ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਮਨਾਇਆ 182ਵਾਂ ਵਰਲਡ ਫੋਟੋਗ੍ਰਾਫੀ ਡੇ

ਜਲੰਧਰ (NIN NEWS,ਰਮੇਸ਼ ਗਾਬਾ): ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਆਪਣੇ ਦਫਤਰ 537 ਨਿਊ ਜਵਾਹਰ ਵਿਖੇ 182ਵਾਂ ਵਰਲਡ ਫੋਟੋਗ੍ਰਾਫੀ ਡੇ ਅੱਜ ਕੇਕ ਕਟ ਕੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਇੰਮਪਿਰੀਅਲ ਫੋਟੋ ਬੁੱਕ ਐਲਬਮ ਵੱਲੋਂ ਵਿਸ਼ੇਸ਼ ਰੇਟਾਂ ਤੇ ਨਵੀਂਆਂ ਆਈਆਂ ਐਲਬਮ ਦਾ ਸਟਾਲ ਲਗਾਇਆ ਗਿਆ, ਅਤੇ ਵਿਸ਼ੇਸ਼ ਸ਼ੂਟਾਂ ਤੇ ਡੈਮੋ ਐਲਬਮਾਂ ਦਿਖਾਈਆਂ ਗਈਆਂ।
ਇਸ ਮੌਕੇ ਇੰਮਪਿਰੀਅਲ ਫੋਟੋ ਬੁੱਕ ਐਲਬਮ ਜਲੰਧਰ ਦੇ ਇੰਚਾਰਜ ਰਵੀ ਸ਼ਰਮਾ ਅਤੇ ਅਨੂਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਂਬਰਸ਼ਿਪ ਦੇ ਸਰਟੀਫਿਕੇਟ ਵੀ ਜਾਰੀ ਕੀਤੇ ਗਏ। ਇਸ ਮੌਕੇ ਐਸੋਸੀਏਸ਼ਨ ਪ੍ਰਧਾਨ ਰਮੇਸ਼ ਗਾਬਾ ਨੇ ਵਰਲਡ ਫੋਟੋਗ੍ਰਾਫੀ ਡੇ ਤੇ ਸਾਰੇ ਫੋਟਾਗ੍ਰਾਫ਼ਰ ਭਰਾਵਾਂ ਨੂੰ ਵਧਾਈਆਂ ਦਿਤੀਆਂ ਅਤੇ ਓਹਨਾ ਨੇ ਕਿਹਾ ਕਿ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕੀ ਸਾਡੇ ਸਾਰੇ ਫੋਟੋਗ੍ਰਾਫਰ ਭਰਾਵਾਂ ਦਾ ਕੰਮ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ।

ਓਹਨਾ ਕਿਹਾ ਕਿ ਵਰਲਡ ਫੋਟੋਗ੍ਰਾਫੀ ਮਨਾਉਣ ਦੀ ਸ਼ੁਰੂਆਤ 19 ਅਗਸਤ 1839 ਚ ਫਰਾਂਸ ਵਿਚ ਹੋਈ ਸੀ ਇਸ ਤੋਂ ਬਾਅਦ ਹਰ ਸਾਲ 19 ਅਗਸਤ ਨੂੰ ਵਰਲਡ ਫੋਟੋਗ੍ਰਾਫੀ ਡੇ ਮਨਾਇਆ ਜਾਂਦਾ ਹੈ। ਅੱਜ ਭਾਵੇਂ ਸੈਲਫੀ ਲੈਣਾ ਆਮ ਗੱਲ ਹੈ ਪਰ ਕਿ ਤੁਸੀ ਜਾਣਦੇ ਹੋ ਕਿ ਦੁਨੀਆਂ ਦੀ ਸਭ ਤੋਂ ਪਹਿਲਾ ਸੈਲਫੀ ਕਦੋ ਲਈ ਗਈ ਸੀ ? ਅੱਜ ਤੋਂ 182 ਸਾਲ ਪਹਿਲਾ ਯਾਨੀਕਿ 1839
ਚ ਅਮਰੀਕਾ ਦੇ ਰਾਬਰਟ ਕਾਰਨੇਲੀਅਸ ਨੇ ਦੁਨੀਆਂ ਦੀ ਪਹਿਲੀ ਸੈਲਫੀ ਕਲਿਕ ਕੀਤੀ ਸੀ ਪਰ ਸੈਲਫੀ ਕੀ ਹੁੰਦੀ ਹੈ ਕੋਈ ਨਹੀਂ ਜਾਣਦਾ ਸੀ। ਰਾਬਰਟ ਕਾਰਨੇਲੀਅਸ ਦੀ ਉਹ ਤਸਵੀਰ ਅੱਜ ਵੀ ਯੂਨਾਇਟੇਡ ਸਟੇਟ ਲਾਇਬ੍ਰੇਰੀ ਆਫ ਕਾਂਗਰਸ ਪ੍ਰਿੰਟ ਵਿਚ ਸੰਭਾਲ ਕੇ ਰੱਖੀ ਹੋਈ ਹੈ।
ਇਸ ਮੌਕੇ ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਜਰਨੈਲ ਸੈਕਟਰੀ ਰਮੇਸ਼ ਹੈਪੀ ਨੇ ਆਏ ਹੋਏ ਫੋਟੋਗ੍ਰਾਫਰਾਂ ਦਾ ਸਵਾਗਤ ਕੀਤਾ ਅਤੇ ਵਧਾਈਆਂ ਦਿਤੀਆਂ । ਇਸ ਮੌਕੇ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਪ੍ਰਧਾਨ ਜਗਜੀਤ ਸਿੰਘ ਡੋਗਰਾ, ਸੀਨੀਅਰ ਵਾਇਸ ਪ੍ਰਧਾਨ ਸ਼ੈਲੀ ਐਲਬਰਟ ਅਤੇ ਪੀ ਆਰ ਓ ਨਿਤਿਨ ਕੌੜਾ, ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਗਾਬਾ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਜਨਰਲ ਸਕੱਤਰ ਰਮੇਸ਼ ਹੈਪੀ, ਸੁਰਿੰਦਰ ਬੇਰੀ, ਸਬਕਾ ਪ੍ਰਧਾਨ ਰਾਜੇਸ਼ ਥਾਪਾ, ਸੁਰਿੰਦਰ ਵਰਮਾ, ਬਲਦੇਵ ਕਿਸ਼ਨ, ਸੰਦੀਪ ਕੁਮਾਰ, ਇੰਦਰਜੀਤ ਸੇਠੀ, ਕਮਲ ਗੰਭੀਰ, ਸੁਰਿੰਦਰ ਕੁਮਾਰ, ਸੁਭਾਸ਼ ਚੰਦਰ, ਸੁਨੀਲ ਢੀਂਗਰਾ, ਬਲਰਾਜ ਸਿੰਘ, ਉਦੈ ਕੁਮਾਰ, ਕਮਲਜੀਤ ਪਵਾਰ, ਯੋਗਰਾਜ, ਸੁਖਵਿੰਦਰ ਸਿੰਘ, ਓਮਕਾਰ ਸਾਹਿਲ, ਹੈਪੀ, ਪਰਮਜੀਤ, ਰਾਜੇਸ਼ ਸ਼ਰਮਾ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।