ਭਾਗ 3
ਜਲੰਧਰ (NIN NEWS,ਰਾਜੀਵ ਧਾਮੀ) ਸ਼ਹਿਰ ਅੰਦਰ ਫਰਜ਼ੀ ਕੰਪਿਊਟਰ ਲਾਟਰੀ ਦੀ ਆੜ ਹੇਠ ਖੁਦ ਨੂੰ ਪ੍ਰਧਾਨ ਕਹਿਣ ਵਾਲਾ ਗੁਲੂ ਨਾਮੀ ਸਟਾ ਕਿੰਗ ਪਿਛਲੇ ਕਈ ਅਰਸਿਆ ਤੋਂ ਲਾਟਰੀ ਦੀ ਆੜ ਹੇਠ ਦੜੇ-ਸਟੇ ਦਾ ਗੋਰਖਧੰਧਾ ਬਸ ਸਟੈਂਡ,ਗੜਾ,ਅਰਬਨ ਸਟੇਟ ਆਦਿ ਇਲਾਕਿਆਂ ਚ ਵੀ ਇਹ ਸਟੇ ਦਾ ਧੰਧਾ ਚਲਾ ਰਿਹਾ ਹੈ।ਇਸਦਾ ਖਾਖੀ ਚ ਛੁਪੀਆਂ ਕਾਲੀਆ ਭੇਡਾਂ ਦੇ ਨਾਲ ਸਿੱਧਾ ਬੈਠਣਾ ਉੱਠਣਾ ਹੈ।ਇਹ ਦੂਸਰੇ ਸੂਬਿਆਂ ਤੋਂ ਆਕੇ ਏਥੇ ਦੜੇ-ਸਟੇ ਦਾ ਧੰਧਾ ਕਰ ਰਿਹਾ ਹੈ।ਇਸ ਨੇ ਇਕ ਸੰਗਠਨ ਵੀ ਬਣਾਇਆ ਹੋਇਆ ਹੈ ਜਿਸਦਾ ਇਹ ਖੁਦ ਪ੍ਰਧਾਨ ਬਣਿਆ ਹੋਇਆ ਹੈ।ਉਸਦੀ ਆੜ ਹੇਠ ਇਹ ਗੈਰ ਕਾਨੂੰਨੀ ਧੰਧਾ ਚਲਾ ਰਿਹਾ ਹੈ।ਇਸ ਸਟਾ ਕਿੰਗ ਨੂੰ ਰਾਜਨੀਤਿਕ ਲੋਕਾਂ ਦਾ ਵੀ ਸਮਰਥਨ ਹੈ।ਇਸ ਸਟਾ ਕਿੰਗ ਨੇ ਕਰੋੜਾ ਰੂ ਦੀ ਜਾਇਦਾਤ ਲਾਟਰੀ ਦੀ ਆੜ ਚ ਸਟੇ ਦੇ ਧੰਧੇ ਤੋਂ ਕਮਾਈ ਬਣਾਈ ਹੈ।ਨਵੇਂ ਪੁਲਿਸ ਕਮਿਸ਼ਨਰ ਜਲੰਧਰ ਨੌਨਿਹਾਲ ਸਿੰਘ ਕਿ ਕਰਨਗੇ ਸਟਾ ਕਿੰਗ ਤੇ ਕਾਰਵਾਈ।ਭੇਜਣਗੇ ਇਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਸਟੇ ਤੋਂ ਬਣਾਈ ਬੇਨਾਮੀ ਜਾਇਦਾਤ ਦਾ ਹੋਵੇਗਾ ਖੁਲਾਸਾ ਕਈ ਖੁਲਣਗੇ ਰਾਜ਼ ਕਈਆਂ ਦੇ ਚੇਹਰੇ ਅਗਲੀ ਕਿਸਤ ਚ ਹੋਣਗੇ ਨੰਗੇ।(ਕ) ਅੱਖਰ ਵਾਲੇ ਸਟਾ ਕਿੰਗ ਦੇ ਬਾਰੇ ਪੜ੍ਹੋ ਭਲਕੇ ਦੇ ਐਪੀਸੋਡ ਚ।