ਨਿਯਮਾਂ ਨੂੰ ਛੀਕੇ ਤੇ ਟੰਗ ਕੇ ਬਣਾਈ ਜਾ ਰਹੀ ਕੈਨਾਲ ਰੋਡ ਦੇ ਚੋਂਕ ਚ’ ਨਾਜਾਇਜ ਬਿਲਡਿੰਗ।

ਜਲੰਧਰ(NIN NEWS): ਵੈਸੇ ਤਾਂ ਸਾਰੇ ਸ਼ਹਿਰ ਨਾਜਾਇਜ ਬਿਲਡਿੰਗ ਦੀ ਭਰਮਾਰ ਹੈ , ਜੋ ਕਿ ਕਿਥੇ ਨਾ ਕਿਥੇ ਨਗਰ ਨਿਗਮ ਅਧਿਕਾਰੀਆਂ ਦੀ ਸ਼ਹਿ ਤੇ ਬਣਾਇਆ ਜਾ ਰਹੀ ਹਨ। ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ਕਿ ਕੈਨਾਲ ਰੋਡ ਤੇ ਵੇਖਣ ਨੂੰ ਮਿਲਦਾ ਹੈ, ਕੈਨਾਲ ਰੋਡ ਤੇ ਚੁਰਸਤੇ ਵਿੱਚ ਇਕ ਨਾਜਾਇਜ ਕਮਰਸ਼ੀਅਲ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ।

ਤੁਹਾਨੂੰ ਦਾਸ ਦਈਏ ਕਿ ਕੁਝ ਦਿਨ ਪਹਿਲੇ ਨਗਰ ਨਿਗਮ ਅਧਿਆਕਰੀ ਵਲੋਂ ਇਸ ਨਾਜਾਇਜ ਬਿਲਡਿੰਗ ਉਪਰ ਕਾਰਵਾਹੀ ਕਰਦੇ ਹੋਏ ਇਸ ਨੂੰ ਡੇਮੋਲਿਸ਼ ਕਰ ਦਿਤਾ ਗਿਆ ਸੀ, ਪਰ ਨਗਰ ਨਿਗਮ ਦੀ ਡੇਮੋਲਿਸ਼ ਦੀ ਕਾਰਵਾਹੀ ਤੋਂ ਕੁਝ ਦਿਨਾਂ ਬਾਅਦ ਇਸ ਬਿਲਡਿੰਗ ਦੇ ਮਾਲਕ ਵਲੋਂ ਬਿਲਡਿੰਗ ਨੂੰ ਬਨਾਣ ਦਾ ਕੰਮ ਦੋਬਾਰਾ ਸ਼ੁਰੂ ਕਰ ਦਿਤਾ ਗਿਆ। ਇਸ ਤੋਂ ਬਾਦ ਅੱਜ ਤੱਕ ਨਗਰ ਨਿਗਮ ਅਧਿਕਾਰੀਆਂ ਨੇ ਇਸ ਬਣ ਰਹੀ ਨਾਜਾਇਜ ਬਿਲਡਿੰਗ ਤੋਂ ਆਪਣੀ ਨਜ਼ਰ ਤੋਂ ਏਵੀ ਹਟਾ ਲਈ ਜਿਵੇ ਦੁੱਧ ਚੋਂ ਮੱਖੀ ਕੱਢ ਕੇ ਛੱਡ ਦਿੱਤੀ ਹੋਵੇ ।

ਤੁਹਾਨੂੰ ਦਾਸ ਦਈਏ ਕਿ ਇਹ ਬਿਲਡਿੰਗ ਨਗਰ ਨਿਗਮ ਦੇ ਬਿਲਡਿੰਗ ਬਾਏ ਲਾਜ਼ ਨੂੰ ਛੀਕੇ ਤੇ ਟੰਗ ਕੇ ਬਣਾਈ ਜਾ ਰਹੀ ਹੈ, ਉਹ ਵੀ ਚੋਕ ਦੇ ਵਿਚੋਂ ਵਿੱਚ ਪਰ ਫੇਰ ਵੀ ਇਸ ਬਿਲਡਿੰਗ ਦੀ ਸ਼ਿਕਾਇਤ ਹੋਣ ਦੇ ਬਾਵਜੂਦ ਨਗਰ ਨਿਗਮ ਦੇ ਏਰੀਆ ਬਿਲਡਿੰਗ ਇੰਸਪੈਕਟਰ ਵਲੋਂ ਕੋਈ ਕਾਰਵਾਹੀ ਅੱਜ ਤੱਕ ਨਹੀਂ ਕੀਤੀ ਗਈ, ਇਸ ਦੇ ਪਿੱਛੇ ਕਿ ਕਰਨ ਹੈ ਇਹ ਤਾਂ ਨਗਰ ਨਿਗਮ ਅਧਿਕਾਰੀ ਹੀ ਦੱਸ ਸਕਦੇ ਹਨ। ਨੋਟਿਸ ਦੇਣ ਤੋਂ ਬਾਅਦ ਅੱਜ ਤੱਕ ਇਸ ਨਾਜਾਇਜ ਬਿਲਡਿੰਗ ਉਪਰ ਕੋਈ ਕਰਵਾਹੀ ਨਹੀਂ ਕੀਤੀ ਗਈ ਹੈ ਇਸ ਦਾ ਕਾਰਨ ਨਗਰ ਨਿਗਮ ਅਧਿਕਾਰੀਆਂ ਤੇ ਰਾਜਨੈਤਿਕ ਦਬਾਵ ਹੈ ਜਾ ਫਿਰ ਗੱਲ ਕੁਛ ਹੋਰ ਹੈ ਸੂਤਰਾਂ ਦੱਸਦੇ ਹਨ, ਕਿ ਇਸ ਬਿਲਡਿੰਗ ਦੇ (M) ਨਾ ਦੇ ਅੱਖਰ ਵਾਲਾ ਪੱਤਰਕਾਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸਾਂਝ ਬਿਠਾ ਕੇ ਇਸ ਬਿਲਡਿੰਗ ੳੁੱਤੇ ਕਾਰਵਾਈ ਹੋਣ ਤੋਂ ਰੋਕਦਾ ਹੈ ਨਗਰ ਨਿਗਮ ਦੇ ਅਧਿਕਾਰੀਆਂ ਦੀ ਇਹੋ ਜਿਹੀ ਢਿੱਲੀ ਕਾਰਵਾਈ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਹਨ।
