ਕਰਤਾਰਪੁਰ ਦੇ ਫਰਨੀਚਰ ਕਾਰੋਬਾਰੀ ਚ ਜੀਐੱਸਟੀ ਦੇ ਅਧਿਕਾਰੀਆ ਦੀ ਦਸਤਕ

ਮੋਬਾਇਲ ਡਾਟਾ ਅਤੇ ਰਿਕਾਰਡ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ।
ਕਰਤਾਰਪੁਰ (ਰਾਕੇਸ਼ ਕੁਮਾਰ ) ਸੂਬਾ ਸਰਕਾਰ ਵੱਲੋਂ ਜੀਐਸਟੀ ਦੀ ਚੋਰੀ ਰੋਕ ਕੇ ਮਾਲੀਆ ਵਧਾਉਣ ਲਈ ਅੱਜ ਕਰਤਾਰਪੁਰ ਦੇ ਫਰਨੀਚਰ ਕਾਰੋਬਾਰੀ ਦੀਆਂ ਦੋ ਫਰਮਾਂ ਤੇ ਦਸਤਕ ਦੇ ਦਿੱਤੀ ਹੈ। ਜੀਐੱਸਟੀ ਦੇ ਅਧਿਕਾਰੀਆਂ ਨੇ ਸ਼ੋਅਰੂਮ ਦੇ ਮਾਲਕ ਦਾ ਮੋਬਾਇਲ ਡਾਟਾ ਅਤੇ ਜਾਂਚ ਲਈ ਰਿਕਾਰਡ ਕਬਜ਼ੇ ਵਿਚ ਲੈ ਲਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਈਟੀਉ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਫਰਨੀਚਰ ਉਪਰ ਅਠਾਰਾਂ ਫ਼ੀਸਦੀ ਜੀਐਸਟੀ ਲਗਾਇਆ ਹੋਇਆ ਹੈ। ਇਸੇ ਕਾਰਨ ਕਈ ਵਪਾਰੀ ਬਿਨਾਂ ਬਿੱਲ ਤੋਂ ਆਪਣਾ ਸਾਮਾਨ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੀਐਸਟੀ ਦੀ ਚੋਰੀ ਰੋਕਣ ਲਈ ਤੇਈ ਵਪਾਰਕ ਅਦਾਰਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕਰਤਾਰਪੁਰ ਪਹੁੰਚੇ ਜੀਐੱਸਟੀ ਦੇ ਅਧਿਕਾਰੀਆਂ ਨੇ ਫਰਨੀਚਰ ਕਾਰੋਬਾਰੀ ਦੇ ਦੋ ਸ਼ੋਅਰੂਮਾਂ ਵਿੱਚ ਪਏ ਕੱਚੇ ਅਤੇ ਤਿਆਰ ਸਾਮਾਨ ਦੀ ਜਾਂਚ ਪੜਤਾਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਿਕਾਰਡ ਦੀ ਜਾਂਚ ਅਤੇ ਆਪਣਾ ਪੱਖ ਰੱਖਣ ਲਈ ਫਰਨੀਚਰ ਕਾਰੋਬਾਰੀ ਨੂੰ ਮੁੱਖ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਮੌਕੇ ਜੀਐੱਸਟੀ ਦੇ ਅਧਿਕਾਰੀ ਸ਼ੈਲੇਂਦਰ ਸਿੰਘ ਪਵਨ ਕੁਮਾਰ ਧਰਮਿੰਦਰ ਸਿੰਘ ਸਿਮਰਪ੍ਰੀਤ ਸਿੰਘ ਅਤੇ ਸਿਮਰਜੀਤ ਸਿੰਘ ਇੰਦਰਬੀਰ ਸਿੰਘ ਸ਼ਿਵਦਿਆਲ ਟੀਮ ਵਿੱਚ ਮੌਜੂਦ ਸਨ ਇਸ ਸੰਬੰਧੀ ਪੰਜਾਬ ਫਰਨੀਚਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਜੀਐੱਸਟੀ ਵਿਭਾਗ ਦੇ ਅਧਿਕਾਰੀ ਰੁਟੀਨ ਚੈਕਿੰਗ ਕਰ ਰਹੇ ਹਨ।