
ਜਲੰਧਰ(NIN NEWS): ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ,ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ 2040 ਨਸ਼ੀਲੀਆ ਗੋਲੀਆ ਅਤੇ 1000 ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਜੇ ਗਾਂਧੀ ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 08.05.2022 ਨੂੰ ਪਿੰਡ ਧੋਗੜੀ ਵਿਖੇ ਅਸ਼ਵਨੀ ਕੁਮਾਰ ਉਰਫ ਸਨੀ ਪੁੱਤਰ ਹਰਬੰਸ ਲਾਲ ਵਾਸੀ ਧੋਗੜੀ ਥਾਣਾ ਆਦਮਪੁਰ ਪਾਸੇ 2040 ਨਸ਼ੀਲੀਆ ਗੋਲੀਆ ਅਤੇ 17000/- ਰੁਪਏ ਡਰੱਗ ਮਨੀ ਬਾਮਦ ਕੀਤੀ।
ਜਿਸ ਤੇ ਐਸ.ਆਈ. ਬਿਸਮਨ ਸਿੰਘ ਇੰਨਚਾਰਜ ਚੌਕੀ ਜੰਡੂ ਸਿੰਘਾ ਵਲੋ ਮੁ:ਨੇ 64 ਮਿਤੀ 08.05.2022 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਅਸ਼ਵਨੀ ਕੁਮਾਰ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਬਾਮਦਗੀ:-
1) 2040 ਨਸ਼ੀਲੀਆ ਗੋਲੀਆ ਮਾਰਕਾ NRx Tramadol Hydrochloride tablet UPS 100 mg clhelciol 100 SR ਅਤੇ 17000/- ਡਰੱਗ ਮਨੀ।