਐੱਲ.ਆਰ. (MLR) ਕਰਵਾਈ ਗਈ। ਇਸ ਸਮੇਂ ਉਹ ਵਿਅਕਤੀ ਜੌਹਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਹੈ।

ਮਾਮਲੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ 6 ਮਾਡਲ ਟਾਊਨ ਜਲੰਧਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਦਾ ਬਿਆਨ ਦਰਜ ਕਰਨ ਲਈ ਜੌਹਲ ਹਸਪਤਾਲ ਪਹੁੰਚ ਕੀਤੀ ਗਈ।

ਹਸਪਤਾਲ ਦੇ ਡਾਕਟਰ ਵੱਲੋਂ ਰਾਮ ਸਰੂਪ ਨੂੰ ਬਿਆਨ ਦੇਣ ਲਈ ਅਨਫਿਟ ਘੋਸ਼ਿਤ ਕੀਤਾ ਗਿਆ ਹੈ। ਉਸ ਦੇ ਇਲਾਜ ਤੋਂ ਬਾਅਦ ਜਦੋਂ ਡਾਕਟਰ ਵੱਲੋਂ ਉਸ ਨੂੰ ਬਿਆਨ ਦੇਣ ਲਈ ਫਿਟ ਘੋਸ਼ਿਤ ਕੀਤਾ ਜਾਵੇਗਾ, ਤਾਂ ਉਸ ਦੇ ਬਿਆਨ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਮੌਕੇ ’ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਕੀਤੀ ਗਈ, ਜਿੱਥੇ ਗੋਲੀ ਚੱਲਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਮੌਕੇ ਦੀ ਜਾਂਚ ਅਤੇ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਇਹ ਖ਼ਬਰ ਗਲਤ/ਫ਼ਰਜ਼ੀ ਪਾਈ ਗਈ ਹੈ।

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button