ਸਟੇਟ ਮੀਡੀਆ ਕਲੱਬ ਯੂਨਿਟ ਅੰਮਰਿਤਸਰ ਦੀ ਹੋਈ ਅਹਿਮ ਮੀਟਿਗ~ਢਿਲੋ
ਜੰਡਿਆਲਾ ਗੁਰੂ (NIN NEWS): ਅੱਜ ਸਟੇਟ ਮੀਡੀਆ ਕਲੱਬ ਯੂਨਿਟ ਅੰਮਰਿਤਸਰ ਦੀ ਮੀਟਿੰਗ ਓ ਲਾਈਵ ਗਾਰਡਨ ਚੇਅਰਮੈਨ ਕੁਲਬੀਰ ਸਿੰਘ ਢਿਲੋ ਦੀ ਰਹਿਨ ਮਾਈ ਹੇਠ ਹੋਈ।ਢਿਲੋ ਨੇ ਕਿਹਾ ਕੇ ਪਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾ ਚਾਹੇ ਉਹ ਪਰਸਾਸ਼ਨ ਵੱਲੋ ਹੋਣ ਜਾ ਮੋਜ਼ੂਦਾ ਸਰਕਾਰਾਂ ਵੱਲੋ,ਸਟੇਟ ਮੀਡੀਆ ਹੋ ਰਹੀਆ ਧੱਕੇਸ਼ਾਹੀਆਂ ਕਤੇ ਵੀ ਬਰਦਾਸ਼ਤ ਨਹੀ ਕਰੇਗੀ।ਉਨਾਂ ਕਿਹਾ ਕਿ ਸਾਡੇ ਸਟੇਟ ਮੀਡੀਆ ਦੇ ਪਤਰਕਾਰ ਮਨਜੀਤ ਸਿੰਘ ਜਿਸ ਦੇ ਘਰ ਦੇ ਨਜ਼ਦੀਕ ੬੦ ਫੁਟ ਦੀ ਦੂਰੀ ਤੇ ਸੂਰਾਂ ਦਾ ਫਾਰਮ ਬਣਿਆ ਹੈ ਅਤੇ ਮਨਪਰੀਤ ਸਿੰਘ ਸੂਰਾਂ ਦੇ ਫਾਰਮ ਦਾ ਮਾਲਕ ਹੈ ਜੋ ਆਪ ਦੂਸਰੇ ਪਿੰਡ ਭੰਗਵਾਂ ਕਰਨੌਲੀਆਂ ਵਿਚ ਰਹਿੰਦਾ ਹੈ।ਢਿਲੋ ਨੇ ਕਿਹਾ ਕੇ ਸੂਰਾਂ ਦੇ ਮਲ ਮੂਤਰ ਤੋ ਆਉਦੀ ਭੇਅੜੀ ਬਦਬੂ ਅਤੇ ਅਕਸਰ ਚੀਕਾਂ ਮਾਰਦੇ ਸੂਰਾਂ ਤੋ ਨੇੜੇ ਵਸਦੇ ਘਰਾਂ ਨੂੰ ਬੁਹਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਬਾਬਤ ਮਨਜੀਤ ਸਿੰਘ ਤੇ ਨੇੜੇ ਰਹਿੰਦੇ ਵਸਦੇ ਘਰਾਂ ਨੇ ਡੀ ਸੀ ਅੰਮਰਿਤਸਰ ਨੂੰ ਦੋ ਸਾਲਾਂ ਤੋ ਵੀ ਉਪਰ ਹੋ ਗਏ ਹਨ ਦਰਖਾਸਤਾਂ ਦਿਤੀਆਂ ਨੂੰ ਤੇ ਡੀ ਸੀ ਸਾਹਬ ਵੱਲੋ ਫਾਰਮ ਨੂੰ ਚੁਕਾਉਣ ਲਈ ਆਡਰ ਵੀ ਹੋਏ ਹਨ ਪਰੰਤੂ ਫਿਰ ਵੀ ਕਾਨੂੰਨੀ ਚਾਰਾ ਜੋਰੀ ਕੀਤੀ ਜਾ ਰਹੀ ਹੈ।ਮਨਜੀਤ ਸਿੰਘ ਹਲਕਾ ਵਧਾਇਕ ਦੀ ਕੋਠੀ ਗਏ ਇਸ ਬਾਬਤ ਇਨਸਾਫ ਦੀ ਗੁਹਾਰ ਲਾਈ ਪਰ ਹਲਕਾ ਵਧਾਇਕ ਸੁਖਜਿੰਦਰ ਸਿੰਘ ਡੇਨੀ ਨੇ ਗੋਗਲੂਆ ਤੋ ਮਿਟੀ ਝਾੜ ਕੇ ਵਾਪਸ ਭੇਜ ਦਿਤਾ।ਢਿਲੋ ਨੇ ਕਿਹਾ ਕੇ ਹਲਕਾ ਵਧਾਇਕ ਸ਼ਾਇਦ ਸੂਰਾਂ ਦੇ ਫਾਰਮ ਦਾ ਮਾਲਕ ਬੁਹਤ ਖਾਸ ਆਪਣਾ ਹੈ ਇਸ ਕਰਕੇ ਸਾਡੇ ਪਤਰਕਾਰ ਨੂੰ ਇਨਸਾਫ ਨਹੀ ਦੇ ਸਕਿਆ।ਹੁਣ ਅਸੀ ਕੈਪਟਨ ਅੰਮਰਿੰਦਰ ਸਿੰਘ ਨੂੰ ਪੁਛਨਾ ਚਾਹੁੰਦੇ ਹਾਂ ਕੇ ਇਸ ਹਲਕਾ ਵਧਾਇਕ ਡੈਨੀ ਪਤਰਕਾਰ ਨੂੰ ਇਨਸਾਫ ਨਹੀ ਦੇ ਸਕਦਾ ਤੇ ਆਮ ਪਬਲਿਕ ਨੂੰ ਕੀ ਇਨਸਾਫ ਦੇਵੇਗਾ।ਸਾਡੀ ਸਟੇਟ ਮੀਡੀਆ ਪਤਰਕਾਰ ਨੂੰ ਇਨਸਾਫ ਦਿਵਾਉਣ ਲਈ ਵਧਾਇਕ ਡੈਨੀ ਨੂੰ ਦਸ ਦਿਨ ਦਾ ਟਾਈਮ ਅਤੇ ਪਰਸਾਸ਼ਨ ਨੂੰ ਵੀ ਦਸ ਦਿਨ ਦਾ ਟਾਈਮ ਦੇਨਦੀ ਹੈ।ਇਸ ਤੋ ਬਾਦ ਹਲਕਾ ਵਧਾਇਕ ਦੀ ਕੋਠੀ ਅਗੇ ਤੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਅਤੇ ਪਰਸਾਸ਼ਣ ਦੇ ਖਿਲਾਫ ਧਰਨੇ ਪਰਦਰਸ਼ਨ ਵੀ ਕੀਤੇ ਜਾਣ ਗੇ ਅਤੇ ਹਲਕਾ ਵਧਾਇਕ ਦੇ ਪੁਤਲੇ ਵੀ ਫੂਕੇ ਜਾਣਗੇ।
ਮੀਟਿੰਗ ਤੋ ਬਾਦ ਜਥੇਬੰਦੀਆਂ ਦਸ਼ਮੇਸ਼ ਤਰਨਾ ਦਲ ਨਿਹੰਗ ਸਿੰਘ ਅਤੇ ਦਿਹਾਤੀ ਮਜ਼ਦੂਰ ਸਭਾ ਦੀ ਜਥੇਬੰਦੀ ਨੇ ਸ਼ਿਰਕਤ ਕੀਤੀ ਅਤੇ ਪਰਸਾਸ਼ਣ ਤੇ ਹਲਕਾ ਵਧਾਇਕ ਦੀ ਪੁਰਜੋਰ ਨਿੰਦਾ ਕੀਤੀ ਕੇ ਇਕ ਪਤਰਕਾਰ ਨੂੰ ਇਨਸਾਫ ਦਵਾਉਣ ਵਿਚ ਵਧਾਇਕ ਡੈਨੀ ਅਸਫਲ ਰਹੇ।ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਿਰਮਲ ਸਿੰਘ ਛੱਜ਼ਲਵੱਡੀ ਤੇ ਅਮਰਜੀਤ ਸਿੰਘ ਚੌਹਾਨ ਨੇ ਕਿਹਾ ਕੇ ਅਸੀ ਪਤਰਕਾਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਘਰਸ਼ ਲਈ ਸਟੇਟ ਮੀਡੀਆ ਕਲੱਬ ਦੇ ਹਰ ਪਖੋ ਸਾਥ ਦੇਵਾਗੇ।ਛੱਜਲਵੱਡੀ ਨੇ ਕਿਹਾ ਕੇ ਹਲਕਾ ਵਧਾਇਕ ਤੇ ਪਰਸਾਸ਼ਣ ਨਸ਼ਿਆ,ਚੋਰੀਆਂ,ਡਕੇਤੀਆਂ ਖਤਮ ਕਰਨ ਲਈ ਵੀ ਇਹ ਸਰਕਾਰ ਅਸਫਲ ਰਹੀ।ਹੁਣ ਬੁਹਤ ਜਲਦ ਦਿਹਾਤੀ ਮਜ਼ਦੂਰ ਸਭਾ ਸਟੇਟ ਮੀਡੀਆ ਨੂੰ ਨਾਲ ਲੈ ਕੇ ਕੁੰਭ ਕਰਨ ਦੀ ਨੀਦੇਂ ਸੁਤੇ ਪਰਸਾਸ਼ਣ ਅਤੇ ਨਸ਼ਿਆ ਖਿਲਾਫ ਐਨੀਮਲ ਹਾਥੀ ਲੈ ਕੇ ਹਲਕਾ ਵਧਾਇਕ ਡੈਨੀ ਦੇ ਕੰਨਾ ਤਕ ਅਵਾਜ਼ ਤੇ ਸਰਕਾਰਾਂ ਤਕ ਅਵਾਜ਼ ਪੁਹੰਚਾਉਣ ਲਈ ਹਾਥੀ ਤੇ ਸਪੀਕਰ ਬੰਨ ਕੇ ਬਿਗਲ ਵਜਾਇਆ ਜਾਵੇਗਾ।ਇਸ ਮੌਕੇ ਜੀਵਨ ਸ਼ਰਮਾ ਪਰਧਾਨ ਸਟੇਟ ਮੀਡੀਆ ਅੰਮਰਿਤਸਰ,ਵਾਈਸ ਪਰਧਾਨ ਵਿਕਰਮ ਜੀਤ ਸਿੰਘ,ਜਨਰਲ ਸੈਕਰਟਰੀ ਮਨਜੀਤ ਸਿੰਘ,ਸੁਖਵਿੰਦਰ ਸਿੰਘ,ਮਨਜੀਤ ਸਿੰਘ ਢਿਲੋ ਟਾਗਰਾ,ਕਰਨ ਥਿੰਦ ਟਾਗਰਾ,ਸੋਨੂੰ ਬਾਬਾ ਬਕਾਲਾ,ਸੰਬੋਧ ਕੁਮਾਰ,ਮੰਗਲ ਸਿੰਘ ਦਸਮੇਸ਼ ਤਰਨਾ ਦਲ,ਨਿਰਮਲ ਸਿੰਘ ਮਲੀ,ਕਾਮਰੇਡ ਨਿਰਮਲ ਸਿੰਘ ਛੱਜਲਵੱਡੀ,ਅਮਰਜੀਤ ਸਿੰਘ ਚੌਹਾਨ ਕਾਮਰੇਡ,ਦੀਪਕ ਸਿੰਘ, ਆਦਿ ਹਾਜ਼ਰ ਸਨ।